30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਬਵਾਸੀਰ, ਫਿਸ਼ਰ ਜਾਂ ਫਿਸਟੁਲਾ ਹਰ ਸਮੱਸਿਆ ਨੂੰ ਬਵਾਸੀਰ ਨਾ ਸਮਝੋ- ਡਾ. ਹਿਤੇਂਦਰ ਸੂਰੀ

ਜਲੰਧਰ, 29 ਸਤੰਬਰ (ਅ. ਬ.)

ਅਜੀਤ ਡੈਸਕ 30-09-2026
ਜਲੰਧਰ, 29 ਸਤੰਬਰ (ਅ. ਬ.)- ਕੰਸਲਟੈਂਟ ਪ੍ਰੋਕਟੋਲੋਜਿਸਟ ਤੇ ਪ੍ਰੋਪ੍ਰਾਇਟਰ, ਰਾਣਾ ਹਸਪਤਾਲ, ਸਰਹਿੰਦ ਦੇ ਡਾ. ਹਿਤੇਂਦਰ ਸੂਰੀ ਨੇ ਕਿਹਾ ਕਿ ਪ੍ਰੋਕਟੋਲੋਜੀ ਕਲੀਨਿਕ ਵਿਚ ਮਰੀਜ਼ਾਂ ਵਲੋਂ ਇਹ ਗੱਲ ਅਕਸਰ ਸੁਣਨ ਨੂੰ ਮਿਲਦੀ ਹੈ ਕਿ ਡਾਕਟਰ ਜੀ, ਮੈਨੂੰ ਲੱਗਦਾ ਹੈ ਕਿ ਮੈਨੂੰ ਬਵਾਸੀਰ ਹੈ, ਪਰ ਗੁਦਾ ਦੇ ਆਲੇ-ਦੁਆਲੇ ਹੋਣ ਵਾਲਾ ਹਰ ਦਰਦ, ਖ਼ੂਨ ਆਉਣਾ ਜਾਂ ਸੋਜ ਬਵਾਸੀਰ ਕਾਰਨ ਨਹੀਂ ਹੁੰਦੀ। ਬਵਾਸੀਰ, ਫਿਸ਼ਰ ਤੇ ਫਿਸਟੁਲਾ ਤਿੰਨ ਵੱਖ-ਵੱਖ ਸਮੱਸਿਆਵਾਂ ਹਨ ਤੇ ਇਨ੍ਹਾਂ ਵਿਚਕਾਰ ਅੰਤਰ ਸਮਝਣਾ ਸਹੀ ਸਮੇਂ ‘ਤੇ ਸਹੀ ਇਲਾਜ ਲੈਣ ਵਿਚ ਮਦਦ ਕਰਦਾ ਹੈ। ‘ਬਵਾਸੀਰ’ ਗੁਦਾ ਦੇ ਅੰਦਰ ਜਾਂ ਆਲੇ-ਦੁਆਲੇ ਦੀਆਂ ਖ਼ੂਨ ਦੀਆਂ ਨਾੜੀਆਂ ਦੇ ਸੁੱਜ ਜਾਣ ਦੀ ਸਥਿਤੀ ਹੈ। ਮਲ ਤਿਆਗ ਦੌਰਾਨ ਖ਼ੂਨ ਆਉਣਾ, ਖੁਜਲੀ, ਬੇਆਰਾਮੀ ਜਾਂ ਗੁਦਾ ਦੇ ਆਲੇ-ਦੁਆਲੇ ਗੰਢ ਮਹਿਸੂਸ ਹੋਣਾ ਇਸਦੇ ਆਮ ਲੱਛਣ ਹਨ। ‘ਫਿਸ਼ਰ’ ਇਸ ਤੋਂ ਵੱਖਰੀ ਸਮੱਸਿਆ ਹੈ। ਇਸ ਵਿਚ ਗੁਦਾ ਦੀ ਅੰਦਰੂਨੀ ਚਮੜੀ ਵਿਚ ਇਕ ਛੋਟੀ ਜਿਹੀ ਦਰਾਰ ਪੈ ਜਾਂਦੀ ਹੈ। ਮਲ ਤਿਆਗ ਦੌਰਾਨ ਜਾਂ ਇਸ ਤੋਂ ਬਾਅਦ ਤੇਜ਼ , ਚੁੱਭਣ ਵਾਲਾ ਜਾਂ ਜਲਣ ਵਾਲਾ ਦਰਦ ਇਸਦਾ ਮੁੱਖ ਲੱਛਣ ਹੈ। ਇਸਦੇ ਨਾਲ ਤਾਜ਼ਾ ਖੂਨ ਵੀ ਆ ਸਕਦਾ ਹੈ। ‘ਫਿਸਟੁਲਾ’ ਇਕ ਅਸਧਾਰਨ ਰਸਤਾ ਜਾਂ ਨਲੀ ਹੁੰਦੀ ਹੈ ਜੋ ਗੁਦਾ ਦੇ ਅੰਦਰਲੇ ਹਿੱਸੇ ਤੋਂ ਚਮੜੀ ਤੱਕ ਬਣ ਜਾਂਦੀ ਹੈ। ਇਹ ਅਕਸਰ ਇਨਫੈਕਸ਼ਨ ਜਾਂ ਫੋੜੇ ਤੋਂ ਬਾਅਦ ਬਣਦੀ ਹੈ। ਗੁਦਾ ਦੇ ਨੇੜੇ ਵਾਰ-ਵਾਰ ਸੋਜ ਹੋਣਾ, ਪੀਪ ਆਉਣਾ ਜਾਂ ਕਿਸੇ ਛੋਟੇ ਛੇਕ ਤੋਂ ਲਗਾਤਾਰ ਰਿਸਾਅ ਹੋਣਾ ਫਿਸਟੁਲਾ ਦੇ ਸੰਕੇਤ ਹੋ ਸਕਦੇ ਹਨ। ਇਨ੍ਹਾਂ ਤਿੰਨਾਂ ਸਮੱਸਿਆਵਾਂ ਦੇ ਕੁਝ ਲੱਛਣ ਇੱਕੋ ਜਿਹੇ ਹੋ ਸਕਦੇ ਹਨ। ਇਸ ਲਈ ਇੰਟਰਨੈੱਟ ‘ਤੇ ਜਾਣਕਾਰੀ ਪੜ੍ਹ ਕੇ ਆਪਣੇ ਆਪ ਇਲਾਜ ਕਰਨਾ ਜਾਂ ਹਰ ਵਾਰ ਖ਼ੂਨ ਆਉਣ ਨੂੰ ਬਵਾਸੀਰ ਸਮਝ ਲੈਣਾ ਸਹੀ ਨਹੀਂ ਹੈ।
ਪਿਛਲੀ ਖ਼ਬਰ ਐਲ . ਪੀ . ਯੂ . ਹਿੰਸਾ ਸਮੇਤ ਹੋਰ ਵਿਵਾਦਾਂ ’ ਤੇ ਸਰਕਾਰ ਤੋਂ ਮੰਗਿਆ ਜਵਾਬ ਅਗਲੀ ਖ਼ਬਰ ‘ ਗੈਂਗਸਟਰਾਂ ’ਤੇ ਵਾਰ’ ਦਾ 252ਵਾਂ ਦਿਨ: ਪੰਜਾਬ ਪੁਲਿਸ ਵਲੋਂ 594 ਥਾਈਂ ਛਾਪੇਮਾਰੀ, 249 ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।