01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਚੋਰੀ ਦੇ ਮਾਮਲਿਆਂ ’ ਚ ਦੋ ਮੁਲਜ਼ਮ ਗ੍ਰਿਫ਼ਤਾਰ , ਸੋਨੇ - ਚਾਂਦੀ ਦੇ ਗਹਿਣਿਆਂ ਸਮੇਤ ਸਾਮਾਨ ਬਰਾਮਦ

ਡੇਰਾਬੱਸੀ, 30 ਸਤੰਬਰ (ਗੁਰਮੀਤ ਸਿੰਘ)- ਡੇਰਾਬੱਸੀ ਪੁਲਿਸ ਨੇ ਚੋਰੀ ਦੇ ਵੱਖ-ਵੱਖ ਮਾਮਲਿਆਂ ਦੀ ਜਾਂਚ ਦੌਰਾਨ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੀ ਨਿਸ਼ਾਨਦੇਹੀ ’ਤੇ ਸੋਨੇ-ਚਾਂਦੀ ਦੇ ਗਹਿਣਿਆਂ ਸਮੇਤ ਘਰੇਲੂ ਸਾਮਾਨ ਬਰਾਮਦ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਅਨਿਲ ਉਰਫ਼ ਬੰਬੋ ਪੁੱਤਰ ਮਹੀਪਾਲ ਸਿੰਘ ਅਤੇ ਸੇਬਾ ਪੁੱਤਰ ਜੋਗਿੰਦਰ ਵਾਸੀ ਸ਼ਿਵਾਲਿਕ ਕਾਲੋਨੀ ਢੇਹਾ ਬਸਤੀ ਤ੍ਰਿਵੇਦੀ ਕੈਂਪ ਵਜੋਂ ਹੋਈ ਹੈ।

ਅਜੀਤ ਡੈਸਕ 01-10-2026
ਡੇਰਾਬੱਸੀ, 30 ਸਤੰਬਰ (ਗੁਰਮੀਤ ਸਿੰਘ)- ਡੇਰਾਬੱਸੀ ਪੁਲਿਸ ਨੇ ਚੋਰੀ ਦੇ ਵੱਖ-ਵੱਖ ਮਾਮਲਿਆਂ ਦੀ ਜਾਂਚ ਦੌਰਾਨ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੀ ਨਿਸ਼ਾਨਦੇਹੀ ’ਤੇ ਸੋਨੇ-ਚਾਂਦੀ ਦੇ ਗਹਿਣਿਆਂ ਸਮੇਤ ਘਰੇਲੂ ਸਾਮਾਨ ਬਰਾਮਦ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਅਨਿਲ ਉਰਫ਼ ਬੰਬੋ ਪੁੱਤਰ ਮਹੀਪਾਲ ਸਿੰਘ ਅਤੇ ਸੇਬਾ ਪੁੱਤਰ ਜੋਗਿੰਦਰ ਵਾਸੀ ਸ਼ਿਵਾਲਿਕ ਕਾਲੋਨੀ ਢੇਹਾ ਬਸਤੀ ਤ੍ਰਿਵੇਦੀ ਕੈਂਪ ਵਜੋਂ ਹੋਈ ਹੈ। ਮੁਬਾਰਿਕਪੁਰ ਚੌਂਕੀ ਇੰਚਾਰਜ ਕੁਲਵੰਤ ਸਿੰਘ ਨੇ ਦੱਸਿਆ ਕਿ ਵਿਸ਼ਾਲ ਐਨਕਲੇਵ ਵਾਸੀ ਜੋਤੀ ਦੇ ਬਿਆਨਾਂ ’ਤੇ ਦਰਜ ਮਾਮਲੇ ਦੀ ਜਾਂਚ ਦੌਰਾਨ ਦੋਵਾਂ ਨੂੰ 26 ਸਤੰਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁੱਛਗਿੱਛ ਦੌਰਾਨ ਰਾਮ ਮੂਰਤੀ ਵਾਸੀ ਤ੍ਰਿਵੇਦੀ ਕੈਂਪ ਦੇ ਘਰੋਂ ਚੋਰੀ ਦੇ ਮਾਮਲੇ ਵਿਚ ਉਨ੍ਹਾਂ ਦੀ ਨਿਸ਼ਾਨਦੇਹੀ ’ਤੇ ਫ੍ਰਿਜ, ਵਾਸ਼ਿੰਗ ਮਸ਼ੀਨ ਅਤੇ ਐਲ. ਈ. ਡੀ. ਸਮੇਤ ਕਰੀਬ 5 ਲੱਖ ਰੁ. ਦਾ ਸਾਮਾਨ ਬਰਾਮਦ ਹੋਇਆ। ਅਨਿਲ ਦੀ ਨਿਸ਼ਾਨਦੇਹੀ ’ਤੇ ਸੋਨੇ ਦੀਆਂ ਵਾਲੀਆਂ, ਦੋ ਅੰਗੂਠੀਆਂ ਅਤੇ ਚਾਂਦੀ ਦੀਆਂ ਝਾਂਜਰਾਂ, ਜਦਕਿ ਸੇਬਾ ਕੋਲੋਂ ਵਾਹਨ ਦੀ ਚਾਬੀ ਅਤੇ ਦੋ ਆਧਾਰ ਕਾਰਡ ਬਰਾਮਦ ਹੋਏ। ਪੁਲਿਸ ਅਨੁਸਾਰ ਦੋਵਾਂ ਨੇ ਈਸਾਪੁਰ ਰੋਡ ਦੀ ਕਰਿਆਨੇ ਦੀ ਦੁਕਾਨ ’ਚ ਚੋਰੀ ਦੀ ਵਾਰਦਾਤ ਵੀ ਕਬੂਲੀ ਹੈ। ਅਦਾਲਤ ਨੇ 30 ਸਤੰਬਰ ਨੂੰ ਦੋਵਾਂ ਦਾ ਇਕ ਦਿਨ ਦਾ ਹੋਰ ਪੁਲਿਸ ਰਿਮਾਂਡ ਦਿੱਤਾ ਹੈ। ਪੁਲਿਸ ਵਲੋਂ ਮਾਮਲੇ ਦੀ ਜਾਂਚ ਜਾਰੀ ਹੈ।
ਪਿਛਲੀ ਖ਼ਬਰ ਲਈ ਰਵਾਨਾ ਰਵਾਇਤੀ ਧੜਿਆਂ ਦੀਆਂ ਨਾਕਾਮੀਆਂ ਤੋਂ ਤੰਗ ਜਨਤਾ ਦੀ ਆਸ ਹੁਣ ਭਾਜਪਾ ‘ਤੇ- ਹਰਦੀਪ ਸਿੰਘ ਸੈਣ ਅਗਲੀ ਖ਼ਬਰ ਪੰਜਾਬ ਯੂਨੀਵਰਸਿਟੀ ਦੇ ਡਾ . ਨੀਰਜ ਅਗਰਵਾਲ ਨੂੰ ਇਤਿਹਾਸਕ ਰਸੋਈ ਪ੍ਰਾਪਤੀ ਲਈ ਲੰਡਨ ਬੁੱਕ ਆਫ਼ ਵਰਲਡ ਰਿਕਾਰਡ ’ ਚ ਕੀਤਾ ਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।