13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਪੀ . ਜੀ . ਆਈ. ਦੀ ਡਾ . ਨੈਨਸੀ ਸਾਹਨੀ ਨੂੰ ਕੋਇੰਬਟੂਰ ’ ਚ ਐੱਨ . ਐੱਸ . ਆਈ ਦੇ 58 ਵੇਂ ਸਾਲਾਨਾ ਪੋਸ਼ਣ ਸੰਮੇਲਨ ਵਿਚ ਕੀਤਾ ਸਨਮਾਨਿਤ ਭਾਰਤ ਦੇ 27 ਚੈਪਟਰਾਂ ’ਚੋਂ ਚੰਡੀਗੜ੍ਹ ਨੇ ਦੂਜਾ ਸਥਾਨ ਕੀਤਾ ਪ੍ਰਾਪਤ

ਚੰਡੀਗੜ੍ਹ, 12 ਅਕਤੂਬਰ (ਮਾਰਕੰਡਾ)-ਪੀ. ਜੀ.

ਐੱਨ.ਐੱਸ.ਆਈ ਦੇ 58ਵੇਂ ਸਾਲਾਨਾ ਪੋਸ਼ਣ ਸੰਮੇਲਨ ’ਚੋਂ ਪੀ.ਜੀ.ਆਈ ਦੀ ਡਾ. ਨੈਨਸੀ ਸਾਹਨੀ ਪੂਰੇ ਭਾਰਤ ਤੋਂ ਦੂਸਰਾ ਸਥਾਨ ਪ੍ਰਾਪਤ ਕਰਨ ਤੋਂ ਬਾਅਦ ਸਨਮਾਨ ਪ੍ਰਾਪਤ ਕਰਦੇ ਹੋਏ। ਅਜੀਤ ਤਸਵੀਰ 13-10-2026
ਚੰਡੀਗੜ੍ਹ, 12 ਅਕਤੂਬਰ (ਮਾਰਕੰਡਾ)-ਪੀ.ਜੀ.ਆਈ ਚੰਡੀਗੜ੍ਹ ਦੀ ਚੀਫ਼ ਡਾਇਟੀਸ਼ੀਅਨ ਡਾ. ਨੈਨਸੀ ਸਾਹਨੀ ਨੂੰ ਅਵਿਨਾਸ਼ੀਲਿੰਗਮ ਇੰਸਟੀਚਿਊਟ ਆਫ਼ ਹਾਇਰ ਐਜੂਕੇਸ਼ਨ ਕੋਇੰਬਟੂਰ (ਤਾਮਿਲਨਾਡੂ) ਵਿਖੇ ਕਰਵਾਏ ਐੱਨ.ਐੱਸ.ਆਈ ਦੇ 58ਵੇਂ ਸਾਲਾਨਾ ਪੋਸ਼ਣ ਸੰਮੇਲਨ ਵਿਚ ਦੂਜਾ ਸਭ ਤੋਂ ਵਧੀਆ ਚੈਪਟਰ ਪੁਰਸਕਾਰ ਦਿੱਤਾ ਗਿਆ। ਇਹ ਚੈਪਟਰ ਅਵਾਰਡ ਉਨ੍ਹਾਂ ਚੈਪਟਰਾਂ ਨੂੰ ਦਿੱਤੇ ਜਾਂਦੇ ਹਨ ਜੋ ਪੋਸ਼ਣ ਸੰਬੰਧੀ ਗਤੀਵਿਧੀਆਂ ਨੂੰ ਉੱਤਮਤਾ ਨਾਲ ਕਰਦੇ ਹਨ ਅਤੇ ਕਮਜ਼ੋਰ ਆਬਾਦੀ ਜਿਸ ਵਿਚ ਵਿਸ਼ੇਸ਼ ਬੱਚੇ, ਬਜ਼ੁਰਗ ਆਬਾਦੀ ਆਦਿ ਲਈ ਵੱਖ-ਵੱਖ ਕਾਨਫਰੰਸਾਂ, ਸੈਮੀਨਾਰਾਂ, ਵਰਕਸ਼ਾਪਾਂ, ਆਂਗਣਵਾੜੀ ਦੌਰੇ ਅਤੇ ਪੋਸ਼ਣ ਗਤੀਵਿਧੀਆਂ ਕਰਵਾ ਕੇ ਸਿਹਤ ਕਰਮਚਾਰੀਆਂ ਦੇ ਨਾਲ-ਨਾਲ ਆਮ ਆਬਾਦੀ ਵਿਚ ਪੋਸ਼ਣ ਸੰਬੰਧੀ ਜਾਗਰੂਕਤਾ ਫੈਲਾਉਣ ਵਿਚ ਮਦਦ ਕਰਦੇ ਹਨ। ਪੂਰੇ ਭਾਰਤ ਵਿਚ 27 ਚੈਪਟਰਾਂ ਵਿਚੋਂ ਚੰਡੀਗੜ੍ਹ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਦੱਸਣਯੋਗ ਹੈ ਕਿ ਸਿਰਫ਼ 1 ਅੰਕ ਨਾਲ ਪਹਿਲਾ ਸਥਾਨ ਖੁੰਝ ਗਿਆ।
ਪਿਛਲੀ ਖ਼ਬਰ ਸਰਕਾਰ ਕਿਸਾਨਾਂ ਤੇ ਆੜ੍ਹਤੀਆਂ ਦੀ ਲਵੇ ਸਾਰ - ਪਰਮਿੰਦਰ ਸਿੰਘ ਸੋਨਾ ਲਿਫ਼ਟਿੰਗ ਨਾ ਹੋਣ ਕਰਕੇ ਖਰੜ ਦੀ ਮੰਡੀ ’ਚ ਝੋਨਾ ਹੋਇ... ਅਗਲੀ ਖ਼ਬਰ ‘ਗੈਂਗਸਟਰਾਂ ’ਤੇ ਵਾਰ’ ਦਾ 265ਵਾਂ ਦਿਨ ਪੰਜਾਬ ਪੁਲਿਸ ਵਲੋਂ 556 ਥਾਈਂ ਛਾਪੇਮਾਰੀ, 237 ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।