14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

-ਮਾਮਲਾ ਪੀ.ਸੀ.ਏ. ਵਲੋਂ ਮਹਿੰਗੇ ਭਾਅ ’ਤੇ ਜ਼ਮੀਨ ਖ਼ਰੀਦਣ ਦਾ- ਈ . ਡੀ . ਨੇ ਐੱਸ . ਐੱਸ . ਪੀ . ਮੁਹਾਲੀ ਨੂੰ ਐੱਫ . ਆਈ . ਆਰ . ਦਰਜ ਕਰਨ ਲਈ ਲਿਖਿਆ ਪੱਤਰ

ਐੱਸ. ਏ.

ਅਜੀਤ ਡੈਸਕ 14-10-2026
ਐੱਸ. ਏ. ਐੱਸ. ਨਗਰ, 13 ਅਕਤੂਬਰ (ਕਪਿਲ ਵਧਵਾ)-ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀ. ਸੀ. ਏ.) ਵਲੋਂ ਜ਼ਮੀਨ ਖ਼ਰੀਦਣ ਦੇ ਮਾਮਲੇ ‘ਚ ਕਥਿਤ ਤੌਰ ‘ਤੇ ਅਸਲ ਕੀਮਤ ਨਾਲੋਂ ਕਈ ਗੁਣਾ ਵੱਧ ਕੀਮਤ ਦੇਣ ਦੇ ਦੋਸ਼ ਹੇਠ ਐੱਸ. ਐੱਸ. ਪੀ. ਮੁਹਾਲੀ ਨੂੰ ਐੱਫ. ਆਈ. ਆਰ. ਦਰਜ ਕਰਨ ਲਈ ਪੱਤਰ ਲਿਖਿਆ ਹੈ। 12 ਅਕਤੂਬਰ ਨੂੰ ਜਾਰੀ ਹੋਏ ਇਸ ਪੱਤਰ ‘ਚ ਈ. ਡੀ. ਨੇ ਮਨੀ ਲਾਂਡਰਿੰਗ ਰੋਕੂ ਕਾਨੂੰਨ ਦੀ ਧਾਰਾ 66 (2) ਤਹਿਤ ਜਾਂਚ ਦੌਰਾਨ ਸਾਹਮਣੇ ਆਏ ਤੱਥ ਸਾਂਝੇ ਕਰਦਿਆਂ ਢੁਕਵੀਂਆਂ ਧਾਰਾਵਾਂ ਹੇਠ ਕੇਸ ਦਰਜ ਕਰਨ ਲਈ ਕਿਹਾ ਹੈ। ਈ. ਡੀ. ਵਲੋਂ ਕੀਤੀ ਗਈ ਮੁੱਢਲੀ ਜਾਂਚ ਅਨੁਸਾਰ ਪੀ. ਸੀ. ਏ. ਨੇ ਅੰਮ੍ਰਿਤਸਰ ਦੇ ਅਜਨਾਲਾ ਅਤੇ ਬਠਿੰਡਾ ‘ਚ ਕੁੱਲ 155 ਕਨਾਲ 15.5 ਮਰਲੇ ਜ਼ਮੀਨ 77.99 ਕਰੋੜ ਰੁ. ‘ਚ ਖ਼ਰੀਦੀ ਸੀ। ਇਸ ‘ਚ ਅਜਨਾਲਾ ਵਿਖੇ 55 ਕਨਾਲ 15.5 ਮਰਲੇ ਜ਼ਮੀਨ ਲਈ ਦੋ ਕੰਪਨੀਆਂ ਨੂੰ 58.22 ਕਰੋੜ ਰੁ. ਅਤੇ ਬਠਿੰਡਾ ਦੇ ਪਿੰਡ ਦਿਓਣ ਵਿਖੇ 100 ਕਨਾਲ 10 ਮਰਲੇ ਜ਼ਮੀਨ ਲਈ 19.76 ਕਰੋੜ ਰੁ. ਤੋਂ ਵੱਧ ਰਾਸ਼ੀ ਅਦਾ ਕੀਤੀ ਗਈ ਹੈ। ਹਾਸਿਲ ਜਾਣਕਾਰੀ ਅਨੁਸਾਰ ਅਜਨਾਲਾ ਦੀ ਜ਼ਮੀਨ ਵੇਚਣ ਵਾਲੀਆਂ ਏ. ਜੀ. ਐੱਮ. ਹਾਈਟਸ ਪ੍ਰਾ. ਲਿ. ਅਤੇ ਫਿਊਚਰ ਹੋਮਜ਼ ਕੰਪਨੀਆਂ ਨੇ ਇਹ ਜ਼ਮੀਨ ਸਥਾਨਕ ਕਿਸਾਨਾਂ ਤੋਂ ਕਰੀਬ 6.92 ਕਰੋੜ ਰੁ. ‘ਚ ਖ਼ਰੀਦੀ ਸੀ ਅਤੇ ਕੁਝ ਮਹੀਨਿਆਂ ਬਾਅਦ ਹੀ ਇਸ ਨੂੰ ਪੀ. ਸੀ. ਏ. ਨੂੰ ਲਗਭਗ 58.22 ਕਰੋੜ ਰੁ. ‘ਚ ਵੇਚ ਦਿੱਤਾ। ਈ. ਡੀ. ਨੇ ਦਾਅਵਾ ਕੀਤਾ ਹੈ ਕਿ ਇਹ ਸੌਦੇ ਅਸਲ ਖ਼ਰੀਦ ਕੀਮਤ ਨਾਲੋਂ ਕਰੀਬ 15.4 ਗੁਣਾ ਵੱਧ ਕੀਮਤ ‘ਤੇ ਕੀਤੇ ਗਏ ਹਨ। ਬਠਿੰਡਾ ਦੀ ਜ਼ਮੀਨ ਬਾਰੇ ਈ. ਡੀ. ਨੇ ਕਿਹਾ ਕਿ ਸਬ-ਰਜਿਸਟਰਾਰ ਦਫ਼ਤਰ ਦੇ ਰਿਕਾਰਡ ਅਨੁਸਾਰ ਜ਼ਮੀਨ ਦਾ ਸਰਕਾਰੀ ਕੁਲੈਕਟਰ ਰੇਟ 5 ਲੱਖ ਰੁ. ਪ੍ਰਤੀ ਕਨਾਲ ਸੀ, ਜਦਕਿ ਪੀ. ਸੀ. ਏ. ਨੇ ਇਸ ਲਈ ਲਗਭਗ 19.67 ਲੱਖ ਰੁ. ਪ੍ਰਤੀ ਕਨਾਲ ਦੇ ਹਿਸਾਬ ਨਾਲ ਅਦਾ ਕੀਤੇ ਹਨ। ਬੈਂਕ ਖਾਤਿਆਂ ਦੀ ਪੜਤਾਲ ਦੌਰਾਨ ਇਹ ਤੱਥ ਵੀ ਸਾਹਮਣੇ ਆਇਆ ਹੈ ਕਿ ਜ਼ਮੀਨ ਦੀ ਅਦਾਇਗੀ ਤੋਂ ਬਾਅਦ ਰਕਮ ਵੱਖ-ਵੱਖ ਵਿਅਕਤੀਆਂ ਦੇ ਖਾਤਿਆਂ ‘ਚ ਭੇਜੀ ਗਈ ਹੈ, ਜਦਕਿ ਕੁਝ ਰਕਮ ਨਕਦ ਕਢਵਾਈ ਗਈ ਹੈ। ਈ. ਡੀ. ਨੇ ਮੁੱਢਲੀ ਜਾਂਚ ਦੇ ਆਧਾਰ ‘ਤੇ ਅਪਰਾਧਿਕ ਸਾਜਿਸ਼ ਅਤੇ ਧੋਖਾਧੜੀ ਸਮੇਤ ਹੋਰ ਸੰਭਾਵੀ ਅਪਰਾਧਾਂ ਦਾ ਜ਼ਿਕਰ ਕਰਦਿਆਂ ਐੱਫ. ਆਈ. ਆਰ. ਦਰਜ ਕਰਨ ਲਈ ਆਖਿਆ ਹੈ। ਹਾਲਾਂਕਿ ਇਹ ਮਾਮਲਾ ਅਜੇ ਮੁੱਢਲੀ ਜਾਂਚ ਦੇ ਪੜਾਅ ‘ਤੇ ਹੈ ਅਤੇ ਪੱਤਰ ‘ਚ ਦਰਜ ਦੋਸ਼ਾਂ ਬਾਰੇ ਮੁਹਾਲੀ ਪੁਲਿਸ ਵਲੋਂ ਦਿੱਤੇ ਗਏ ਅਧਿਕਾਰਤ ਬਿਆਨ ਤੋਂ ਬਾਅਦ ਹੀ ਸਥਿਤੀ ਸਪੱਸ਼ਟ ਹੋ ਸਕੇਗੀ।
ਪਿਛਲੀ ਖ਼ਬਰ ਪਾਰਟੀ ’ ਚੋਂ ਸ਼ਗਨ ਦੇ ਪੈਸਿਆਂ ਵਾਲਾ ਪਰਸ ਤੇ ਆਈਫੋਨ -16 ਚੋਰੀ , ਘਟਨਾ ਸੀ . ਸੀ . ਟੀ . ਵੀ . ’ ਚ ਕੈਦ ਅਗਲੀ ਖ਼ਬਰ * 255 ਕਨਾਲ ਤੋਂ ਵੱਧ ਜ਼ਮੀਨ 77.99 ਕਰੋੜ ਰੁ. ’ਚ ਖ਼ਰੀਦੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।