17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਪੰਚਕੂਲਾ ਵਿਚ ਨਾਜਾਇਜ਼ ਕਾਲੋਨੀ ’ਤੇ ਵੱਡੀ ਕਾਰਵਾਈ, 18 ਏਕੜ ਵਿਚ ਚੱਲਿਆ ਪੀਲਾ ਪੰਜਾ ਗੋਲਪੁਰਾ ਪਿੰਡ ਵਿਚ ਜੇ . ਸੀ . ਬੀ . ਨਾਲ ਸੜਕਾਂ ਦਾ ਨੈੱਟਵਰਕ ਅਤੇ ਨਿਸ਼ਾਨਦੇਹੀ ਕੀਤੀ ਗਈ ਤਬਾਹ

ਪੰਚਕੂਲਾ, 16 ਅਕਤੂਬਰ (ਕਪਿਲ)- ਜ਼ਿਲ੍ਹਾ ਨਗਰ ਯੋਜਨਾਕਾਰ (ਡੀ. ਟੀ.

ਪੰਚਕੂਲਾ ਦੇ ਗੋਲਪੁਰਾ ਵਿਚ ਨਾਜਾਇਜ਼ ਕਾਲੋਨੀ ’ਤੇ ਕਾਰਵਾਈ ਕਰਦੇ ਜ਼ਿਲ੍ਹਾ ਨਗਰ ਯੋਜਨਾਕਾਰ ਦੀ ਟੀਮ। ਤਸਵੀਰ :ਕਪਿਲ 17-10-2026
ਪੰਚਕੂਲਾ, 16 ਅਕਤੂਬਰ (ਕਪਿਲ)- ਜ਼ਿਲ੍ਹਾ ਨਗਰ ਯੋਜਨਾਕਾਰ (ਡੀ. ਟੀ. ਪੀ.) ਬਬੀਤਾ ਗੁਪਤਾ ਦੀ ਅਗਵਾਈ ਵਿਚ ਪੰਚਕੂਲਾ ਦੇ ਸ਼ਹਿਰੀ ਖੇਤਰ ਵਿਚ ਨਾਜਾਇਜ਼ ਕਾਲੋਨੀਆਂ ਵਿਰੁੱਧ ਕਾਰਵਾਈ ਕੀਤੀ ਗਈ। ਇਸ ਦੌਰਾਨ ਤਹਿਸੀਲ ਬਰਵਾਲਾ ਦੇ ਪਿੰਡ ਗੋਲਪੁਰਾ ਵਿਚ 18 ਏਕੜ ਰਕਬੇ ਵਿਚ ਵਿਕਸਿਤ ਕੀਤੀ ਜਾ ਰਹੀ ਨਾਜਾਇਜ਼ ਕਾਲੋਨੀ ’ ਤੇ ਕਾਰਵਾਈ ਕਰਦਿਆਂ ਜੇ. ਸੀ. ਬੀ. ਮਸ਼ੀਨਾਂ ਨਾਲ ਸੜਕਾਂ ਦੇ ਨੈੱਟਵਰਕ ਅਤੇ ਨਿਸ਼ਾਨਦੇਹੀ ਨੂੰ ਤਬਾਹ ਕਰ ਦਿੱਤਾ ਗਿਆ। ਇਹ ਕਾਰਵਾਈ ਡੀ. ਟੀ. ਪੀ. ਬਬੀਤਾ ਗੁਪਤਾ ਦੀ ਮੌਜੂਦਗੀ ਵਿਚ ਡਿਊਟੀ ਮੈਜਿਸਟ੍ਰੇਟ ਦੀ ਨਿਗਰਾਨੀ ਹੇਠ ਕੀਤੀ ਗਈ। ਇਸ ਮੌਕੇ ਸਹਾਇਕ ਨਗਰ ਯੋਜਨਾਕਾਰ ਡਿੰਪੀ ਰਾਠੀ, ਅਸ਼ੋਕ ਕੁਮਾਰ ਅਤੇ ਭਾਰੀ ਪੁਲਿਸ ਫੋਰਸ ਤਾਇਨਾਤ ਰਹੀ। ਜ਼ਿਲ੍ਹਾ ਨਗਰ ਯੋਜਨਾਕਾਰ ਬਬੀਤਾ ਗੁਪਤਾ ਨੇ ਦੱਸਿਆ ਕਿ ਕਿਸੇ ਵੀ ਤਰ੍ਹਾਂ ਦੀ ਉਸਾਰੀ ਕਰਨ ਜਾਂ ਕਾਲੋਨੀ ਵਿਕਸਿਤ ਕਰਨ ਤੋਂ ਪਹਿਲਾਂ ਹਰਿਆਣਾ ਦੇ ਨਗਰ ਅਤੇ ਗ੍ਰਾਮ ਯੋਜਨਾ ਵਿਭਾਗ ਦੇ ਡਾਇਰੈਕਟਰ ਤੋਂ ਲੋੜੀਂਦੀ ਮਨਜ਼ੂਰੀ ਲੈਣੀ ਲਾਜ਼ਮੀ ਹੈ। ਬਿਨਾਂ ਮਨਜ਼ੂਰੀ ਦੇ ਨਾਜਾਇਜ਼ ਉਸਾਰੀ ਕਰਨ ਜਾਂ ਕਾਲੋਨੀ ਵਿਕਸਿਤ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਜਾਰੀ ਰਹੇਗੀ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਵਿਭਾਗ ਤੋਂ ਸੀ. ਐੱਲ. ਯੂ. (ਜ਼ਮੀਨ ਦੀ ਵਰਤੋਂ ਵਿਚ ਤਬਦੀਲੀ) ਜਾਂ ਲਾਇਸੰਸ ਦੀ ਮਨਜ਼ੂਰੀ ਲਏ ਬਿਨਾਂ ਕਿਸੇ ਵੀ ਤਰ੍ਹਾਂ ਦੀ ਉਸਾਰੀ ਨਾ ਕਰਨ ਅਤੇ ਨਾ ਹੀ ਅਣਅਧਿਕਾਰਤ ਕਾਲੋਨੀ ਵਿਕਸਿਤ ਕਰਨ।
ਪਿਛਲੀ ਖ਼ਬਰ ਗੁਰਸ਼ਰਨ ਸਿੰਘ ਕਾਕਾ ਦਾ ਕਹਾਣੀ ਸੰਗ੍ਰਹਿ ‘ਯਾਦਾਂ ਦੇ ਝਰੋਖੇ ’ਚੋਂ’ ਲੋਕ-ਅਰਪਣ ਅਗਲੀ ਖ਼ਬਰ ਅਮਰ ਸਿੰਘ ਸ਼ੌਂਕੀ ਦੀ 80 ਸਾਲ ਪੁਰਾਣੀ ਰਚਨਾ ਨੂੰ ਸੰਗੀਤਕ ਧੁੰਨਾਂ ਨਾਲ ਪੇਸ਼ ਕਰ ਕੇ ਮਨ ਨੂੰ ਬਹੁਤ ਸਕੂਨ ਮਿਲਿਐ — ਜੀਤ ਜਗ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।