20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਚੰਡੀਗੜ੍ਹ ’ ਚ ਸਹਿਕਾਰੀ ਮਾਡਲ ’ ਤੇ ਦੌੜੇਗੀ ‘ ਭਾਰਤ ਟੈਕਸੀ ’, ਡਰਾਈਵਰ ਬਣਨਗੇ ਮੁਨਾਫ਼ੇ ਦੇ ਹਿੱਸੇਦਾਰ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਕੀਤਾ ਡਿਜੀਟਲ ਉਦਘਾਟਨ ਤੇ ਵਾਹਨਾਂ ਨੂੰ ਦਿਖਾਈ ਹਰੀ ਝੰਡੀ

ਚੰਡੀਗੜ੍ਹ, 19 ਸਤੰਬਰ (ਸੰਦੀਪ ਕੁਮਾਰ ਮਾਹਨਾ) -ਯੂ. ਟੀ.

ਅਜੀਤ ਡੈਸਕ 20-09-2026
ਚੰਡੀਗੜ੍ਹ, 19 ਸਤੰਬਰ (ਸੰਦੀਪ ਕੁਮਾਰ ਮਾਹਨਾ) -ਯੂ.ਟੀ. ਚੰਡੀਗੜ੍ਹ ’ਚ ਸਹਿਕਾਰੀ ਮਾਡਲ ’ਤੇ ਆਧਾਰਿਤ ‘ਭਾਰਤ ਟੈਕਸੀ’ ਸੇਵਾ ਦੀ ਅੱਜ ਰਸਮੀ ਸ਼ੁਰੂਆਤ ਕੀਤੀ ਗਈ। ਚੰਡੀਗੜ੍ਹ ਪ੍ਰਸ਼ਾਸਨ ਦੇ ਸਹਿਕਾਰਤਾ ਵਿਭਾਗ ਵਲੋਂ ਕਰਵਾਏ ਗਏ ਸਮਾਗਮ ਦੌਰਾਨ ਪੰਜਾਬ ਦੇ ਰਾਜਪਾਲ ਤੇ ਯੂ.ਟੀ. ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ‘ਭਾਰਤ ਟੈਕਸੀ’ ਦਾ ਡਿਜੀਟਲ ਉਦਘਾਟਨ ਕਰਨ ਦੇ ਨਾਲ ਵਾਹਨਾਂ ਨੂੰ ਹਰੀ ਝੰਡੀ ਦਿਖਾਈ। ਇਸ ਪਹਿਲ ਦਾ ਉਦੇਸ਼ ਸਹਿਕਾਰੀ ਮਾਡਲ ਨੂੰ ਤਕਨਾਲੋਜੀ ਆਧਾਰਿਤ ਆਵਾਜਾਈ ਸੇਵਾਵਾਂ ਨਾਲ ਜੋੜਦਿਆਂ ਡਰਾਈਵਰਾਂ ਨੂੰ ਪਲੇਟਫਾਰਮ ਦੇ ਮੈਂਬਰ ਅਤੇ ਹਿੱਸੇਦਾਰ ਬਣਾਉਣਾ ਹੈ। ਸਮਾਗਮ ਦੋਰਾਨ ਸਹਿਕਾਰਤਾ ਅਤੇ ਸ਼ਹਿਰੀ ਹਵਾਬਾਜ਼ੀ ਮਾਮਲਿਆਂ ਦੇ ਕੇਂਦਰੀ ਰਾਜ ਮੰਤਰੀ ਮੁਰਲੀਧਰ ਮੋਹੋਲ ਅਤੇ ਸਹਿਕਾਰਤਾ ਰਾਜ ਮੰਤਰੀ ਕ੍ਰਿਸ਼ਨ ਪਾਲ ਗੁਰਜਰ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਇਸ ਮੌਕੇ ਯੂ.ਟੀ. ਚੰਡੀਗੜ੍ਹ ਦੇ ਮੁੱਖ ਸਕੱਤਰ ਐਚ. ਰਾਜੇਸ਼ ਪ੍ਰਸਾਦ, ਗ੍ਰਹਿ ਸਕੱਤਰ ਮਨਦੀਪ ਸਿੰਘ ਬਰਾੜ, ਵਿੱਤ ਸਕੱਤਰ ਦੀਪ੍ਰਵਾ ਲਾਕੜਾ, ਕੇਂਦਰੀ ਸਹਿਕਾਰਤਾ ਮੰਤਰਾਲੇ ਦੇ ਸੰਯੁਕਤ ਸਕੱਤਰ ਰਮਨ ਕੁਮਾਰ, ‘ਭਾਰਤ ਟੈਕਸੀ’ ਦੇ ਚੇਅਰਮੈਨ ਜੈਣ ਮਹਿਤਾ ਅਤੇ ਸਹਿਕਾਰਤਾ ਸਕੱਤਰ ਐਲ. ਮੁਹੰਮਦ ਮਨਸੂਰ ਸਮੇਤ ਕਈ ਸੀਨੀਅਰ ਅਧਿਕਾਰੀ, ਸਹਿਕਾਰੀ ਖੇਤਰ ਦੇ ਨੁਮਾਇੰਦੇ ਅਤੇ ਡਰਾਈਵਰ-ਮੈਂਬਰ ਹਾਜ਼ਰ ਸਨ। ਸਮਾਗਮ ਦੌਰਾਨ ‘ਭਾਰਤ ਟੈਕਸੀ’ ਦੇ ਕੰਮਕਾਜ ਅਤੇ ਸਹਿਕਾਰੀ ਮਾਡਲ ਬਾਰੇ ਆਡੀਓ-ਵਿਜ਼ੂਅਲ ਪੇਸ਼ਕਾਰੀ ਵੀ ਦਿੱਤੀ ਗਈ। ਇਸ ਮੌਕੇ 5 ਡਰਾਈਵਰ-ਮੈਂਬਰਾਂ ਨੂੰ ਸ਼ੇਅਰ ਸਰਟੀਫਿਕੇਟ ਵੰਡੇ ਗਏ, ਜਿਸ ਨਾਲ ਉਨ੍ਹਾਂ ਦੀ ਪਲੇਟਫਾਰਮ ਵਿਚ ਮੈਂਬਰ ਅਤੇ ਹਿੱਸੇਦਾਰ ਵਜੋਂ ਭੂਮਿਕਾ ਨੂੰ ਦਰਸਾਇਆ ਗਿਆ। ਇਸ ਮਾਡਲ ਤਹਿਤ ਡਰਾਈਵਰਾਂ ਦੀ ਭਾਗੀਦਾਰੀ ਅਤੇ ਮਾਲਕੀ ਨੂੰ ਕੇਂਦਰ ’ਚ ਰੱਖਣ ਦੇ ਨਾਲ ਡਿਜੀਟਲ ਤਕਨਾਲੋਜੀ ਦੀ ਵਰਤੋਂ ਰਾਹੀਂ ਆਵਾਜਾਈ ਸੇਵਾ ਨੂੰ ਹੋਰ ਸੁਚਾਰੂ ਬਣਾਉਣ ਦਾ ਉਪਰਾਲਾ ਕੀਤਾ ਗਿਆ ਹੈ।ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਚੰਡੀਗੜ੍ਹ ਵਿਚ ‘ਭਾਰਤ ਟੈਕਸੀ’ ਦੀ ਸ਼ੁਰੂਆਤ ਸ਼ਹਿਰ ਦੇ ਵਿਕਾਸ ਦੇ ਸਫ਼ਰ ’ਚ ਇੱਕ ਮਹੱਤਵਪੂਰਨ ਕਦਮ ਹੈ। ਉਨ੍ਹਾਂ ਕਿਹਾ ਕਿ ਇਸ ਪਹਿਲ ਰਾਹੀਂ ਕਿਰਤ ਦੀ ਇੱਜ਼ਤ, ਸਹਿਕਾਰੀ ਮਾਲਕੀ, ਤਕਨਾਲੋਜੀ ਆਧਾਰਿਤ ਆਤਮਨਿਰਭਰਤਾ ਅਤੇ ਸਮਾਵੇਸ਼ੀ ਵਿਕਾਸ ਨੂੰ ਉਤਸ਼ਾਹ ਮਿਲੇਗਾ। ਉਨ੍ਹਾਂ ਡਰਾਈਵਰਾਂ ਨੂੰ ਮੈਂਬਰ ਅਤੇ ਹਿੱਸੇਦਾਰ ਬਣਾਉਣ ਨੂੰ ਇਸ ਮਾਡਲ ਦੀ ਅਹਿਮ ਵਿਸ਼ੇਸ਼ਤਾ ਦੱਸਿਆ। ਕੇਂਦਰੀ ਰਾਜ ਮੰਤਰੀ ਕ੍ਰਿਸ਼ਨ ਪਾਲ ਗੁਰਜਰ ਨੇ ਕਿਹਾ ਕਿ ‘ਭਾਰਤ ਟੈਕਸੀ’ ਸਹਿਕਾਰੀ ਮਾਡਲ ਨੂੰ ਆਵਾਜਾਈ ਖੇਤਰ ਨਾਲ ਜੋੜਨ ਦਾ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਇਸ ’ਚ ਡਰਾਈਵਰ ਸਿਰਫ਼ ਸੇਵਾ ਦੇਣ ਵਾਲੇ ਵਿਅਕਤੀ ਨਹੀਂ ਹੋਣਗੇ, ਸਗੋਂ ਪਲੇਟਫਾਰਮ ਦੇ ਸਰਗਰਮ ਮੈਂਬਰ ਅਤੇ ਹਿੱਸੇਦਾਰ ਵਜੋਂ ਭੂਮਿਕਾ ਨਿਭਾਉਣਗੇ। ਮੈਂਬਰਾਂ ਨੂੰ ਮੁਨਾਫ਼ੇ ਵਿਚ ਹਿੱਸਾ ਮਿਲਣ ਨਾਲ ਉਨ੍ਹਾਂ ਦੀ ਆਮਦਨ ਅਤੇ ਸਮਾਜਿਕ-ਆਰਥਿਕ ਸੁਰੱਖਿਆ ਨੂੰ ਮਜ਼ਬੂਤ ਕਰਨ ’ਚ ਮਦਦ ਮਿਲਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਸਹਿਕਾਰੀ ਪਲੇਟਫਾਰਮ ਦਾ ਲਾਭ ਇਸ ਨਾਲ ਜੁੜੇ ਡਰਾਈਵਰਾਂ ਤੱਕ ਪਹੁੰਚਾਉਣਾ ਮੁੱਖ ਉਦੇਸ਼ ਹੈ। ਸਹਿਕਾਰਤਾ ਵਿਭਾਗ ਵਲੋਂ ਕਰਵਾਏ ਇਸ ਸਮਾਗਮ ਨੂੰ ਸਹਿਕਾਰੀ ਅੰਦੋਲਨ ਨੂੰ ਆਵਾਜਾਈ ਖੇਤਰ ਨਾਲ ਜੋੜਨ ਦੀ ਦਿਸ਼ਾ ਵਿਚ ਮਹੱਤਵਪੂਰਨ ਪਹਿਲ ਵਜੋਂ ਪੇਸ਼ ਕੀਤਾ ਗਿਆ। ‘ਭਾਰਤ ਟੈਕਸੀ’ ਦੇ ਡਿਜੀਟਲ ਪਲੇਟਫਾਰਮ ਰਾਹੀਂ ਡਰਾਈਵਰਾਂ ਦੀ ਮੈਂਬਰਸ਼ਿਪ, ਭਾਗੀਦਾਰੀ ਅਤੇ ਸੇਵਾਵਾਂ ਨੂੰ ਤਕਨਾਲੋਜੀ ਨਾਲ ਜੋੜਨ ਦਾ ਉਪਰਾਲਾ ਕੀਤਾ ਗਿਆ ਹੈ।
ਪਿਛਲੀ ਖ਼ਬਰ ਪੀ . ਜੀ . ਆਈ. ’ ਚ ਹਿੰਦੀ ਦਿਵਸ ਦੌਰਾਨ ਹਿੰਦੀ ਕਿਤਾਬ ਪ੍ਰਦਰਸ਼ਨੀ ਦਾ ਕੀਤਾ ਉਦਘਾਟਨ ਅਗਲੀ ਖ਼ਬਰ ਜਦੋਂ ਡਿਊਟੀ ’ ਤੇ ਪੁਲਿਸ ਮੁਲਾਜ਼ਮ ਤੇ ਚੌਕੀ ਨੇੜੇ ਆਮ ਨੌਜਵਾਨ ਸੁਰੱਖਿਅਤ ਨਹੀਂ ਤਾਂ ਲੋਕ ਕਿਸ ’ ਤੇ ਕਰਨ ਭਰੋਸਾ - ਕੇਵਲ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।