ਮੇਅਰ ਸੌਰਭ ਜੋਸ਼ੀ ਵਲੋਂ ਸਰਕਾਰੀ ਮਕਾਨਾਂ ਦੀ ਮਾੜੀ ਹਾਲਤ ਉਜਾਗਰ ਕਰਨ ਤੋਂ ਬਾਅਦ ਹਰਕਤ ’ ਚ ਆਇਆ ਪ੍ਰਸ਼ਾਸਨ
ਚੰਡੀਗੜ੍ਹ, 11 ਅਕਤੂਬਰ (ਸੰਦੀਪ ਕੁਮਾਰ ਮਾਹਨਾ) - ਚੰਡੀਗੜ੍ਹ ਦੇ ਮੇਅਰ ਸੋਰਭ ਜੋਸ਼ੀ ਵਲੋਂ ਸਰਕਾਰੀ ਮਕਾਨਾਂ ਦੀ ਮਾੜੀ ਹਾਲਤ ਅਤੇ ਉਨ੍ਹਾਂ ਦੀ ਮੁਰੰਮਤ ਤੇ ਰੱਖ-ਰਖਾਅ ਦੇ ਮਾਮਲੇ ਵਿਚ ਇੰਜੀਨੀਅਰਿੰਗ ਵਿਭਾਗ ਦੀ ਕਾਰਗੁਜ਼ਾਰੀ ਉਜਾਗਰ ਕੀਤੇ ਜਾਣ ਤੋਂ ਬਾਅਦ ਹੁਣ ਚੰਡੀਗੜ੍ਹ ਪ੍ਰਸ਼ਾਸਨ ਨੇ ਹਰਕਤ ‘ਚ ਆਉਂਦਿਆਂ ਚੰਡੀਗੜ੍ਹ ਵਿਚਲੇ ਸਰਕਾਰੀ ਰਿਹਾਇਸ਼ਾਂ ਨਾਲ ਸਬੰਧਤ ਸ਼ਿਕਾਇਤਾਂ ਦੇ ਨਿਪਟਾਰੇ ਲਈ ਆਪਣੀ ਆਨਲਾਈਨ ਪ੍ਰਣਾਲੀ ਅਤੇ ਹੈਲਪਲਾਈਨ ਸਹੂਲਤ ਦਾ ਵੇਰਵਾ ਜਾਰੀ ਕੀਤਾ ਹੈ। ਯੂ ਟੀ ਪ੍ਰਸ਼ਾਸਨ ਦੇ ਇੰਜੀਨੀਅਰਿੰਗ ਵਿਭਾਗ ਅਨੁਸਾਰ, ਸਰਕਾਰੀ ਮਕਾਨਾਂ ਦੀ ਮੁਰੰਮਤ, ਨਵੀਨੀਕਰਨ ਅਤੇ ਰੱਖ-ਰਖਾਅ ਨਾਲ ਸਬੰਧਤ ਸ਼ਿਕਾਇਤਾਂ ਈ-ਆਵਾਸ ਪੋਰਟਲ, ਮੋਬਾਈਲ ਐਪ ਅਤੇ ਕੰਟਰੋਲ ਰੂਮ ਰਾਹੀਂ ਦਰਜ ਕਰਵਾਈਆਂ ਜਾ ਸਕਦੀਆਂ ਹਨ।
ਚੰਡੀਗੜ੍ਹ, 11 ਅਕਤੂਬਰ (ਸੰਦੀਪ ਕੁਮਾਰ ਮਾਹਨਾ) - ਚੰਡੀਗੜ੍ਹ ਦੇ ਮੇਅਰ ਸੋਰਭ ਜੋਸ਼ੀ ਵਲੋਂ ਸਰਕਾਰੀ ਮਕਾਨਾਂ ਦੀ ਮਾੜੀ ਹਾਲਤ ਅਤੇ ਉਨ੍ਹਾਂ ਦੀ ਮੁਰੰਮਤ ਤੇ ਰੱਖ-ਰਖਾਅ ਦੇ ਮਾਮਲੇ ਵਿਚ ਇੰਜੀਨੀਅਰਿੰਗ ਵਿਭਾਗ ਦੀ ਕਾਰਗੁਜ਼ਾਰੀ ਉਜਾਗਰ ਕੀਤੇ ਜਾਣ ਤੋਂ ਬਾਅਦ ਹੁਣ ਚੰਡੀਗੜ੍ਹ ਪ੍ਰਸ਼ਾਸਨ ਨੇ ਹਰਕਤ ‘ਚ ਆਉਂਦਿਆਂ ਚੰਡੀਗੜ੍ਹ ਵਿਚਲੇ ਸਰਕਾਰੀ ਰਿਹਾਇਸ਼ਾਂ ਨਾਲ ਸਬੰਧਤ ਸ਼ਿਕਾਇਤਾਂ ਦੇ ਨਿਪਟਾਰੇ ਲਈ ਆਪਣੀ ਆਨਲਾਈਨ ਪ੍ਰਣਾਲੀ ਅਤੇ ਹੈਲਪਲਾਈਨ ਸਹੂਲਤ ਦਾ ਵੇਰਵਾ ਜਾਰੀ ਕੀਤਾ ਹੈ। ਯੂ ਟੀ ਪ੍ਰਸ਼ਾਸਨ ਦੇ ਇੰਜੀਨੀਅਰਿੰਗ ਵਿਭਾਗ ਅਨੁਸਾਰ, ਸਰਕਾਰੀ ਮਕਾਨਾਂ ਦੀ ਮੁਰੰਮਤ, ਨਵੀਨੀਕਰਨ ਅਤੇ ਰੱਖ-ਰਖਾਅ ਨਾਲ ਸਬੰਧਤ ਸ਼ਿਕਾਇਤਾਂ ਈ-ਆਵਾਸ ਪੋਰਟਲ, ਮੋਬਾਈਲ ਐਪ ਅਤੇ ਕੰਟਰੋਲ ਰੂਮ ਰਾਹੀਂ ਦਰਜ ਕਰਵਾਈਆਂ ਜਾ ਸਕਦੀਆਂ ਹਨ। ਵਿਭਾਗ ਨੇ ਦਾਅਵਾ ਕੀਤਾ ਹੈ ਕਿ ਇਸ ਪ੍ਰਣਾਲੀ ਦਾ ਉਦੇਸ਼ ਸ਼ਿਕਾਇਤਾਂ ਦਰਜ ਕਰਵਾਉਣ ਦੀ ਪ੍ਰਕਿਰਿਆ ਨੂੰ ਸੌਖਾ ਬਣਾਉਣ ਦੇ ਨਾਲ-ਨਾਲ ਉਨ੍ਹਾਂ ਦਾ ਸਮਾਂਬੱਧ ਨਿਪਟਾਰਾ ਯਕੀਨੀ ਬਣਾਉਣਾ ਅਤੇ ਸਬੰਧਤ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕਰਨਾ ਹੈ। 24 ਘੰਟੇ ਸ਼ਿਕਾਇਤ ਦਰਜ ਕਰਵਾਉਣ ਦੀ ਸਹੂਲਤ ਇੰਜੀਨੀਅਰਿੰਗ ਵਿਭਾਗ ਵਲੋਂ ਜਾਰੀ ਜਾਣਕਾਰੀ ਅਨੁਸਾਰ, ਸਰਕਾਰੀ ਮਕਾਨਾਂ ਵਿਚ ਸਿਵਲ ਕੰਮਾਂ, ਬਿਜਲੀ, ਜਨ ਸਿਹਤ ਅਤੇ ਬਾਗ਼ਬਾਨੀ ਨਾਲ ਸਬੰਧਤ ਸਮੱਸਿਆਵਾਂ ਲਈ ਕੇਂਦਰੀਕ੍ਰਿਤ ਸਾਂਝੇ ਕੰਟਰੋਲ ਰੂਮ ਦੇ ਫ਼ੋਨ ਨੰਬਰ 0172-2742370 ਅਤੇ 9465475020 ’ਤੇ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ। ਇਹ ਸਹੂਲਤ 24 ਘੰਟੇ ਉਪਲਬਧ ਰਹੇਗੀ। ਇਸ ਤੋਂ ਇਲਾਵਾ, ਵਸਨੀਕ ਈ-ਆਵਾਸ ਚੰਡੀਗੜ੍ਹ ਦੀ ਵੈੱਬਸਾਈਟ ’ਤੇ ਲਾਗਇਨ ਕਰਕੇ ਵੀ ਆਪਣੀਆਂ ਸ਼ਿਕਾਇਤਾਂ ਦਰਜ ਕਰਵਾ ਸਕਦੇ ਹਨ। ਇਹ ਸਹੂਲਤ ਐਂਡਰਾਇਡ ਅਤੇ ਐਪਲ ਦੇ ਆਈ.ਓ.ਐੱਸ. ਮੋਬਾਈਲ ਫੋਨਾਂ ਲਈ ਉਪਲਬਧ ਈ-ਆਵਾਸ ਐਪ ਰਾਹੀਂ ਵੀ ਹਾਸਲ ਕੀਤੀ ਜਾ ਸਕਦੀ ਹੈ। ਜਿਹੜੇ ਵਸਨੀਕ ਆਨਲਾਈਨ ਮਾਧਿਅਮ ਦੀ ਵਰਤੋਂ ਨਹੀਂ ਕਰਨਾ ਚਾਹੁੰਦੇ, ਉਹ ਜਨਤਕ ਛੁੱਟੀਆਂ ਨੂੰ ਛੱਡ ਕੇ ਕੰਮਕਾਜੀ ਦਿਨਾਂ ਦੌਰਾਨ ਨਿਰਧਾਰਤ ਸ਼ਿਕਾਇਤ ਬੂਥਾਂ ਜਾਂ ਕੇਂਦਰਾਂ ’ਤੇ ਜਾ ਕੇ ਆਪਣੀ ਸਮੱਸਿਆ ਦਰਜ ਕਰਵਾ ਸਕਦੇ ਹਨ।