05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਤਿਉਹਾਰਾਂ ਦੀ ਰੁੱਤ ’ਚ ਖਾਧ ਸੁਰੱਖਿਆ ਵਿਭਾਗ ਦੀ ਜਾਂਚ ਮੁਹਿੰਮ ਪੰਜਾਬ ’ ਚ ਖਾਧ ਸੁਰੱਖਿਆ ਵਿਭਾਗ ਨੇ 110 ਕੁਇੰਟਲ ਤੋਂ ਵੱਧ ਸ਼ੱਕੀ ਖਾਣ - ਪੀਣ ਦੀਆਂ ਚੀਜ਼ਾਂ ਕੀਤੀਆਂ ਜ਼ਬਤ

ਚੰਡੀਗੜ੍ਹ, 4 ਨਵੰਬਰ (ਸੁਖਵਿੰਦਰ ਸਿੰਘ ਸ਼ਾਨ)- ਤਿਉਹਾਰਾਂ ਦੀ ਰੁੱਤ ਵਿਚ ਦੁੱਧ ਅਤੇ ਦੁੱਧ ਨਾਲ ਬਣਾਈਆਂ ਚੀਜ਼ਾਂ ਦੀ ਮੰਗ ਵੱਧ ਜਾਂਦੀ ਹੈ, ਜਿਸ ਕਾਰਨ ਮੰਗ ਦੀ ਪੂਰਤੀ ਕਰਨ ਲਈ ਮਿਲਾਵਟ ਕਰਨ ਦਾ ਗੋਰਖ਼ ਧੰਦਾ ਵੀ ਸ਼ੁਰੂ ਹੋ ਜਾਂਦਾ ਹੈ। ਇਸੇ ਲਈ ਪੰਜਾਬ ਦੇ ਖਾਧ ਸੁਰੱਖਿਆ ਵਿਭਾਗ ਵਲੋਂ ਲੰਘੇ ਦਿਨਾਂ ਦੌਰਾਨ ਸੂਬੇ ਵਿਚ ਵੱਖ ਵੱਖ ਥਾਵਾਂ ’ਤੇ ਛਾਪੇ ਮਾਰ ਕੇ 110 ਕੁਇੰਟਲ (11 ਟਨ) ਤੋਂ ਵੱਧ ਸ਼ੱਕੀ ਖਾਣ-ਪੀਣ ਦੀਆਂ ਚੀਜ਼ਾਂ ਜ਼ਬਤ ਕੀਤੀਆਂ ਗਈਆਂ ਅਤੇ ਨਾ-ਖਾਣਯੋਗ ਕਰੀਬ 50 ਕੁਇੰਟਲ ਦੁੱਧ ਉਤਪਾਦ ਅਤੇ ਮਠਿਆਈਆਂ ਵੀ ਨਸ਼ਟ ਕੀਤੀਆਂ ਗਈਆਂ।

ਖਾਧ ਪਦਾਰਥ ਸੁਰੱਖਿਆ ਵਿਭਾਗ ਦੇ ਅਧਿਕਾਰੀ ਮਠਿਆਈਆਂ ਦੀ ਫੈਕਟਰੀ ਦੀ ਜਾਂਚ ਕਰਦੇ ਹੋਏ। ਅਜੀਤ ਤਸਵੀਰ 05-11-2026
ਚੰਡੀਗੜ੍ਹ, 4 ਨਵੰਬਰ (ਸੁਖਵਿੰਦਰ ਸਿੰਘ ਸ਼ਾਨ)- ਤਿਉਹਾਰਾਂ ਦੀ ਰੁੱਤ ਵਿਚ ਦੁੱਧ ਅਤੇ ਦੁੱਧ ਨਾਲ ਬਣਾਈਆਂ ਚੀਜ਼ਾਂ ਦੀ ਮੰਗ ਵੱਧ ਜਾਂਦੀ ਹੈ, ਜਿਸ ਕਾਰਨ ਮੰਗ ਦੀ ਪੂਰਤੀ ਕਰਨ ਲਈ ਮਿਲਾਵਟ ਕਰਨ ਦਾ ਗੋਰਖ਼ ਧੰਦਾ ਵੀ ਸ਼ੁਰੂ ਹੋ ਜਾਂਦਾ ਹੈ। ਇਸੇ ਲਈ ਪੰਜਾਬ ਦੇ ਖਾਧ ਸੁਰੱਖਿਆ ਵਿਭਾਗ ਵਲੋਂ ਲੰਘੇ ਦਿਨਾਂ ਦੌਰਾਨ ਸੂਬੇ ਵਿਚ ਵੱਖ ਵੱਖ ਥਾਵਾਂ ’ਤੇ ਛਾਪੇ ਮਾਰ ਕੇ 110 ਕੁਇੰਟਲ (11 ਟਨ) ਤੋਂ ਵੱਧ ਸ਼ੱਕੀ ਖਾਣ-ਪੀਣ ਦੀਆਂ ਚੀਜ਼ਾਂ ਜ਼ਬਤ ਕੀਤੀਆਂ ਗਈਆਂ ਅਤੇ ਨਾ-ਖਾਣਯੋਗ ਕਰੀਬ 50 ਕੁਇੰਟਲ ਦੁੱਧ ਉਤਪਾਦ ਅਤੇ ਮਠਿਆਈਆਂ ਵੀ ਨਸ਼ਟ ਕੀਤੀਆਂ ਗਈਆਂ। ਮਿਲੀ ਜਾਣਕਾਰੀ ਅਨੁਸਾਰ ਖਾਧ ਸੁਰੱਖਿਆ ਵਿਭਾਗ ਵਲੋਂ ਐਫ.ਡੀ.ਏ ਕਮਿਸ਼ਨਰ ਕੰਵਲਪ੍ਰੀਤ ਕੌਰ ਬਰਾੜ ਦੀ ਅਗਵਾਈ ਵਿਚ ਪਿਛਲੇ ਮਹੀਨੇ ਤੋਂ ਪੰਜਾਬ ਦੇ ਸਾਰੇ 23 ਜ਼ਿਲ੍ਹਿਆਂ ਵਿਚ ਇਕ ਵਿਸ਼ੇਸ਼ ਨਿਰੀਖਣ (ਜਾਂਚ) ਮੁਹਿੰਮ ਚਲਾਈ ਗਈ ਅਤੇ ਦੁੱਧ, ਪਨੀਰ ਤੇ ਖੋਏ ਦੀ ਸ਼ੁੱਧਤਾ ’ਤੇ ਵਿਸ਼ੇਸ਼ ਧਿਆਨ ਦੇਣ ਦੇ ਨਾਲ ਨਾਲ ਰਸੋਈ ’ਚ ਵਰਤੋਂ ਦੀਆਂ ਚੀਜ਼ਾਂ ਘਿਓ, ਖਾਣ ਵਾਲਾ ਤੇਲ, ਬਨਸਪਤੀ ਅਤੇ ਮਸਾਲਿਆਂ ਦੀ ਵੀ ਜਾਂਚ ਕੀਤੀ ਗਈ। ਇਸ ਮੁਹਿੰਮ ਦੌਰਾਨ ਵਿਭਾਗ ਦੀਆਂ ਟੀਮਾਂ ਨੇ ਮਿਠਾਈ ਦੀਆਂ ਦੁਕਾਨਾਂ, ਡੇਅਰੀਆਂ, ਭੋਜਨ ਬਣਾਉਣ ਦੀਆਂ ਇਕਾਈਆਂ, ਥੋਕ ਬਾਜ਼ਾਰਾਂ, ਰੈਸਟੋਰੈਂਟਾਂ ਅਤੇ ਪ੍ਰਚੂਨ ਸਟੋਰਾਂ ਦਾ ਨਿਰੀਖਣ ਕੀਤਾ। ਵਿਭਾਗ ਨੇ ਰਾਜ ਭਰ ਤੋਂ ਕੁੱਲ 1950 ਖਾਧ ਪਦਾਰਥਾਂ ਦੇ ਨਮੂਨੇ ਇਕੱਠੇ ਕੀਤੇ। ਖਾਸ ਕਰਕੇ ਦੁੱਧ ਅਤੇ ਦੁੱਧ ਉਤਪਾਦਾਂ ਦੇ 4 37 ਨਮੂਨੇ (ਸੈਂਪਲ) ਇਕੱਠੇ ਕੀਤੇ ਗਏ, ਜਿਨਾਂ ਵਿੱਚੋਂ 218 ਨਿਮੂਨੇ ਨਿਰਧਾਰਤ ਗੁਣਵੱਤਾ ਮਾਪਦੰਡਾਂ ’ਤੇ ਖਰੇ ਨਹੀਂ ਉਤਰੇ, ਜਦੋਂ ਕਿ 51 ਨਮੂਨਿਆਂ ਨੂੰ ਅਸੁਰੱਖਿਅਤ ਅਤੇ ਮਿਲਾਵਟੀ ਐਲਾਨਿਆ ਗਿਆ। ਇਸੇ ਦੌਰਾਨ 110 ਕੁਇੰਟਲ ਤੋਂ ਵੱਧ ਸ਼ੱਕੀ ਖਾਣ-ਪੀਣ ਦੀਆਂ ਵਸਤਾਂ ਜ਼ਬਤ ਕੀਤੀਆਂ ਗਈਆਂ, ਜਿਨਾਂ ਵਿੱਚ ਦੇਸੀ ਘਿਓ , ਪਨੀਰ, ਖੋਆ, ਮਠਿਆਈਆਂ, ਖਾਣ ਵਾਲਾ ਤੇਲ ਅਤੇ ਬਨਸਪਤੀ ਸ਼ਾਮਲ ਸਨ। ਲਗਭਗ 50 ਕੁਇੰਟਲ ਦੁੱਧ ਉਤਪਾਦ ਅਤੇ ਮਠਿਆਈਆਂ ਨੂੰ ਨਸ਼ਟ ਕਰ ਦਿੱਤਾ ਗਿਆ। ਜਾਂਚ ਮੁਹਿੰਮ ਦੌਰਾਨ ਫਿਰੋਜ਼ਪੁਰ ਜ਼ਿਲ੍ਹੇ ਵਿਚ ਵੱਖ ਵੱਖ ਖਾਧ ਪਦਾਰਥਾਂ ਦੇ ਕੁੱਲ 106 ਨਮੂਨੇ ਭਰੇ ਗਏ ਸਨ, ਜਿਨਾਂ ਵਿਚੋਂ 52 ਨਮੂਨੇ ਮਾਪਦੰਡਾਂ ’ਤੇ ਖਰੇ ਨਹੀਂ ਉਤਰੇ। ਵਿਭਾਗ ਨੇ ਖਾਧ ਸੁਰੱਖਿਆ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਾਰੋਬਾਰੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਇਸ ਸੰਬੰਧੀ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਮਿਲਾਵਟਖੋਰੀ ਵਿਰੁੱਧ ਜ਼ੀਰੋ-ਟੌਲਰੈਂਸ ਨੀਤੀ ਅਪਣਾਈ ਹੈ ਅਤੇ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ 2006 ਨੂੰ ਸਖ਼ਤੀ ਨਾਲ ਲਾਗੂ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਪੰਜਾਬ ਦੀ ਫੂਡ ਅਤੇ ਡਰੱਗ ਕਮਿਸ਼ਨਰ ਕੰਵਲ ਪ੍ਰੀਤ ਕੌਰ ਬਰਾੜ ਨੇ ਦੱਸਿਆ, ‘ਦੁਕਾਨਾਂ ਅਤੇ ਨਿਰਮਾਣ ਇਕਾਈਆਂ ਵਿਚ ਸਫਾਈ, ਕੱਚੇ ਮਾਲ ਦੀ ਗੁਣਵੱਤਾ ਅਤੇ ਖਾਣ-ਪੀਣ ਦੀਆਂ ਵਸਤਾਂ ਦੀ ਸਹੀ ਸਾਂਭ ਸੰਭਾਲ, ਰੱਖ ਰਖਾਵ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਅਧਿਕਾਰੀਆਂ ਨੂੰ ਸ਼ੱਕੀ ਖਾਣ-ਪੀਣ ਦੀਆਂ ਵਸਤਾਂ ਦੇ ਨਮੂਨੇ ਤੁਰੰਤ ਖਰੜ ਸਥਿਤ ਸਟੇਟ ਫੂਡ ਐਂਡ ਡਰੱਗ ਲੈਬਾਰਟਰੀ ਨੂੰ ਭੇਜਣ ਦੇ ਨਿਰਦੇਸ਼ ਦਿੱਤੇ ਗਏ ਹਨ।’ ਵਿਭਾਗ ਨੇ ਖਪਤਕਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਿਰਫ਼ ਰਜਿਸਟਰਡ ਅਤੇ ਲਾਇਸੰਸਸ਼ੁਦਾ ਦੁਕਾਨਾਂ ਤੋਂ ਹੀ ਖਾਣ-ਪੀਣ ਦੀਆਂ ਵਸਤਾਂ ਖਰੀਦਣ। ਮਠਿਆਈਆਂ ਅਤੇ ਹੋਰ ਖਾਣ-ਪੀਣ ਦੀਆਂ ਵਸਤਾਂ ਖਰੀਦਦੇ ਸਮੇਂ ਇਨਾਂ ਦੀ ਗੁਣਵੱਤਾ, ਤਾਜ਼ਗੀ ਅਤੇ ਬਣਾਉਣ ਦੇ ਸਥਾਨ ਦੀ ਸਫਾਈ ਵੱਲ ਧਿਆਨ ਜ਼ਰੂਰੀ ਦੇਣ।
ਪਿਛਲੀ ਖ਼ਬਰ ਅਵਾਰਾ ਪਸ਼ੂਆਂ ਦੀ ਦਹਿਸ਼ਤ, ਖ਼ਰੀਦਦਾਰੀ ਕਰਨ ਆਏ ਵਿਅਕਤੀ ਨੂੰ ਮਾਰੀ ਜ਼ੋਰਦਾਰ ਟੱਕਰ ਪਸ਼ੂ ਦੀ ਟੱਕਰ ਨਾਲ ਵਿਅਕਤੀ 4 ਤੋਂ 5 ਫੁ... ਅਗਲੀ ਖ਼ਬਰ ਜ਼ਿੰਦਗੀ ਦੀ ਜੰਗ ਜਿੱਤ ਕੇ ਘਰ ਪਰਤੀ 6 ਸਾਲਾ ਮਾਸੂਮ ਪਰਿਵਾਰ ਨੇ ਫੁੱਲਾਂ ਤੇ ਹਾਰਾਂ ਨਾਲ ਕੀਤਾ ਨਿੱਘਾ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।