27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਸੈਨੇਟ ਚੋਣਾਂ ਦੀ ਗਿਣਤੀ ’ ਚ 4 ਉਮੀਦਵਾਰਾਂ ਦੀ ਜਿੱਤ , ਬਾਕੀਆਂ ਦੀ ਕਿਸਮਤ ਦਾ ਫ਼ੈਸਲਾ ਅਜੇ ਬਾਕੀ

ਚੰਡੀਗੜ੍ਹ, 26 ਸਤੰਬਰ (ਮਾਰਕੰਡਾ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸੈਨੇਟ ਚੋਣਾਂ ਲਈ ਹੁਣ ਤੱਕ ਹੋਈ ਵੋਟਾਂ ਦੀ ਗਿਣਤੀ ਤੋਂ ਬਾਅਦ ਪ੍ਰਸ਼ਾਸਨ ਨੇ ਚਾਰ ਉਮੀਦਵਾਰਾਂ ਨੂੰ ਜੇਤੂ ਐਲਾਨਿਆ ਗਿਆ ਹੈ। ਹੁਣ ਤੱਕ ਦੇ ਨਤੀਜਿਆਂ ਅਨੁਸਾਰ ਮੁਕੇਸ਼ ਕੁਮਾਰ ਅਰੋੜਾ ਨੇ 3424 ਵੋਟਾਂ ਹਾਸਲ ਕਰਕੇ ਜਿੱਤ ਦਰਜ ਕੀਤੀ ਹੈ।

ਅਜੀਤ ਡੈਸਕ 27-09-2026
ਚੰਡੀਗੜ੍ਹ, 26 ਸਤੰਬਰ (ਮਾਰਕੰਡਾ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸੈਨੇਟ ਚੋਣਾਂ ਲਈ ਹੁਣ ਤੱਕ ਹੋਈ ਵੋਟਾਂ ਦੀ ਗਿਣਤੀ ਤੋਂ ਬਾਅਦ ਪ੍ਰਸ਼ਾਸਨ ਨੇ ਚਾਰ ਉਮੀਦਵਾਰਾਂ ਨੂੰ ਜੇਤੂ ਐਲਾਨਿਆ ਗਿਆ ਹੈ। ਹੁਣ ਤੱਕ ਦੇ ਨਤੀਜਿਆਂ ਅਨੁਸਾਰ ਮੁਕੇਸ਼ ਕੁਮਾਰ ਅਰੋੜਾ ਨੇ 3424 ਵੋਟਾਂ ਹਾਸਲ ਕਰਕੇ ਜਿੱਤ ਦਰਜ ਕੀਤੀ ਹੈ। ਇਸੇ ਤਰ੍ਹਾਂ ਸੰਦੀਪ ਸਿੰਘ 3044, ਅਸ਼ੋਕ ਗੋਇਲ 2775 ਅਤੇ ਸਿਮਰਨਜੀਤ ਸਿੰਘ ਢਿੱਲੋਂ 3374 ਵੋਟਾਂ, ਡਾ. ਸ਼ੰਕਰ ਚੌਧਰੀ ਨੂੰ 3212 ਵੋਟਾਂ, ਸੁਰਜੀਤ ਸਿੰਘ ਨੂੰ 2758 ਵੋਟਾਂ ਮਿਲੀਆਂ ਹਨ। ਇਸ ਤੋਂ ਇਲਾਵਾ ਵਰਿੰਦਰ ਸਿੰਘ ਨੇ 2594, ਵਿਦਿਆਰਥੀ ਜਥੇਬੰਦੀ ‘ਸੱਥ’ ਦੇ ਆਗੂ ਜੋਧ ਸਿੰਘ ਐਡਵੋਕੇਟ ਨੇ 2553 ਅਤੇ ਸੁਖਦੇਵ ਸਿੰਘ ਸਿਰਸਾ ਨੇ 2534 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਗਿਣਤੀ ਦੌਰਾਨ ਅਮਨਿੰਦਰਾ ਮਾਨ ਨੂੰ 2272, ਕਪਿਲ ਸ਼ਰਮਾ ਨੂੰ 2204, ਗੁਰਰਾਜ ਸਿੰਘ ਨੂੰ 2189, ਲਾਜਵੰਤ ਸਿੰਘ ਵਿਰਕ ਨੂੰ 2155 ਅਤੇ ਮੇਹਰ ਸਿੰਘ ਨੂੰ ਵੀ 2155 ਵੋਟਾਂ ਪ੍ਰਾਪਤ ਕਰੀਆਂ। ਨਰੇਸ਼ ਗੌੜ ਨੂੰ 1868 ਅਤੇ ਅਮਨਦੀਪ ਸਿੰਘ ਨੂੰ 1786 ਵੋਟਾਂ ਪ੍ਰਾਪਤ ਹੋਈਆਂ ਹਨ। ਸੈਨੇਟ ਚੋਣਾਂ ਦੀ ਗਿਣਤੀ ਅੱਗੇ ਵਧਣ ਦੇ ਨਾਲ ਬਾਕੀ ਉਮੀਦਵਾਰਾਂ ਦੀ ਸਥਿਤੀ ਵੀ ਸਪੱਸ਼ਟ ਹੋਣ ਦੀ ਉਮੀਦ ਹੈ। ਅਗਲੀ ਗਿਣਤੀ 28 ਸਤੰਬਰ ਦਿਨ ਸੋਮਵਾਰ ਨੂੰ ਸਵੇਰੇ 9:30 ਤੋਂ ਸ਼ੁਰੂ ਹੋਵੇਗੀ ਅਤੇ ਇਸੇ ਦਿਨ ਫਾਈਨਲ ਰਿਜ਼ਲਟ ਪੇਸ਼ ਹੋਣ ਦੀ ਉਮੀਦ ਬਰਕਰਾਰ ਹੈ।
ਪਿਛਲੀ ਖ਼ਬਰ ਹੈੱਡ ਕਾਂਸਟੇਬਲ ਨਿਤਿਨ ਹੱਤਿਆ ਮਾਮਲੇ ’ ਚ ਪੁੱਤਰ ਅਰਮਾਨ 3 ਦਿਨ ਦੇ ਪੁਲਿਸ ਰਿਮਾਂਡ ’ ਤੇ ਅਗਲੀ ਖ਼ਬਰ ਪਿੰਡ ਪੜੌਲ ਵਿਖੇ ਗੋਲੀਬਾਰੀ ਦੀ ਘਟਨਾ ਦੌਰਾਨ ਜ਼ਖ਼ਮੀ ਹੋਏ ਨੌਜਵਾਨ ਦੀ ਪੀ.ਜੀ.ਆਈ. ਵਿਖੇ ਜ਼ੇਰੇ ਇਲਾਜ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।