06-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਮਾਇਆ ਗਾਰਡਨ ਸਿਟੀ ’ ਚ ਕੂੜਾਦਾਨ ’ ਚੋਂ ਮਿਲਿਆ ਵਿਕਸਿਤ ਭਰੂਣ ਪੁਲਿਸ ਵਲੋਂ ਅਣਪਛਾਤੇ ਖ਼ਿਲਾਫ਼ ਮਾਮਲਾ ਦਰਜ, ਸੀ.ਸੀ.ਟੀ.ਵੀ. ਫੁਟੇਜ ਦੀ ਜਾਂਚ ਸ਼ੁਰੂ

ਜ਼ੀਰਕਪੁਰ, 5 ਅਕਤੂਬਰ (ਮਨਿੰਦਰ ਸਿੰਘ)- ਜ਼ੀਰਕਪੁਰ ਦੇ ਨਗਲਾ ਰੋਡ ‘ਤੇ ਪੈਂਦੀ ਮਾਇਆ ਗਾਰਡਨ ਸਿਟੀ ‘ਚ ਸੋਮਵਾਰ ਸਵੇਰੇ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਟਾਵਰ ਡੀ-8 ਦੇ ਨੇੜੇ ਬਣੇ ਕੂੜਾਦਾਨ ‘ਚੋਂ ਇਕ ਵਿਕਸਿਤ ਭਰੂਣ ਬਰਾਮਦ ਹੋਇਆ। ਭਰੂਣ ਮਿਲਣ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਉਸ ਨੂੰ ਕਬਜ਼ੇ ‘ਚ ਲੈ ਕੇ ਡੇਰਾਬੱਸੀ ਸਿਵਲ ਹਸਪਤਾਲ ਵਿਖੇ ਪੋਸਟਮਾਰਟਮ ਲਈ ਰਖਵਾ ਦਿੱਤਾ।

ਅਜੀਤ ਡੈਸਕ 06-10-2026
ਜ਼ੀਰਕਪੁਰ, 5 ਅਕਤੂਬਰ (ਮਨਿੰਦਰ ਸਿੰਘ)- ਜ਼ੀਰਕਪੁਰ ਦੇ ਨਗਲਾ ਰੋਡ ‘ਤੇ ਪੈਂਦੀ ਮਾਇਆ ਗਾਰਡਨ ਸਿਟੀ ‘ਚ ਸੋਮਵਾਰ ਸਵੇਰੇ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਟਾਵਰ ਡੀ-8 ਦੇ ਨੇੜੇ ਬਣੇ ਕੂੜਾਦਾਨ ‘ਚੋਂ ਇਕ ਵਿਕਸਿਤ ਭਰੂਣ ਬਰਾਮਦ ਹੋਇਆ। ਭਰੂਣ ਮਿਲਣ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਉਸ ਨੂੰ ਕਬਜ਼ੇ ‘ਚ ਲੈ ਕੇ ਡੇਰਾਬੱਸੀ ਸਿਵਲ ਹਸਪਤਾਲ ਵਿਖੇ ਪੋਸਟਮਾਰਟਮ ਲਈ ਰਖਵਾ ਦਿੱਤਾ। ਜਾਣਕਾਰੀ ਮੁਤਾਬਿਕ ਸਵੇਰੇ ਸਥਾਨਕ ਵਾਸੀ ਸੁਸਾਇਟੀ ‘ਚ ਸੈਰ ਕਰ ਰਹੇ ਸਨ। ਟਾਵਰ ਡੀ-8 ਨੇੜੇ ਰੱਖੇ ਕੂੜਾਦਾਨ ‘ਚੋਂ ਤੇਜ਼ ਬਦਬੂ ਆਉਣ ‘ਤੇ ਉਨ੍ਹਾਂ ਨੇ ਇਸ ਦੀ ਜਾਣਕਾਰੀ ਆਰ. ਡਬਲਿਊ. ਏ. ਡਾਇਰੈਕਟਰ ਰਵਿੰਦਰ ਪੁਰੀ ਨੂੰ ਦਿੱਤੀ। ਇਸ ਤੋਂ ਬਾਅਦ ਸਫ਼ਾਈ ਕਰਮਚਾਰੀਆਂ ਨੂੰ ਬੁਲਾ ਕੇ ਕੂੜਾਦਾਨ ਦੀ ਸਫ਼ਾਈ ਕਰਵਾਈ, ਤਾਂ ਹੇਠਾਂ ਭਰੂਣ ਪਿਆ ਮਿਲਿਆ। ਭਰੂਣ ਦੇਖਦੇ ਹੀ ਉਨ੍ਹਾਂ ਪੁਲਿਸ ਨੂੰ ਸੂਚਿਤ ਕੀਤਾ। ਆਰ. ਡਬਲਿਊ. ਏ. ਦੇ ਮੈਂਬਰਾਂ ਅਨੁਸਾਰ ਭਰੂਣ ਦੀ ਹਾਲਤ ਤੇ ਮੌਕੇ ਤੋਂ ਆ ਰਹੀ ਬਦਬੂ ਨੂੰ ਦੇਖਦਿਆਂ ਇਹ ਇਕ-ਦੋ ਦਿਨ ਪੁਰਾਣਾ ਹੋਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਹਾਲਾਂਕਿ ਇਸ ਦੀ ਅਸਲ ਉਮਰ ਤੇ ਮੌਤ ਦੇ ਕਾਰਨ ਦਾ ਪਤਾ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਲੱਗ ਸਕੇਗਾ। ਪੁਲਿਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਬੀ. ਐੱਨ. ਐੱਸ. ਦੀ ਧਾਰਾ 94 ਤਹਿਤ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਅਧਿਕਾਰੀ ਲਾਭ ਸਿੰਘ ਨੇ ਦੱਸਿਆ ਕਿ ਸੁਸਾਇਟੀ ਅਤੇ ਆਸ-ਪਾਸ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਅਤੇ ਭਰੂਣ ਸੁੱਟਣ ਵਾਲੇ ਵਿਅਕਤੀ ਦੀ ਪਛਾਣ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਦੂਜੇ ਪਾਸੇ ਆਰ. ਡਬਲਿਊ. ਏ. ਦੇ ਮੈਂਬਰਾਂ ਵਲੋਂ ਵੀ ਆਪਣੇ ਪੱਧਰ ‘ਤੇ ਸੀ. ਸੀ. ਟੀ. ਵੀ. ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ।
ਪਿਛਲੀ ਖ਼ਬਰ ਸਨੇਟਾ ਅਨਾਜ ਮੰਡੀ ਦੇ ਸ਼ੈੱਡਾਂ ਹੇਠ ਪਈ 15 ਹਜ਼ਾਰ ਕੁਇੰਟਲ ਕਣਕ - ਸੋਹਾਣਾ ਕਿਹਾ, ਜੇਕਰ ਬਾਰਿਸ਼ ਆ ਗਈ ਤਾਂ ਕਿਸਾਨ ਆਪਣਾ ਝੋ... ਅਗਲੀ ਖ਼ਬਰ ਸਾਬਕਾ ਡਿਪਟੀ ਮੇਅਰ ਬੇਦੀ ਵਲੋਂ ਨਵ - ਨਿਯੁਕਤ ਪੰਜਾਬ ਕਾਂਗਰਸ ਪ੍ਰਧਾਨ ਪਰਗਟ ਸਿੰਘ ਨਾਲ ਮੁਲਾਕਾਤ ‘ਮਿਸ਼ਨ 2027’ ਲਈ ਮੋਢੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।