24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਜਬਰ-ਜਨਾਹ ਦੇ ਕੇਸ ’ਚ ਸਮਝੌਤੇ ਲਈ 60 ਲੱਖ ਰੁ. ਮੰਗਣ ਦੇ ਦੋਸ਼ ਹੇਠ ਮਹਿਲਾ ਏ.ਐੱਸ.ਆਈ. ਤੇ ਉਸ ਦੀ ਸਾਥਣ ਗ੍ਰਿਫ਼ਤਾਰ

ਐੱਸ. ਏ.

ਅਜੀਤ ਡੈਸਕ 24-10-2026
ਐੱਸ. ਏ. ਐੱਸ. ਨਗਰ, 23 ਅਕਤੂਬਰ (ਕਪਿਲ ਵਧਵਾ)-ਪੰਜਾਬ ਸਰਕਾਰ ਵਲੋਂ ਭ੍ਰਿਸ਼ਟਾਚਾਰ ਪ੍ਰਤੀ ਵਰਤੀ ਜਾ ਰਹੀ ਜ਼ੀਰੋ ਟੋਲਰੈਂਸ ਨੀਤੀ ਦੇ ਤਹਿਤ ਵਿਜੀਲੈਂਸ ਬਿਊਰੋ ਵਲੋਂ ਮੁਹਾਲੀ ਦੇ ਮਹਿਲਾ ਥਾਣੇ ਵਿਖੇ ਤਾਇਨਾਤ ਇਕ ਮਹਿਲਾ ਏ. ਐੱਸ. ਆਈ. ਅਤੇ ਉਸ ਦੀ ਸਾਥਣ ਨੂੰ ਰਿਸ਼ਵਤ ਲੈਂਦਿਆਂ ਰੰਗੇ-ਹੱਥੀਂ ਗ੍ਰਿਫ਼ਤਾਰ ਕੀਤਾ ਗਿਆ ਹੈ। ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਮੁਹਾਲੀ ਦੇ ਮਹਿਲਾ ਥਾਣੇ ਵਿਖੇ ਤਾਇਨਾਤ ਏ. ਐੱਸ. ਆਈ. ਲਖਵਿੰਦਰ ਕੌਰ ਅਤੇ ਉਸ ਦੀ ਸਾਥਣ ਸੁਖਜੀਤ ਕੌਰ ਵਜੋਂ ਹੋਈ ਹੈ। ਵਿਜੀਲੈਂਸ ਨੂੰ ਦਿੱਤੀ ਸ਼ਿਕਾਇਤ ਵਿਚ ਵਿਕਰਮ ਸਿੰਘ ਵਾਸੀ ਲੁਧਿਆਣਾ ਨੇ ਦੋਸ਼ ਲਗਾਇਆ ਸੀ ਕਿ ਉਸ ਦੇ ਦੋਸਤ ਭੁਪਿੰਦਰ ਕੁਮਾਰ ਖ਼ਿਲਾਫ਼ ਦਰਜ ਇਕ ਕੇਸ ਵਿਚ ਸਮਝੌਤਾ ਕਰਵਾਉਣ ਬਦਲੇ ਸੁਖਜੀਤ ਕੌਰ ਵਲੋਂ 60 ਲੱਖ ਰੁ. ਦੀ ਮੰਗ ਕੀਤੀ ਜਾ ਰਹੀ ਸੀ। ਸ਼ਿਕਾਇਤਕਰਤਾ ਅਨੁਸਾਰ ਏ. ਐੱਸ. ਆਈ. ਲਖਵਿੰਦਰ ਕੌਰ ਨੇ ਵੀ ਚਲਾਨ ਪੇਸ਼ ਕਰਨ ਸਮੇਂ ਮਦਦ ਕਰਨ ਅਤੇ ਕੇਸ ਵਿਚ ਖਾਮੀਆਂ ਛੱਡਣ ਬਦਲੇ 50 ਹਜ਼ਾਰ ਰੁ. ਦੀ ਰਿਸ਼ਵਤ ਦੀ ਮੰਗ ਕੀਤੀ ਸੀ। ਇਸ ਸ਼ਿਕਾਇਤ ਦੇ ਆਧਾਰ ‘ਤੇ ਵਿਜੀਲੈਂਸ ਬਿਊਰੋ ਨੇ ਕਾਰਵਾਈ ਕਰਦਿਆਂ ਛਾਪੇਮਾਰੀ ਲਈ ਪੁਲਿਸ ਪਾਰਟੀ ਤਿਆਰ ਕੀਤੀ। ਇਸ ਦੌਰਾਨ 50 ਹਜ਼ਾਰ ਰੁ. ਦੇ ਨੋਟਾਂ ‘ਤੇ ਫਿਨੋਲਫਥਲੀਨ ਪਾਊਡਰ ਲਗਾ ਕੇ ਟਰੈਪ ਦੀ ਯੋਜਨਾ ਬਣਾਈ ਗਈ। ਸ਼ਿਕਾਇਤਕਰਤਾ ਵਲੋਂ ਏ. ਐੱਸ. ਆਈ. ਨਾਲ ਹੋਈ ਗੱਲਬਾਤ ਦੀ ਰਿਕਾਰਡਿੰਗ ਅਤੇ ਸੁਖਜੀਤ ਕੌਰ ਨਾਲ ਹੋਈ ਵਟਸਐਪ ਚੈਟ ਵਾਲੇ ਦੋ ਮੋਬਾਈਲ ਫ਼ੋਨ ਵੀ ਵਿਜੀਲੈਂਸ ਨੂੰ ਸੌਂਪੇ ਗਏ, ਜਿਸ ‘ਚ ਕਥਿਤ ਤੌਰ ‘ਤੇ ਸ਼ਿਕਾਇਤਕਰਤਾ ਨੇ ਮਹਿਲਾ ਏ. ਐੱਸ. ਆਈ. ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੋ ਵੀ ਗੱਲ ਕਰਨੀ ਹੈ ਮੈਡਮ ਨਾਲ ਹੀ ਗੱਲ ਕਰੋ। ਇਨ੍ਹਾਂ ਸਬੂਤਾਂ ਦੇ ਆਧਾਰ ‘ਤੇ ਦੋਵਾਂ ਮੁਲਜ਼ਮਾਂ ਦੀ ਮਿਲੀਭੁਗਤ ਦਾ ਪਰਦਾਫਾਸ਼ ਹੋ ਗਿਆ। ਵਿਜੀਲੈਂਸ ਅਨੁਸਾਰ ਦੋਵਾਂ ਮੁਲਜ਼ਮਾਂ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਅਤੇ ਬੀ. ਐੱਨ. ਐੱਸ. ਦੀਆਂ ਧਾਰਾਵਾਂ 308 (1) ਤੇ 61 (2) ਤਹਿਤ ਕੇਸ ਦਰਜ ਕੀਤਾ ਗਿਆ ਹੈ। ਮਾਮਲੇ ਦੀ ਜਾਂਚ ਜਾਰੀ ਹੈ ਅਤੇ ਵਿਜੀਲੈਂਸ ਵਲੋਂ ਹੋਰ ਕਿਸੇ ਅਧਿਕਾਰੀ ਜਾਂ ਕਰਮਚਾਰੀ ਦੀ ਭੂਮਿਕਾ ਸਾਹਮਣੇ ਆਉਣ ‘ਤੇ ਵੀ ਕਾਨੂੰਨ ਅਨੁਸਾਰ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ। ਇਸ ਦੇ ਨਾਲ ਹੀ ਵਿਜਲੈਂਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਗ੍ਰਿਫ਼ਤਾਰ ਦੋਵਾਂ ਮਹਿਲਾ ਮੁਲਜ਼ਮਾਂ ਨੂੰ ਸਨਿੱਚਰਵਾਰ ਨੂੰ ਮੁਹਾਲੀ ਦੀ ਅਦਾਲਤ ਵਿਖੇ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾਵੇਗਾ।
ਪਿਛਲੀ ਖ਼ਬਰ ਅੱਜ ਬਿਜਲੀ ਸਪਲਾਈ ਬੰਦ ਰਹੇਗੀ ਅਗਲੀ ਖ਼ਬਰ ਪਿੰਡ ਤੜੌਲੀ ਵਿਖੇ ਭੰਡਾਰਾ ਅਤੇ ਜਾਗਰਣ ਭਲਕੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।