12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਰਿਸ਼ਵਤ ਮੰਗਣ ਦੇ ਦੋਸ਼ਾਂ ਦੀ ਆਵਾਜ਼ ਦੇ ਨਮੂਨਿਆਂ ਨਾਲ ਹੋਵੇਗੀ ਜਾਂਚ

ਐੱਸ. ਏ.

ਅਜੀਤ ਡੈਸਕ 12-11-2026
ਐੱਸ. ਏ. ਐੱਸ. ਨਗਰ, 11 ਨਵੰਬਰ (ਕਪਿਲ ਵਧਵਾ)-ਰਿਸ਼ਵਤ ਮੰਗਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਏ. ਐੱਸ. ਆਈ. ਕਮਲਪ੍ਰੀਤ ਸ਼ਰਮਾ ਦੀ ਆਵਾਜ਼ ਦੇ ਨਮੂਨੇ ਲੈਣ ਦੀ ਮੁਹਾਲੀ ਅਦਾਲਤ ਨੇ ਮਨਜ਼ੂਰੀ ਦੇ ਦਿੱਤੀ ਹੈ। ਹੁਣ ਸ਼ਿਕਾਇਤਕਰਤਾ ਹਰਜਿੰਦਰ ਸਿੰਘ ਵਲੋਂ ਪੁਲਿਸ ਨੂੰ ਦਿੱਤੀ ਗਈ ਕਥਿਤ ਰਿਕਾਰਡਿੰਗ ਦੀ ਆਵਾਜ਼ ਦਾ ਦੋਵਾਂ ਦੇ ਵਾਇਸ ਸੈਂਪਲਾਂ ਨਾਲ ਮਿਲਾਨ ਕਰਵਾਇਆ ਜਾਵੇਗਾ। ਇਸ ਲਈ ਰਿਕਾਰਡਿੰਗ ਨੂੰ ਫੋਰੈਂਸਿਕ ਸਾਇੰਸ ਲੈਬੋਰਟਰੀ (ਐੱਫ. ਐੱਸ. ਐੱਲ.) ਮੁਹਾਲੀ ਭੇਜਿਆ ਜਾਵੇਗਾ। ਸਰਕਾਰੀ ਵਕੀਲ ਨੇ ਅਦਾਲਤ ‘ਚ ਦੱਸਿਆ ਕਿ ਜਾਂਚ ਦੌਰਾਨ ਸ਼ਿਕਾਇਤਕਰਤਾ ਨੇ ਇਕ ਰਿਕਾਰਡਿੰਗ ਦਿੱਤੀ ਸੀ, ਜਿਸ ‘ਚ ਕਥਿਤ ਤੌਰ ‘ਤੇ ਰਿਸ਼ਵਤ ਮੰਗਣ ਸੰਬੰਧੀ ਗੱਲਬਾਤ ਦਰਜ ਹੈ। ਪੁਲਿਸ ਨੇ ਜਨਵਰੀ ਮਹੀਨੇ ‘ਚ ਦੋਵਾਂ ਦੇ ਆਵਾਜ਼ ਦੇ ਨਮੂਨੇ ਲੈਣ ਲਈ ਅਰਜ਼ੀ ਦਾਇਰ ਕੀਤੀ ਸੀ। ਬਚਾਅ ਪੱਖ ਨੇ ਇਸ ਦਾ ਵਿਰੋਧ ਕਰਦਿਆਂ ਦਲੀਲ ਦਿੱਤੀ ਕਿ ਏ. ਐੱਸ. ਆਈ. ਨੇ ਸ਼ਿਕਾਇਤਕਰਤਾ ਨਾਲ ਕਦੇ ਕੋਈ ਗੱਲਬਾਤ ਹੀ ਨਹੀਂ ਕੀਤੀ ਅਤੇ ਉਸ ਨੂੰ ਝੂਠੇ ਮਾਮਲੇ ‘ਚ ਫਸਾਇਆ ਜਾ ਰਿਹਾ ਹੈ। ਸੁਣਵਾਈ ਦੌਰਾਨ ਸਰਕਾਰੀ ਪੱਖ ਨੇ ਸੁਪਰੀਮ ਕੋਰਟ ਦੇ ਫ਼ੈਸਲਿਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ (ਬੀ. ਐੱਨ. ਐੱਸ. ਐੱਸ.) ਦੀ ਧਾਰਾ 349 ਤਹਿਤ ਮੈਜਿਸਟ੍ਰੇਟ ਕਿਸੇ ਵਿਅਕਤੀ ਨੂੰ ਆਵਾਜ਼ ਦਾ ਨਮੂਨਾ ਦੇਣ ਦਾ ਹੁਕਮ ਦੇ ਸਕਦਾ ਹੈ ਅਤੇ ਇਸ ਲਈ ਉਸ ਦਾ ਗ੍ਰਿਫ਼ਤਾਰ ਹੋਣਾ ਲਾਜ਼ਮੀ ਨਹੀਂ ਹੈ। ਅਦਾਲਤ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਵਾਇਸ ਸੈਂਪਲ ਲੈਣ ਦੀ ਮਨਜ਼ੂਰੀ ਦੇ ਦਿੱਤੀ।
ਪਿਛਲੀ ਖ਼ਬਰ ਚੰਡੀਗੜ੍ਹ ’ਚ ਤੰਬਾਕੂ ਵੇਚਣ ਵਾਲੀਆਂ ਦੁਕਾਨਾਂ ’ਤੇ ਕੀਤੀ ਛਾਪੇਮਾਰੀ, 5,500 ਰੁਪਏ ਜੁਰਮਾਨਾ ਅਗਲੀ ਖ਼ਬਰ ਨਿਯਮਾਂ ਵਿਰੁੱਧ ਜਾ ਕੇ ਛੁੱਟੀਆਂ ਮਨਜ਼ੂਰ ਕਰਨ ਤੇ ਵਿੱਤੀ ਲਾਭ ਦੇਣ ਦਾ ਮਾਮਲਾ 3 ਸੇਵਾਮੁਕਤ ਡੀ.ਈ.ਓਜ਼ ਅਤੇ 2 ਬੀ.ਪੀ.ਈ.ਓਜ਼...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।