ਸਰਕਾਰੀ ਕੁੜੀਆਂ ਦੇ ਕਾਲਜ -42 ’ ਚ ਰੇਬੀਜ਼ ਜਾਗਰੂਕਤਾ ਵਰਕਸ਼ਾਪ ਲਗਾਈ
ਚੰਡੀਗੜ੍ਹ, 30 ਸਤੰਬਰ (ਮਾਰਕੰਡਾ)- ਪੋਸਟ ਗ੍ਰੈਜੂਏਟ ਸਰਕਾਰੀ ਕੁੜੀਆਂ ਦੇ ਕਾਲਜ ਸੈਕਟਰ 42 ਚੰਡੀਗੜ੍ਹ ਵਿਖੇ ਰੇਬੀਜ਼ ਜਾਗਰੂਕਤਾ ਵਰਕਸ਼ਾਪ ਕਰਵਾਈ ਗਈ। ਇਹ ਵਰਕਸ਼ਾਪ ਰੇਬੀਜ਼ ਦੀ ਰੋਕਥਾਮ, ਕੁੱਤਿਆਂ ਨਾਲ ਜ਼ਿੰਮੇਵਾਰ ਸਹਿ-ਹੋਂਦ, ਕੁੱਤਿਆਂ ਦੇ ਕੱਟਣ ਦੀ ਰੋਕਥਾਮ ਅਤੇ ਸੰਭਾਵੀ ਸੰਪਰਕ ਤੋਂ ਬਾਅਦ ਸਮੇਂ ਸਿਰ ਕਾਰਵਾਈ ਦੀ ਮਹੱਤਤਾ ’ਤੇ ਕੇਂਦ੍ਰਿਤ ਸੀ।
ਚੰਡੀਗੜ੍ਹ, 30 ਸਤੰਬਰ (ਮਾਰਕੰਡਾ)- ਪੋਸਟ ਗ੍ਰੈਜੂਏਟ ਸਰਕਾਰੀ ਕੁੜੀਆਂ ਦੇ ਕਾਲਜ ਸੈਕਟਰ 42 ਚੰਡੀਗੜ੍ਹ ਵਿਖੇ ਰੇਬੀਜ਼ ਜਾਗਰੂਕਤਾ ਵਰਕਸ਼ਾਪ ਕਰਵਾਈ ਗਈ। ਇਹ ਵਰਕਸ਼ਾਪ ਰੇਬੀਜ਼ ਦੀ ਰੋਕਥਾਮ, ਕੁੱਤਿਆਂ ਨਾਲ ਜ਼ਿੰਮੇਵਾਰ ਸਹਿ-ਹੋਂਦ, ਕੁੱਤਿਆਂ ਦੇ ਕੱਟਣ ਦੀ ਰੋਕਥਾਮ ਅਤੇ ਸੰਭਾਵੀ ਸੰਪਰਕ ਤੋਂ ਬਾਅਦ ਸਮੇਂ ਸਿਰ ਕਾਰਵਾਈ ਦੀ ਮਹੱਤਤਾ ’ਤੇ ਕੇਂਦ੍ਰਿਤ ਸੀ। ਇਸ ਮੌਕੇ ਬੋਲਦਿਆਂ ਪ੍ਰਿੰਸੀਪਲ ਪ੍ਰੋ. (ਡਾ.) ਬਿਨੂ ਡੋਗਰਾ ਨੇ ਇਸ ਪਹਿਲਕਦਮੀ ਦੀ ਮਹੱਤਤਾ ’ਤੇ ਚਾਨਣਾ ਪਾਇਆ ਅਤੇ ਅਜਿਹੇ ਜਾਗਰੂਕਤਾ ਪ੍ਰੋਗਰਾਮ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਕਾਲਜ ਵਿਚ ਅਜਿਹੀ ਰੇਬੀਜ਼ ਜਾਗਰੂਕਤਾ ਵਰਕਸ਼ਾਪ ਕਰਵਾਈ ਜਾ ਰਹੀ ਹੈ। ਕੁੱਤਿਆਂ ਦੇ ਕੱਟਣ ਅਤੇ ਰੇਬੀਜ਼ ਨੂੰ ਰੋਕਣ ਲਈ ਜਾਗਰੂਕਤਾ ਦੀ ਮਹੱਤਤਾ ’ਤੇ ਜ਼ੋਰ ਦਿੱਤਾ ਗਿਆ। ਵਰਕਸ਼ਾਪ ਵਿਚ ਐਨ.ਐਸ.ਐਸ ਸਟੇਟ ਸੰਪਰਕ ਅਧਿਕਾਰੀ ਡਾ. ਨੇਮੀ ਚੰਦ ਅਤੇ ਕਾਲਜ ਨੋਡਲ ਅਧਿਕਾਰੀ ਡਾ. ਸੀਮਾ ਗੁਪਤਾ ਨੇ ਵੀ ਸ਼ਿਰਕਤ ਕੀਤੀ। ਇਸ ਪਹਿਲਕਦਮੀ ਨੇ ਵਿਦਿਆਰਥੀਆਂ, ਫੈਕਲਟੀ ਅਤੇ ਭਾਈਵਾਲ ਸੰਗਠਨਾਂ ਨੂੰ ਰੇਬੀਜ਼ ਦੀ ਰੋਕਥਾਮ ਅਤੇ ਭਾਈਚਾਰਕ ਸੁਰੱਖਿਆ ਪ੍ਰਤੀ ਸੂਚਿਤ ਅਤੇ ਜ਼ਿੰਮੇਵਾਰ ਪਹੁੰਚ ਫੈਲਾਉਣ ਲਈ ਇਕੱਠੇ ਹੋਏ।