18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਦੋ ਵੱਖ-ਵੱਖ ਸੜਕ ਹਾਦਸਿਆਂ ਦੌਰਾਨ ਕਾਰ ਤੇ ਟਰੱਕ ਨੁਕਸਾਨੇ

ਜ਼ੀਰਕਪੁਰ, 17 ਨਵੰਬਰ (ਮਨਿੰਦਰ ਸਿੰਘ)-ਜ਼ੀਰਕਪੁਰ ਵਿਖੇ ਮੰਗਲਵਾਰ ਨੂੰ ਦੋ ਵੱਖ-ਵੱਖ ਥਾਵਾਂ ‘ਤੇ ਵਾਪਰੇ ਸੜਕੀ ਹਾਦਸਿਆਂ ਦੌਰਾਨ ਇਕ ਕਾਰ ਤੇ ਇਕ ਟਰੱਕ ਨੁਕਸਾਨਿਆ। ਗਨੀਮਤ ਰਹੀ ਕਿ ਦੋਵਾਂ ਹਾਦਸਿਆਂ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

ਅਜੀਤ ਡੈਸਕ 18-11-2026
ਜ਼ੀਰਕਪੁਰ, 17 ਨਵੰਬਰ (ਮਨਿੰਦਰ ਸਿੰਘ)-ਜ਼ੀਰਕਪੁਰ ਵਿਖੇ ਮੰਗਲਵਾਰ ਨੂੰ ਦੋ ਵੱਖ-ਵੱਖ ਥਾਵਾਂ ‘ਤੇ ਵਾਪਰੇ ਸੜਕੀ ਹਾਦਸਿਆਂ ਦੌਰਾਨ ਇਕ ਕਾਰ ਤੇ ਇਕ ਟਰੱਕ ਨੁਕਸਾਨਿਆ। ਗਨੀਮਤ ਰਹੀ ਕਿ ਦੋਵਾਂ ਹਾਦਸਿਆਂ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਪਹਿਲੇ ਮਾਮਲੇ ‘ਚ ਪਟਿਆਲਾ ਰੋਡ ‘ਤੇ ਛੱਤ ਬੱਸ ਅੱਡੇ ਨੇੜੇ ਇਕ ਬੇਕਾਬੂ ਡਿਜ਼ਾਇਰ ਕਾਰ ਸੜਕ ਕਿਨਾਰੇ ਲੱਗੇ ਦਰੱਖਤਾਂ ਨਾਲ ਜਾ ਟਕਰਾਈ, ਜਦਕਿ ਦੂਜੇ ਮਾਮਲੇ ‘ਚ ਢਕੌਲੀ ਇਲਾਕੇ ਵਿਚ ਪੰਚਕੂਲਾ ਬੈਰੀਅਰ ਨੇੜੇ ਮੋਬਾਈਲ ‘ਤੇ ਲੋਕੇਸ਼ਨ ਦੇਖਦੇ ਸਮੇਂ ਇਕ ਟਰੱਕ ਦਾ ਪਹੀਆ ਸੜਕ ਕਿਨਾਰੇ ਬਣੀ ਡਰੇਨ ਵਿਚ ਧਸ ਗਿਆ। ਪਹਿਲਾ ਹਾਦਸਾ ਮੰਗਲਵਾਰ ਸ਼ਾਮ ਕਰੀਬ 6 ਵਜੇ ਛੱਤ ਬੱਸ ਅੱਡੇ ਨੇੜੇ ਵਾਪਰਿਆ। ਜਾਣਕਾਰੀ ਅਨੁਸਾਰ ਰਾਜ ਕਿਸ਼ੋਰ ਗੁਪਤਾ ਵਾਸੀ ਪਟਿਆਲਾ ਆਪਣੀ ਚਿੱਟੇ ਰੰਗ ਦੀ ਡਿਜ਼ਾਇਰ ਕਾਰ ਰਾਹੀਂ ਜ਼ੀਰਕਪੁਰ ਤੋਂ ਪਟਿਆਲਾ ਸਥਿਤ ਆਪਣੇ ਘਰ ਜਾ ਰਿਹਾ ਸੀ। ਇਸੇ ਦੌਰਾਨ ਜਿਵੇਂ ਹੀ ਉਹ ਛੱਤ ਲਾਈਟ ਪੁਆਇੰਟ ਪਾਰ ਕਰਕੇ ਪੀਰ ਬਾਬੇ ਦੀ ਦਰਗਾਹ ਤੋਂ ਅੱਗੇ ਪਹੁੰਚਿਆ ਤਾਂ ਅਚਾਨਕ ਕਾਰ ਦਾ ਸੰਤੁਲਨ ਵਿਗੜਨ ਕਾਰਨ ਕਾਰ ਸੜਕ ਕਿਨਾਰੇ ਲੱਗੇ ਦਰੱਖਤਾਂ ਨਾਲ ਟਕਰਾਉਣ ਤੋਂ ਬਾਅਦ ਉਨ੍ਹਾਂ ਦੇ ਵਿਚਕਾਰ ਫਸ ਗਈ। ਹਾਦਸੇ ’ਚ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ, ਜਦਕਿ ਚਾਲਕ ਰਾਜ ਕਿਸ਼ੋਰ ਗੁਪਤਾ ਨੂੰ ਮਾਮੂਲੀ ਸੱਟਾਂ ਲੱਗੀਆਂ। ਉਨ੍ਹਾਂ ਦੇ ਪਰਿਵਾਰਕ ਮੈਂਬਰ ਇਲਾਜ ਲਈ ਉਨ੍ਹਾਂ ਨੂੰ ਪਟਿਆਲਾ ਲੈ ਗਏ। ਦੂਜਾ ਹਾਦਸਾ ਢਕੌਲੀ ਇਲਾਕੇ ਵਿਚ ਪੰਚਕੂਲਾ ਬੈਰੀਅਰ ਨੇੜੇ ਵਾਪਰਿਆ। ਇਥੇ ਪੰਚਕੂਲਾ ਤੋਂ ਢਕੌਲੀ ਵੱਲ ਸਾਮਾਨ ਲੋਡ ਕਰਨ ਜਾ ਰਿਹਾ ਇਕ ਟਰੱਕ ਸੜਕ ਕਿਨਾਰੇ ਬਣੀ ਡਰੇਨ ਵਿਚ ਫਸ ਗਿਆ। ਟਰੱਕ ਚਾਲਕ ਨਿਸ਼ੂ ਕੁਮਾਰ ਨੇ ਦੱਸਿਆ ਕਿ ਉਹ ਮੋਬਾਈਲ ‘ਤੇ ਲੋਕੇਸ਼ਨ ਦੇਖਣ ਲਈ ਟਰੱਕ ਨੂੰ ਸੜਕ ਕਿਨਾਰੇ ਰੋਕਣ ਲੱਗਾ ਸੀ, ਪਰ ਇਸ ਦੌਰਾਨ ਟਰੱਕ ਦਾ ਪਹੀਆ ਡਰੇਨ ਦੇ ‘ਤੇ ਚੜ੍ਹ ਗਿਆ, ਜਿਸ ਕਾਰਨ ਡਰੇਨ ਦਾ ਢੱਕਣ ਟੁੱਟ ਗਿਆ ਤੇ ਪਹੀਆ ਅੰਦਰ ਧਸ ਗਿਆ।
ਪਿਛਲੀ ਖ਼ਬਰ ਖਰੜ ਰੰਧਾਵਾ ਰੋਡ ’ ਤੇ ਰੇਲਵੇ ਅੰਡਰ ਬ੍ਰਿਜ ਲਾਗੇ ਸੜਕ ਦੀ ਹਾਲਤ ਸੁਧਾਰੀ ਜਾਵੇ - ਜੀਤੀ ਪਡਿਆਲਾ ਅਗਲੀ ਖ਼ਬਰ ਦੋ ਪਰਿਵਾਰਾਂ ਵਿਚਾਲੇ ਹੋਈ ਝੜਪ ਦੌਰਾਨ ਮਹਿਲਾ ਸਮੇਤ 6 ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।