26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਹਰਸਿਮਰਤ ਕੌਰ ਬਾਦਲ ਔਰਤਾਂ ਨੂੰ ਨਸ਼ਿਆਂ ਵਿਰੁੱਧ ਕਰਨਗੇ ਲਾਮਬੰਦ ਐੱਨ.ਕੇ. ਸ਼ਰਮਾ ਨੇ ਪਾਰਟੀ ਆਗੂਆਂ ਦੀਆਂਲਗਾਈਆਂ ਡਿਊਟੀਆਂ

ਜ਼ੀਰਕਪੁਰ, 25 ਅਕਤੂਬਰ (ਮਨਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਵਲੋਂ ਨਸ਼ਿਆਂ ਵਿਰੁੱਧ ਔਰਤਾਂ ਨੂੰ ਲਾਮਬੰਦ ਕਰਨ ਦੇ ਮੰਤਵ ਨਾਲ 27 ਅਕਤੂਬਰ ਨੂੰ ਜ਼ੀਰਕਪੁਰ ਵਿਚ ਨਸ਼ਾ ਵਿਰੋਧੀ ਰੈਲੀ ਕੀਤੀ ਜਾ ਰਹੀ ਹੈ। ਅਕਾਲੀ ਦਲ ਦੇ ਖ਼ਜ਼ਾਨਚੀ ਅਤੇ ਸਾਬਕਾ ਵਿਧਾਇਕ ਐਨ.

ਅਜੀਤ ਡੈਸਕ 26-10-2026
ਜ਼ੀਰਕਪੁਰ, 25 ਅਕਤੂਬਰ (ਮਨਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਵਲੋਂ ਨਸ਼ਿਆਂ ਵਿਰੁੱਧ ਔਰਤਾਂ ਨੂੰ ਲਾਮਬੰਦ ਕਰਨ ਦੇ ਮੰਤਵ ਨਾਲ 27 ਅਕਤੂਬਰ ਨੂੰ ਜ਼ੀਰਕਪੁਰ ਵਿਚ ਨਸ਼ਾ ਵਿਰੋਧੀ ਰੈਲੀ ਕੀਤੀ ਜਾ ਰਹੀ ਹੈ। ਅਕਾਲੀ ਦਲ ਦੇ ਖ਼ਜ਼ਾਨਚੀ ਅਤੇ ਸਾਬਕਾ ਵਿਧਾਇਕ ਐਨ. ਕੇ. ਸ਼ਰਮਾ ਨੇ ਅੱਜ ਰੈਲੀ ਸੰਬੰਧੀ ਹੋਈ ਮੀਟਿੰਗ ਵਿਚ ਕਿਹਾ ਕਿ 27 ਅਕਤੂਬਰ ਨੂੰ ਬਠਿੰਡਾ ਤੋਂ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਇਸ ਰੈਲੀ ਵਿਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਇਹ ਰੈਲੀ ਜ਼ੀਰਕਪੁਰ ਦੇ ਦੁਸਹਿਰਾ ਮੈਦਾਨ ਵਿਚ ਹੋਵੇਗੀ। ਇਸ ਰੈਲੀ ਨੂੰ ‘ਮਾਵਾਂ ਦੀ ਲਲਕਾਰ, ਬੰਦ ਕਰਾਂਗੇ ਨਸ਼ੇ ਦਾ ਕਾਰੋਬਾਰ’ ਨਾਂਅ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਰੈਲੀ ਵਿਚ ਔਰਤਾਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਲਈ ਸਾਰੀਆਂ ਪਾਰਟੀ ਆਗੂ ਆਪੋ-ਆਪਣੇ ਖੇਤਰਾਂ ਦਾ ਦੌਰਾ ਕਰ ਰਹੀਆਂ ਹਨ ਅਤੇ ਔਰਤਾਂ ਨੂੰ ਰੈਲੀ ਵਿਚ ਸ਼ਾਮਿਲ ਹੋਣ ਲਈ ਲਾਮਬੰਦ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਨਸ਼ਿਆਂ ਵਿਰੁੱਧ ਆਵਾਜ਼ ਉਠਾਉਣ ਵਾਲਿਆਂ ਨੂੰ ਹੁਣ ਸਿਰਫ਼ ਮੌਤ ਮਿਲ ਰਹੀ ਹੈ। ਪੰਜਾਬ ਸਰਕਾਰ ਨਸ਼ਾ ਤਸਕਰਾਂ ਨੂੰ ਬਚਾ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਨਸ਼ਾ ਤਸਕਰਾਂ ਵਿਰੁੱਧ ਲੋਕਾਂ ਨੂੰ ਲਾਮਬੰਦ ਕਰਨ ਲਈ ਘਰ-ਘਰ ਜਾ ਰਿਹਾ ਹੈ। ਅਕਾਲੀ ਦਲ ਔਰਤਾਂ ਦੇ ਨਾਲ ਮਿਲ ਕੇ ਨਸ਼ਿਆਂ ਵਿਰੁੱਧ ਲੜਾਈ ਲੜੇਗਾ। ਅੱਜ ਦੀ ਮੀਟਿੰਗ ਵਿਚ ਸਾਰੇ ਆਗੂਆਂ ਨੂੰ ਰੈਲੀ ਨਾਲ ਸੰਬੰਧਿਤ ਡਿਊਟੀਆਂ ਸੌਂਪੀਆਂ ਗਈਆਂ। ਪਾਰਟੀ ਦੇ ਸਰਕਲ ਮੁਖੀਆਂ ਨੂੰ ਇਸ ਮੁਹਿੰਮ ਵਿਚ ਵੱਧ ਤੋਂ ਵੱਧ ਔਰਤਾਂ ਨੂੰ ਸ਼ਾਮਿਲ ਕਰਨ ਦਾ ਸੱਦਾ ਦਿੱਤਾ ਗਿਆ ਹੈ। ਇਸ ਮੌਕੇ ਅਕਾਲੀ ਆਗੂ ਕ੍ਰਿਸ਼ਨ ਪਾਲ ਸ਼ਰਮਾ, ਰਾਜਿੰਦਰ ਸਿੰਘ ਈਸਾਪੁਰ, ਸੁਖਵਿੰਦਰ ਸਿੰਘ, ਟੋਨੀ ਰਾਣਾ, ਸੁਖਦੀਪ ਸੈਦਪੁਰਾ, ਤਰਨਬੀਰ ਸਿੰਘ ਟਿੰਮੀ ਪੂਨੀਆ, ਸੁਰੇਸ਼ ਸ਼ਾਰਦਾ, ਅਮਰੀਸ਼ ਭੱਲਾ, ਗੌਰਵ ਸ਼ਰਮਾ, ਰਾਜੂ ਹਨੀ, ਸੰਜੀਵ ਸੰਜੂ, ਦਿਲਬਾਗ ਚੰਡਿਆਲਾ ਅਤੇ ਅਨਿਲ ਸਮਗੌਲੀ ਸਮੇਤ ਵੱਡੀ ਗਿਣਤੀ ਅਕਾਲੀ ਆਗੂ ਮੌਜੂਦ ਸਨ।
ਪਿਛਲੀ ਖ਼ਬਰ ਅਕਾਲੀ ਦਲ ਪੁਨਰ ਸੁਰਜੀਤ ਵਲੋਂ ਅਰਵਿੰਦਰ ਪੈਂਟਾ ਤੇ ਸੁਰਿੰਦਰ ਕਾਦੀਮਾਜਰਾ ਨੂੰ ਅਹਿਮ ਜ਼ਿੰਮੇਵਾਰੀਆਂ ਦਿੱਤੀਆਂ ਅਗਲੀ ਖ਼ਬਰ ਲੇਖਕ ਅਵਤਾਰ ਨਗਲੀਆਂ ਦੀ ਪਲੇਠੀ ਕਿਤਾਬ ‘ ਗੁਸਤਾਖੀ ਮਾਫ਼ ’ ਲੋਕ ਅਰਪਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।