13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2026

ਪੰਜ ਸਾਲਾ ਜੱਫਨਤ ਕੌਰ ਖੱਟੜਾ ਨੇ ਰਚਿਆ ਇਤਿਹਾਸ, 38ਵੀਂ ਪੰਜਾਬ ਗੋਲਡ ਸਕੇਟਿੰਗ ਚੈਂਪੀਅਨਸ਼ਿਪ ਵਿਚ ਦੋ ਸੋਨੇ ਦੇ ਤਗਮੇ ਜਿੱਤੇ

ਚੰਡੀਗੜ੍ਹ, 12 ਨਵੰਬਰ (ਅਜੀਤ ਬਿਊਰੋ)-ਸਿਰਫ਼ ਪੰਜ ਸਾਲ ਦੀ ਨਿੱਕੀ ਉਮਰ ਵਿਚ ਜੱਫਨਤ ਕੌਰ ਖੱਟੜਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 38ਵੀਂ ਪੰਜਾਬ ਗੋਲਡ ਸਕੇਟਿੰਗ ਚੈਂਪੀਅਨਸ਼ਿਪ ਵਿਚ ਦੋ ਸੋਨੇ ਦੇ ਤਗਮੇ ਜਿੱਤ ਕੇ ਪੰਜਾਬ ਦੇ ਖੇਡ ਇਤਿਹਾਸ ਵਿਚ ਆਪਣਾ ਨਾਂਅ ਸੁਨਹਿਰੀ ਅੱਖਰਾਂ ਵਿਚ ਦਰਜ ਕਰਵਾ ਲਿਆ ਹੈ। ਇਸ ਸ਼ਾਨਦਾਰ ਪ੍ਰਾਪਤੀ ਨਾਲ ਉਹ ਪੰਜਾਬ ਦੀ ਸਭ ਤੋਂ ਛੋਟੀ ਉਮਰ ਦੀ ਸਟੇਟ ਗੋਲਡ ਮੈਡਲਿਸਟ ਬਣ ਗਈ ਹੈ।

ਅਜੀਤ ਡੈਸਕ 13-11-2026
ਚੰਡੀਗੜ੍ਹ, 12 ਨਵੰਬਰ (ਅਜੀਤ ਬਿਊਰੋ)-ਸਿਰਫ਼ ਪੰਜ ਸਾਲ ਦੀ ਨਿੱਕੀ ਉਮਰ ਵਿਚ ਜੱਫਨਤ ਕੌਰ ਖੱਟੜਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 38ਵੀਂ ਪੰਜਾਬ ਗੋਲਡ ਸਕੇਟਿੰਗ ਚੈਂਪੀਅਨਸ਼ਿਪ ਵਿਚ ਦੋ ਸੋਨੇ ਦੇ ਤਗਮੇ ਜਿੱਤ ਕੇ ਪੰਜਾਬ ਦੇ ਖੇਡ ਇਤਿਹਾਸ ਵਿਚ ਆਪਣਾ ਨਾਂਅ ਸੁਨਹਿਰੀ ਅੱਖਰਾਂ ਵਿਚ ਦਰਜ ਕਰਵਾ ਲਿਆ ਹੈ। ਇਸ ਸ਼ਾਨਦਾਰ ਪ੍ਰਾਪਤੀ ਨਾਲ ਉਹ ਪੰਜਾਬ ਦੀ ਸਭ ਤੋਂ ਛੋਟੀ ਉਮਰ ਦੀ ਸਟੇਟ ਗੋਲਡ ਮੈਡਲਿਸਟ ਬਣ ਗਈ ਹੈ। ਨਾਭਾ ਦੇ ਪਿੰਡ ਰੋਹਟੀ ਮੌੜਾਂ ਵਿਚ ਜਨਮੀ ਜੱਫਨਤ ਕੌਰ ਖੱਟੜਾ ਇਸ ਸਮੇਂ ਯਾਦਵਿੰਦਰਾ ਪਬਲਿਕ ਸਕੂਲ ਮੁਹਾਲੀ ਵਿਚ ਸਿੱਖਿਆ ਹਾਸਿਲ ਕਰ ਰਹੀ ਹੈ। ਮਾਤਾ-ਪਿਤਾ ਦੇ ਚੰਡੀਗੜ੍ਹ ਵਿਖੇ ਸਰਕਾਰੀ ਨੌਕਰੀ ਕਰਨ ਕਰਕੇ ਉਸ ਨੇ ਪੜ੍ਹਾਈ ਦੇ ਨਾਲ-ਨਾਲ ਅਰਥਲਿੰਗਜ਼ ਸਕੇਟਿੰਗ ਅਕੈਡਮੀ ਮੁਹਾਲੀ ਤੋਂ ਸਕੇਟਿੰਗ ਦੀ ਸਿਖਲਾਈ ਸ਼ੁਰੂ ਕੀਤੀ। ਕੋਚਾਂ ਦੀ ਮਾਹਿਰ ਅਗਵਾਈ, ਲਗਾਤਾਰ ਅਭਿਆਸ ਤੇ ਅਥਾਹ ਮਿਹਨਤ ਨੇ ਉਸ ਨੂੰ ਛੋਟੀ ਉਮਰ ਵਿਚ ਹੀ ਵੱਡੀਆਂ ਉਪਲਬਧੀਆਂ ਹਾਸਿਲ ਕਰਨ ਦੇ ਯੋਗ ਬਣਾਇਆ।ਮਹਿਜ਼ ਪੰਜ ਸਾਲ ਦੀ ਉਮਰ ਵਿਚ ਜਫਨਤ ਕੌਰ ਹੁਣ ਤੱਕ ਵੱਖ-ਵੱਖ ਸਕੇਟਿੰਗ ਮੁਕਾਬਲਿਆਂ ’ਚ 17 ਤਗਮੇ ਆਪਣੇ ਨਾਂਅ ਕਰ ਚੁੱਕੀ ਹੈ, ਜਿਨ੍ਹਾਂ ਵਿਚ 12 ਸੋਨੇ, 3 ਚਾਂਦੀ ਤੇ 2 ਕਾਂਸੀ ਦੇ ਤਗਮੇ ਸ਼ਾਮਿਲ ਹਨ। ਉਸ ਦੀਆਂ ਇਹ ਪ੍ਰਾਪਤੀਆਂ ਉਸ ਦੀ ਲਗਨ, ਮਿਹਨਤ ਤੇ ਖੇਡ ਪ੍ਰਤੀ ਸਮਰਪਣ ਦੀ ਮਿਸਾਲ ਹਨ।ਜੱਫਨਤ ਕੌਰ ਖੱਟੜਾ ਦੀ ਇਹ ਇਤਿਹਾਸਕ ਸਫਲਤਾ ਨਾ ਸਿਰਫ਼ ਉਸ ਦੇ ਪਰਿਵਾਰ, ਸਕੂਲ ਤੇ ਅਕੈਡਮੀ ਲਈ ਮਾਣ ਵਾਲੀ ਗੱਲ ਹੈ, ਸਗੋਂ ਪੰਜਾਬ ਦੇ ਹਜ਼ਾਰਾਂ ਨੌਜਵਾਨ ਖਿਡਾਰੀਆਂ ਲਈ ਵੀ ਪ੍ਰੇਰਣਾ ਦਾ ਸਰੋਤ ਹੈ। ਉਸ ਨੇ ਸਾਬਤ ਕਰ ਦਿੱਤਾ ਹੈ ਕਿ ਜੇਕਰ ਛੋਟੀ ਉਮਰ ਤੋਂ ਹੀ ਪ੍ਰਤਿਭਾ ਨੂੰ ਸਹੀ ਮਾਰਗਦਰਸ਼ਨ, ਸਖ਼ਤ ਮਿਹਨਤ ਤੇ ਨਿਰੰਤਰ ਅਭਿਆਸ ਮਿਲੇ ਤਾਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੀਆਂ ਸਫਲਤਾਵਾਂ ਦਾ ਰਾਹ ਵੀ ਖੁੱਲ੍ਹ ਜਾਂਦਾ ਹੈ।
ਪਿਛਲੀ ਖ਼ਬਰ ਬਜ਼ੁਰਗਾਂ ਤੋਂ ਲੈ ਕੇ ਨੌਜਵਾਨਾਂ ਤੱਕ ਨੂੰ ਮਿਲਣਗੀਆਂ ਬਿਹਤਰ ਸਹੂਲਤਾਂ, ਵਾਰਡ 34 ਦੇ ਪਾਰਕਾਂ ਦਾ ਹੋਵੇਗਾ ਕਾਇਆ-ਕਲਪ ਅਗਲੀ ਖ਼ਬਰ ਸੁਖਵਿੰਦਰ ਸਿੰਘ ਗਿੱਲ ਨੇ ਸੰਭਾਲੀ ਜ਼ੀਰਕਪੁਰ ਥਾਣੇ ਦੀ ਕਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।