17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

‘ ਕੈਕਟਾ ’ ਨੇ ਗ੍ਰਹਿ ਮੰਤਰੀ ਦੇ ਦੌਰੇ ਦੌਰਾਨ ਮੁਲਾਕਾਤ ਲਈ ਮੰਗਿਆਂ ਸਮਾਂ

ਚੰਡੀਗੜ੍ਹ, 16 ਅਕਤੂਬਰ (ਮਾਰਕੰਡਾ)- ਚੰਡੀਗੜ੍ਹ ਏਡਿਡ ਕਾਲਜ ਟੀਚਰਜ਼ ਐਸੋਸੀਏਸ਼ਨ (ਕੈਕਟਾ) ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਅਪੀਲ ਕੀਤੀ ਹੈ ਕਿ ਉਹ ਚੰਡੀਗੜ੍ਹ ਦੇ ਸਹਾਇਤਾ ਪ੍ਰਾਪਤ (ਏਡਿਡ) ਕਾਲਜ ਅਧਿਆਪਕਾਂ ਦੀਆਂ ਲੰਬੇ ਸਮੇਂ ਤੋਂ ਚੱਲ ਰਹੀਆਂ ਸਮੱਸਿਆਵਾਂ ਦੇ ਹੱਲ ਲਈ ਤੁਰੰਤ ਦਖਲ ਦੇਣ। ਐਸੋਸੀਏਸ਼ਨ ਨੇ 1 ਨਵੰਬਰ ਨੂੰ ਉਨ੍ਹਾਂ ਦੇ ਪ੍ਰਸਤਾਵਿਤ ਦੌਰੇ ਦੌਰਾਨ ਮੁਲਾਕਾਤ ਕਰਨ ਦੀ ਮੰਗ ਕੀਤੀ।

ਅਜੀਤ ਡੈਸਕ 17-10-2026
ਚੰਡੀਗੜ੍ਹ, 16 ਅਕਤੂਬਰ (ਮਾਰਕੰਡਾ)- ਚੰਡੀਗੜ੍ਹ ਏਡਿਡ ਕਾਲਜ ਟੀਚਰਜ਼ ਐਸੋਸੀਏਸ਼ਨ (ਕੈਕਟਾ) ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਅਪੀਲ ਕੀਤੀ ਹੈ ਕਿ ਉਹ ਚੰਡੀਗੜ੍ਹ ਦੇ ਸਹਾਇਤਾ ਪ੍ਰਾਪਤ (ਏਡਿਡ) ਕਾਲਜ ਅਧਿਆਪਕਾਂ ਦੀਆਂ ਲੰਬੇ ਸਮੇਂ ਤੋਂ ਚੱਲ ਰਹੀਆਂ ਸਮੱਸਿਆਵਾਂ ਦੇ ਹੱਲ ਲਈ ਤੁਰੰਤ ਦਖਲ ਦੇਣ। ਐਸੋਸੀਏਸ਼ਨ ਨੇ 1 ਨਵੰਬਰ ਨੂੰ ਉਨ੍ਹਾਂ ਦੇ ਪ੍ਰਸਤਾਵਿਤ ਦੌਰੇ ਦੌਰਾਨ ਮੁਲਾਕਾਤ ਕਰਨ ਦੀ ਮੰਗ ਕੀਤੀ। ਸਾਲ 2018-2022 ਨਾਲ ਸਬੰਧਤ 200 ਤੋਂ ਵੱਧ ਕੈਰੀਅਰ ਐਡਵਾਂਸਮੈਂਟ ਸਕੀਮ ਤਰੱਕੀ ਦੇ ਮਾਮਲੇ ਅਜੇ ਵੀ ਹੱਲ ਨਹੀਂ ਹੋਏ ਹਨ। ‘ਕੈਕਟਾ’ ਨੇ ਚੰਡੀਗੜ੍ਹ ਸਿੱਖਿਆ ਵਿਭਾਗ ਦੇ 14 ਜੁਲਾਈ 2026 ਦੇ ਉਸ ਹੁਕਮ ’ਤੇ ਸਵਾਲ ਚੁੱਕੇ ਹਨ, ਜੋ ਯੂ.ਜੀ.ਸੀ ਨਿਯਮਾਵਲੀ, 2018 ਦੇ ਤਹਿਤ ਸੀ.ਏ.ਐਸ ਲਾਭਾਂ ਨੂੰ 1 ਅਪ੍ਰੈਲ 2022 ਤੱਕ ਸੀਮਤ ਕਰਦਾ ਹੈ, ਹਾਲਾਂਕਿ ਇਹ ਨਿਯਮਾਵਲੀ 18 ਜੁਲਾਈ 2018 ਨੂੰ ਜਾਰੀ ਕੀਤੀ ਗਈ ਸੀ। ਐਸੋਸੀਏਸ਼ਨ ਇਸ ਹੁਕਮ ਦੀ ਕਾਨੂੰਨੀ ਸਮੀਖਿਆ ਕਰਨ ਅਤੇ ਸਾਰੇ ਯੋਗ ਮਾਮਲਿਆਂ ’ਤੇ ਇੱਕ ਨਿਸ਼ਚਿਤ ਸਮਾਂ-ਸੀਮਾ ਦੇ ਅੰਦਰ ਫ਼ੈਸਲਾ ਲੈਣ ਦੀ ਮੰਗ ਕਰਦੀ ਹੈ। ਮੰਗਾਂ ਅਨੁਸਾਰ 1 ਅਪ੍ਰੈਲ 2022 ਤੋਂ ਪਹਿਲਾਂ ਨਿਯੁਕਤ ਕਰਮਚਾਰੀਆਂ ਨਾਲ ਜੁੜੇ ਮੂਲ ਤਨਖ਼ਾਹ ਦੇ ਮੁੱਦੇ ਦਾ ਹੱਲ, ਲਾਗੂ ਨਿਯਮਾਂ ਅਨੁਸਾਰ ਹਾਊਸ ਰੈਂਟ ਅਲਾਉਂਸ ਨੂੰ 16% ਤੋਂ ਵਧਾ ਕੇ 20% ਕਰਨ, ਸੈਂਟਰਲ ਸਰਵਿਸ ਰੂਲਜ਼ 2022 ਦੇ ਲਾਗੂ ਹੋਣ ਬਾਰੇ ਸਪੱਸ਼ਟਤਾ, ਅਧਿਆਪਨ, ਗੈਰ-ਅਧਿਆਪਨ ਅਤੇ ਪ੍ਰਿੰਸੀਪਲ ਦੇ ਖ਼ਾਲੀ ਅਹੁਦਿਆਂ ਨੂੰ ਭਰਨ ਅਤੇ ਪਿਛਲੀ ਸੇਵਾ ਦੇ ਲਾਭਾਂ ਅਤੇ ਹੋਰ ਜਾਇਜ਼ ਦਾਅਵਿਆਂ ਦਾ ਨਿਪਟਾਰਾ ਕਰਨ ਕਰਨ ਸਬੰਧੀ ਅਪੀਲ ਕੀਤੀ ਗਈ।
ਪਿਛਲੀ ਖ਼ਬਰ ਪੀ.ਜੀ.ਆਈ ਦੇ ਡਾਕਟਰ ਪਾਰਥ ਲਾਲ ਨੂੰ ਵੱਕਾਰੀ ਪੀਡੀਆਟ੍ਰਿਕ ਨਿਊਰੋਲੋਜੀ ਟਰੇਨੀ ਐਵਾਰਡ ਨਾਲ ਸਨਮਾਨਿਤ ਬੱਚਿਆਂ ਦੇ ਮਿਰਗੀ... ਅਗਲੀ ਖ਼ਬਰ ਚੰਡੀਗੜ੍ਹ ਪੁਲਿਸ ਨੇ ਹੈਰੋਇਨ ਸਮੇਤ ਦੋ ਮੁਲਜ਼ਮ ਕੀਤੇ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।