05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਅਵਾਰਾ ਪਸ਼ੂਆਂ ਦੀ ਦਹਿਸ਼ਤ, ਖ਼ਰੀਦਦਾਰੀ ਕਰਨ ਆਏ ਵਿਅਕਤੀ ਨੂੰ ਮਾਰੀ ਜ਼ੋਰਦਾਰ ਟੱਕਰ ਪਸ਼ੂ ਦੀ ਟੱਕਰ ਨਾਲ ਵਿਅਕਤੀ 4 ਤੋਂ 5 ਫੁੱਟ ਉਛਲਿਆ

ਲਾਲੜੂ, 4 ਨਵੰਬਰ (ਰਾਜਬੀਰ ਸਿੰਘ)-ਲਾਲੜੂ ਵਿਚ ਦਿਨੋ ਦਿਨ ਆਵਾਰਾ ਪਸ਼ੂਆਂ ਦੀ ਵਧ ਰਹੀ ਸਮੱਸਿਆ ਲੋਕਾਂ ਲਈ ਵੱਡੀ ਪ੍ਰੇਸ਼ਾਨੀ ਦਾ ਕਾਰਨ ਬਣਦੀ ਜਾ ਰਹੀ ਹੈ। ਲਾਲੜੂ ਬਜ਼ਾਰ ਵਿਚ ਖ਼ਰੀਦਦਾਰੀ ਕਰਨ ਆਏ ਰਾਮਗੜ੍ਹ ਰੁੜਕੀ ਦੇ ਵਸਨੀਕ ਪਰਵਿੰਦਰ ਸਿੰਘ ਨੂੰ ਇਕ ਆਵਾਰਾ ਪਸ਼ੂ ਨੇ ਪਿੱਛੋਂ ਅਚਾਨਕ ਜ਼ੋਰਦਾਰ ਟੱਕਰ ਮਾਰ ਦਿੱਤੀ।

ਅਵਾਰਾ ਪਸ਼ੂ ਵਲੋਂ ਮਾਰੀ ਸੱਟ ਬਾਰੇ ਜਾਣਕਾਰੀ ਦਿੰਦਾ ਹੋਇਆ ਪਰਵਿੰਦਰ ਸਿੰਘ। ਤਸਵੀਰ : ਰਾਜਬੀਰ ਸਿੰਘ 05-11-2026
ਲਾਲੜੂ, 4 ਨਵੰਬਰ (ਰਾਜਬੀਰ ਸਿੰਘ)-ਲਾਲੜੂ ਵਿਚ ਦਿਨੋ ਦਿਨ ਆਵਾਰਾ ਪਸ਼ੂਆਂ ਦੀ ਵਧ ਰਹੀ ਸਮੱਸਿਆ ਲੋਕਾਂ ਲਈ ਵੱਡੀ ਪ੍ਰੇਸ਼ਾਨੀ ਦਾ ਕਾਰਨ ਬਣਦੀ ਜਾ ਰਹੀ ਹੈ। ਲਾਲੜੂ ਬਜ਼ਾਰ ਵਿਚ ਖ਼ਰੀਦਦਾਰੀ ਕਰਨ ਆਏ ਰਾਮਗੜ੍ਹ ਰੁੜਕੀ ਦੇ ਵਸਨੀਕ ਪਰਵਿੰਦਰ ਸਿੰਘ ਨੂੰ ਇਕ ਆਵਾਰਾ ਪਸ਼ੂ ਨੇ ਪਿੱਛੋਂ ਅਚਾਨਕ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜਬਰਦਸਤ ਸੀ ਕਿ ਉਹ ਕਰੀਬ 4 ਤੋਂ 5 ਫੁੱਟ ਹਵਾ ਵਿਚ ਉਛਲ ਕੇ ਥੱਲੇ ਡਿੱਗਿਆ ਅਤੇ ਉਨ੍ਹਾਂ ਦੀ ਪਿੱਠ ਵਿਚ ਸੱਟ ਲੱਗੀ, ਹਾਲਾਂਕਿ ਉਨ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਇਸ ਘਟਨਾ ਨੇ ਮੰਡੀ ਵਿਚ ਆਵਾਰਾ ਪਸ਼ੂਆਂ ਕਾਰਨ ਬਣੇ ਖਤਰੇ ਨੂੰ ਮੁੜ ਉਜਾਗਰ ਕਰ ਦਿੱਤਾ ਹੈ। ਪਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਲਾਲੜੂ ਮੰਡੀ ਵਿਚ ਖ਼ਰੀਦਦਾਰੀ ਕਰਨ ਆਏ ਸਨ, ਜਦੋਂ ਅਚਾਨਕ ਪਿੱਛੋਂ ਆਏ ਆਵਾਰਾ ਪਸ਼ੂ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ ਅਤੇ ਉਹ ਗੰਭੀਰ ਜ਼ਖ਼ਮੀ ਹੋ ਗਿਆ। ਉਨ੍ਹਾਂ ਦੱਸਿਆ ਕਿ ਇਹ ਪਹਿਲੀ ਘਟਨਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਉਨ੍ਹਾਂ ਦੇ ਪਿੰਡ ਦਾ ਇਕ ਨੌਜਵਾਨ ਡਿਊਟੀ ਕਰਕੇ ਘਰ ਵਾਪਸ ਆ ਰਿਹਾ ਸੀ, ਜਿਸ ਨੂੰ ਮੰਡੀ ਕੰਪਲੈਕਸ ਦੇ ਮੁਹਰੇ ਆਵਾਰਾ ਪਸ਼ੂ ਨੇ ਟੱਕਰ ਮਾਰ ਕੇ ਜ਼ਖ਼ਮੀ ਕਰ ਦਿੱਤਾ ਸੀ ਅਤੇ ਉਸ ਦਾ ਕੁੱਲਾ ਟੁੱਟ ਗਿਆ ਸੀ। ਉਨ੍ਹਾਂ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਲਾਲੜੂ ਮੰਡੀ ਵਿਚ ਹਰ ਰੋਜ ਹਜ਼ਾਰਾਂ ਲੋਕ ਖ਼ਰੀਦਦਾਰੀ ਕਰਨ ਲਈ ਆਉਂਦੇ ਹਨ, ਜਿਨ੍ਹਾਂ ਵਿਚ ਬੱਚੇ, ਬਜੁਰਗ ਅਤੇ ਔਰਤਾਂ ਵੀ ਸ਼ਾਮਿਲ ਹੁੰਦੀਆਂ ਹਨ। ਅਜਿਹੇ ਵਿਚ ਆਵਾਰਾ ਪਸ਼ੂਆਂ ਦੀ ਮੌਜੂਦਗੀ ਕਿਸੇ ਵੀ ਸਮੇਂ ਵੱਡੇ ਹਾਦਸੇ ਦਾ ਕਾਰਨ ਬਣ ਸਕਦੀ ਹੈ। ਪਰਵਿੰਦਰ ਸਿੰਘ ਨੇ ਹਲਕਾ ਵਿਧਾਇਕ ਅਤੇ ਨਗਰ ਕੌਂਸਲ ਲਾਲੜੂ ਨੂੰ ਅਪੀਲ ਕੀਤੀ ਕਿ ਇਸ ਗੰਭੀਰ ਸਮੱਸਿਆ ਦਾ ਤੁਰੰਤ ਨੋਟਿਸ ਲੈਂਦਿਆਂ ਆਵਾਰਾ ਪਸ਼ੂਆਂ ਨੂੰ ਮੰਡੀ ਵਿਚੋਂ ਹਟਾਉਣ ਅਤੇ ਉਨ੍ਹਾਂ ਦੇ ਸਥਾਈ ਪ੍ਰਬੰਧ ਲਈ ਠੋਸ ਕਦਮ ਚੁੱਕੇ ਜਾਣ, ਤਾਂ ਜੋ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ।
ਪਿਛਲੀ ਖ਼ਬਰ ਸ਼ਾਰਟ ਸਰਕਟ ਕਾਰਨ ਫਰਨੀਚਰ ਮਾਰਕੀਟ ’ਚ ਲੱਗੀ ਅੱਗ ਨਾਲ 24 ਦੁਕਾਨਾਂ ਸੜ ਕੇ ਸੁਆਹ 15 ਮਿੰਟਾਂ ’ ਚ ਪੂਰੀ ਮਾਰਕੀਟ ਅੱਗ ਦ... ਅਗਲੀ ਖ਼ਬਰ ਤਿਉਹਾਰਾਂ ਦੀ ਰੁੱਤ ’ਚ ਖਾਧ ਸੁਰੱਖਿਆ ਵਿਭਾਗ ਦੀ ਜਾਂਚ ਮੁਹਿੰਮ ਪੰਜਾਬ ’ ਚ ਖਾਧ ਸੁਰੱਖਿਆ ਵਿਭਾਗ ਨੇ 110 ਕੁਇੰਟਲ ਤੋਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।