ਡੇਰਾਬੱਸੀ ਦੇ ਮੇਨ ਬਾਜ਼ਾਰ ਦੀ ਐਂਟਰੀ ’ ਤੇ ਗੰਦਗੀ ਦੇ ਲੱਗੇ ਢੇਰ ਕਾਰਨ ਦੁਕਾਨਦਾਰ ਤੇ ਰਾਹਗੀਰ ਪ੍ਰੇਸ਼ਾਨ ਨਗਰ ਕੌਂਸਲ ਤੋਂ ਤੁਰੰਤ ਸਫ਼ਾਈ ਦੀ ਕੀਤੀ ਮੰਗ
ਡੇਰਾਬੱਸੀ, 22 ਸਤੰਬਰ (ਗੁਰਮੀਤ ਸਿੰਘ)-ਡੇਰਾਬੱਸੀ ਦੇ ਮੁੱਖ ਮਾਰਗ ‘ਤੇ ਸਥਿਤ ਮੇਨ ਬਾਜ਼ਾਰ ਦੇ ਪ੍ਰਵੇਸ਼ ਦੁਆਰ ‘ਤੇ ਪਿਛਲੇ 6 ਦਿਨਾਂ ਤੋਂ ਕੂੜੇ ਦਾ ਢੇਰ ਲੱਗਾ ਹੋਣ ਕਾਰਨ ਦੁਕਾਨਦਾਰਾਂ ਅਤੇ ਰਾਹਗੀਰਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਥਾਨਕ ਲੋਕਾਂ ਨੇ ਦੱਸਿਆ ਕਿ ਬਾਜ਼ਾਰ ਦੇ ਇਸ ਪ੍ਰਵੇਸ਼ ਦੁਆਰ ਰਾਹੀਂ ਦਿਨ ਭਰ ਵੱਡੀ ਗਿਣਤੀ ‘ਚ ਲੋਕਾਂ ਦੀ ਆਵਾਜਾਈ ਰਹਿੰਦੀ ਹੈ, ਪਰ ਇਥੇ ਫੈਲੀ ਗੰਦਗੀ ਕਾਰਨ ਲੋਕਾਂ ਨੂੰ ਲੰਘਣ ‘ਚ ਦਿੱਕਤ ਆ ਰਹੀ ਹੈ।
ਡੇਰਾਬੱਸੀ ਦੇ ਮੇਨ ਬਾਜ਼ਾਰ ਦੀ ਐਂਟਰੀ ’ਤੇ ਲੱਗਿਆ ਕੂੜੇ ਦਾ ਢੇਰ। ਤਸਵੀਰ : ਗੁਰਮੀਤ ਸਿੰਘ
23-09-2026