16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

ਜੀਤੀ ਪਡਿਆਲਾ ਵਲੋਂ ਦੁਸਹਿਰਾ ਗਰਾਊਂਡ ਵਿਖੇ ਜਾਰੀ ਰਾਮ ਲੀਲ੍ਹਾ ਦੇ ਛੇਵੇਂ ਦਿਨ ਦਾ ਉਦਘਾਟਨ

ਖਰੜ, 15 ਅਕਤੂਬਰ (ਜੰਡਪੁਰੀ)-ਸ੍ਰੀ ਰਾਮ ਲੀਲ੍ਹਾ ਕਲੱਬ (ਰਜਿ.) ਦੁਸਹਿਰਾ ਗਰਾਊਂਡ ਖਰੜ ਵਲੋਂ ਕਰਵਾਈ ਜਾ ਰਹੀ ਸ੍ਰੀ ਰਾਮ ਲੀਲ੍ਹਾ ਦੇ ਛੇਵੇਂ ਦਿਨ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਜ਼ਿਲ੍ਹਾ ਕਾਂਗਰਸ ਕਮੇਟੀ ਮੁਹਾਲੀ ਦੇ ਸਾਬਕਾ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਵਲੋਂ ਕੀਤਾ ਗਿਆ।

ਅਜੀਤ ਡੈਸਕ 16-10-2026
ਖਰੜ, 15 ਅਕਤੂਬਰ (ਜੰਡਪੁਰੀ)-ਸ੍ਰੀ ਰਾਮ ਲੀਲ੍ਹਾ ਕਲੱਬ (ਰਜਿ.) ਦੁਸਹਿਰਾ ਗਰਾਊਂਡ ਖਰੜ ਵਲੋਂ ਕਰਵਾਈ ਜਾ ਰਹੀ ਸ੍ਰੀ ਰਾਮ ਲੀਲ੍ਹਾ ਦੇ ਛੇਵੇਂ ਦਿਨ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਜ਼ਿਲ੍ਹਾ ਕਾਂਗਰਸ ਕਮੇਟੀ ਮੁਹਾਲੀ ਦੇ ਸਾਬਕਾ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਵਲੋਂ ਕੀਤਾ ਗਿਆ। ਇਸ ਮੌਕੇ ਕਲੱਬ ਦੀ ਸਮੁੱਚੀ ਟੀਮ ਵਲੋਂ ਜੀਤੀ ਪਡਿਆਲਾ ਨੂੰ ਯਾਦਗਾਰੀ ਚਿੰਨ੍ਹਾ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਲੋਕਾਂ ਦੇ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਜੀਤੀ ਪਡਿਆਲਾ ਨੇ ਕਿਹਾ ਕਿ ਰਾਮ ਲੀਲ੍ਹਾ ਕੇਵਲ ਧਾਰਮਿਕ ਸਮਾਗਮ ਨਹੀਂ, ਸਗੋਂ ਇਹ ਸਾਡੀ ਮਹਾਨ ਸੱਭਿਆਚਾਰਕ ਵਿਰਾਸਤ ਤੇ ਸੰਸਕਾਰਾਂ ਨੂੰ ਆਉਣ ਵਾਲੀ ਪੀੜ੍ਹੀਆਂ ਤੱਕ ਪਹੁੰਚਾਉਣ ਦਾ ਇਕ ਮਜ਼ਬੂਤ ਮਾਧਿਅਮ ਹੈ। ਉਨ੍ਹਾਂ ਕਿਹਾ ਕਿ ਅੱਜ ਲੋੜ ਕੇਵਲ ਰਾਵਣ ਦੇ ਪੁਤਲੇ ਸਾੜਨ ਦੀ ਨਹੀਂ, ਸਗੋਂ ਸਮਾਜ ਵਿਚ ਫੈਲੇ ਨਸ਼ੇ, ਹੰਕਾਰ ਅਤੇ ਬੁਰਾਈ ਰੂਪੀ ਰਾਵਣ ਨੂੰ ਖ਼ਤਮ ਕਰਨ ਦੀ ਹੈ। ਉਨ੍ਹਾਂ ਕਲੱਬ ਦੇ ਇਸ ਉਪਰਾਲੇ ਦੀ ਸ਼ਲਾਘਾ ਵੀ ਕੀਤੀ। ਇਸ ਮੌਕੇ ਮਲਾਗਰ ਸਿੰਘ ਠੇਕੇਦਾਰ, ਕਲੱਬ ਦੇ ਪ੍ਰਧਾਨ ਹੇਮੰਤ ਸ਼ਰਮਾ, ਪ੍ਰਿੰ. ਜਤਿੰਦਰ ਕੁਮਾਰ ਗੁਪਤਾ, ਪ੍ਰੇਮ ਪ੍ਰਕਾਸ਼ ਸ਼ਰਮਾ, ਜੁਝਾਰ ਸਿੰਘ ਲੌਂਗੀਆ, ਹਰਸ਼ ਸ਼ਰਨਾ ਤੇ ਮਨਜੀਤ ਸਿੰਘ ਬੈਦਵਾਣ ਸਮੇਤ ਕਲੱਬ ਦੇ ਸਮੁੱਚੇ ਅਹੁਦੇਦਾਰ ਤੇ ਦਰਸ਼ਕ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਹਾਇਰ ਨੇ ਐੱਮ 3 ਸੀਰੀਜ਼ ਵਾਸ਼ਿੰਗ ਮਸ਼ੀਨ ਦੀ ਲਾਂਚਿੰਗ ਨਾਲ ਪ੍ਰੀਮੀਅਮ ਲਾਂਡਰੀ ਕੇਅਰ ਨੂੰ ਦਿੱਤਾ ਨਵਾਂ ਆਯਾਮ ਅਗਲੀ ਖ਼ਬਰ ਡੇਰਾਬੱਸੀ ਦੀ ਵੋਟਰ ਸੂਚੀ ਵਿਚੋਂ 31,070 ਵੋਟਾਂ ਘਟੀਆਂ , ਪੋਲਿੰਗ ਸਟੇਸ਼ਨ 294 ਤੋਂ ਵਧ ਕੇ 329 ਹੋਏ ਐੱਸ. ਆਈ. ਆਰ. ਤੋ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।