03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਵਿਜੇ ਸ਼ਰਮਾ ਟਿੰਕੂ ਵਲੋਂ ਕਾਂਗਰਸੀ ਵਰਕਰਾਂ ਨਾਲ ਮੀਟਿੰਗ

ਮਾਜਰੀ, 2 ਨਵੰਬਰ (ਕੁਲਵੰਤ ਸਿੰਘ ਧੀਮਾਨ)-ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਵਿਜੇ ਸ਼ਰਮਾ ਟਿੰਕੂ ਵਲੋਂ ਪਾਰਟੀ ਆਗੂਆਂ ਤੇ ਵਰਕਰਾਂ ਦੀ ਮੀਟਿੰਗ ਸੱਦੀ ਗਈ, ਜਿਸ ‘ਚ ਪਿੰਡਾਂ ਤੋਂ ਪੰਚਾਂ-ਸਰਪੰਚਾਂ ਤੋਂ ਇਲਾਵਾ ਕੁਰਾਲੀ, ਨਵਾਂਗਰਾਓਂ ਤੇ ਖਰੜ ਦੇ ਕੌਂਸਲਰਾਂ ਵਲੋਂ ਵੀ ਸ਼ਿਰਕਤ ਕੀਤੀ ਗਈ। ਇਸ ਮੌਕੇ ਹਲਕਾ ਇੰਚਾਰਜ ਨੇ ਸਮੁੱਚੇ ਪਾਰਟੀ ਆਗੂਆਂ ਤੇ ਵਰਕਰਾਂ ਨੂੰ 4 ਨਵੰਬਰ ਨੂੰ ਸੰਗਰੂਰ ਵਿਖੇ ਹੋਣ ਜਾ ਰਹੀ ਰਾਹੁਲ ਗਾਂਧੀ ਦੀ ਇਨਸਾਫ਼ ਰੈਲੀ ‘ਚ ਵਧ ਚੜ੍ਹ ਕੇ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ।

ਅਜੀਤ ਡੈਸਕ 03-11-2026
ਮਾਜਰੀ, 2 ਨਵੰਬਰ (ਕੁਲਵੰਤ ਸਿੰਘ ਧੀਮਾਨ)-ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਵਿਜੇ ਸ਼ਰਮਾ ਟਿੰਕੂ ਵਲੋਂ ਪਾਰਟੀ ਆਗੂਆਂ ਤੇ ਵਰਕਰਾਂ ਦੀ ਮੀਟਿੰਗ ਸੱਦੀ ਗਈ, ਜਿਸ ‘ਚ ਪਿੰਡਾਂ ਤੋਂ ਪੰਚਾਂ-ਸਰਪੰਚਾਂ ਤੋਂ ਇਲਾਵਾ ਕੁਰਾਲੀ, ਨਵਾਂਗਰਾਓਂ ਤੇ ਖਰੜ ਦੇ ਕੌਂਸਲਰਾਂ ਵਲੋਂ ਵੀ ਸ਼ਿਰਕਤ ਕੀਤੀ ਗਈ। ਇਸ ਮੌਕੇ ਹਲਕਾ ਇੰਚਾਰਜ ਨੇ ਸਮੁੱਚੇ ਪਾਰਟੀ ਆਗੂਆਂ ਤੇ ਵਰਕਰਾਂ ਨੂੰ 4 ਨਵੰਬਰ ਨੂੰ ਸੰਗਰੂਰ ਵਿਖੇ ਹੋਣ ਜਾ ਰਹੀ ਰਾਹੁਲ ਗਾਂਧੀ ਦੀ ਇਨਸਾਫ਼ ਰੈਲੀ ‘ਚ ਵਧ ਚੜ੍ਹ ਕੇ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਰੈਲੀ ਸੰਬੰਧੀ ਵਰਕਰਾਂ ਦੀਆਂ ਡਿਊਟੀਆਂ ਵੀ ਲਗਾਈਆਂ ਗਈਆਂ ਤਾਂ ਜੋ ਹਲਕੇ ਦੇ ਵੱਖ-ਵੱਖ ਪਿੰਡਾਂ ਤੇ ਕਸਬਿਆਂ ਤੋਂ ਵੱਡੀ ਗਿਣਤੀ ਪਾਰਟੀ ਵਰਕਰਾਂ ਤੇ ਸਮਰਥਕਾਂ ਨੂੰ ਰੈਲੀ ‘ਚ ਲਿਜਾਇਆ ਜਾ ਸਕੇ। ਇਸ ਮੌਕੇ ਹਰਨੇਕ ਸਿੰਘ ਤੱਕੀਪੁਰ ਵਾਈਸ ਚੇਅਰਮੈਨ ਓ. ਬੀ. ਸੀ. ਵਿੰਗ ਪੰਜਾਬ, ਮਦਨ ਸਿੰਘ ਸਾਬਕਾ ਸਰਪੰਚ ਮਾਣਕਪੁਰ ਸ਼ਰੀਫ, ਸਾਬਕਾ ਸਿਟੀ ਪ੍ਰਧਾਨ ਬਾਬੂ ਸਿੰਘ ਪਮੌਰ, ਖਰੜ ਬਲਾਕ ਦੇ ਪ੍ਰਧਾਨ ਸਤਨਾਮ ਸਿੰਘ ਸੈਣੀ, ਸਿਟੀ ਪ੍ਰਧਾਨ ਦੀਪਕ ਕੌਸ਼ਲ, ਨਰਿੰਦਰ ਸਿੰਘ ਕੰਬੋਜ ਜ਼ਿਲ੍ਹਾ ਵਾਈਸ ਪ੍ਰਧਾਨ ਓ. ਬੀ. ਸੀ. ਵਿੰਗ, ਸਰਬਜੀਤ ਕੌਰ ਸੈਣੀ ਪ੍ਰਧਾਨ ਸੈਣੀ ਸਮਾਜ ਮੁਹਾਲੀ, ਕੁਰਾਲੀ ਤੋਂ ਸਾਬਕਾ ਸਿਟੀ ਪ੍ਰਧਾਨ ਪਰਮਜੀਤ ਕੌਰ, ਸੋਸ਼ਲ ਮੀਡੀਆ ਸਟੇਟ ਆਫ਼ਿਸ ਇੰਚਾਰਜ ਮਨਜੀਤ ਕੌਰ ਸੋਨੂੰ, ਰੋਡਵੇਜ ਵਰਕਰ ਯੂਨੀਅਨ ਦੇ ਸਟੇਟ ਪ੍ਰਧਾਨ ਮੰਗਤ ਖਾਨ ਝੰਜੇੜੀ, ਗੁਰਿੰਦਰ ਸਿੰਘ ਬੈਦਵਾਨ ਸਾਬਕਾ ਬਲਾਕ ਪ੍ਰਧਾਨ ਖਰੜ, ਮਨਜੀਤ ਸਿੰਘ ਸਿੱਧੂ ਨਵਾਂਗਰਾਓਂ, ਸੋਸ਼ਲ ਮੀਡੀਆ ਇੰਚਾਰਜ ਨੇਤਰ ਸਿੰਘ ਕਲੇਰ, ਬਾਬਾ ਰਾਮ ਸਿੰਘ, ਕੁਲਦੀਪ ਸਿੰਘ ਓਇੰਦ ਪੀ. ਏ. ਟੂ ਵਿਜੇ ਸ਼ਰਮਾ ਟਿੰਕੂ ਸਮੇਤ ਹੋਰ ਕਾਂਗਰਸੀ ਵਰਕਰ ਤੇ ਸਮਰਥਕ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਕਾਰ ਨੂੰ ਟੱਕਰ ਮਾਰ ਕੇ ਫ਼ਰਾਰ ਹੋਏ ਅਣਪਛਾਤੇ ਜੀਪ ਚਾਲਕ ਖ਼ਿਲਾਫ਼ ਕੇਸ ਦਰਜ ਅਗਲੀ ਖ਼ਬਰ ‘ ਭਾਜਪਾ’ ਦੇ ਬੈਨਰ ਤੇ ਹੋਰਡਿੰਗ ਪਾੜਨਾ ‘ਆਪ’ ਬੁਖਲਾਹਟ ਵਿਚ ਆਈ-ਵਰਮਾ ਤੇ ਗਿੱਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।