15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

ਐਮ. ਐੱਸ. ਡੀ. ਐੱਮ. ਸਕੂਲ ਵਿਚ ਐੱਨ. ਟੀ. ਟੀ. ਕੋਰਸ. ਦਾ ਉਦਘਾਟਨ, ਬੱਚਿਆਂ ਨੇ ਪੇਸ਼ ਕੀਤਾ ਨੁੱਕੜ ਨਾਟਕ

ਜ਼ੀਰਕਪੁਰ, 15 ਨਵੰਬਰ (ਮਨਿੰਦਰ ਸਿੰਘ)-ਸ਼ੁੱਕਰਵਾਰ ਨੂੰ ਐਮ. ਐੱਸ.

ਅਜੀਤ ਡੈਸਕ 16-11-2026
ਜ਼ੀਰਕਪੁਰ, 15 ਨਵੰਬਰ (ਮਨਿੰਦਰ ਸਿੰਘ)-ਸ਼ੁੱਕਰਵਾਰ ਨੂੰ ਐਮ. ਐੱਸ. ਡੀ. ਐੱਮ. ਸਕੂਲ ਜ਼ੀਰਕਪੁਰ ਵਿਚ ਨਰਸਰੀ ਟੀਚਰ ਟ੍ਰੇਨਿੰਗ (ਐੱਨ. ਟੀ. ਟੀ.) ਕੋਰਸ ਦਾ ਉਦਘਾਟਨ ਸਮਾਰੋਹ ਧੂਮਧਾਮ ਨਾਲ ਕਰਵਾਇਆ। ਇਸ ਮੌਕੇ ਸਕੂਲ ਦੇ ਪ੍ਰਧਾਨ ਰਾਮਚੰਦਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ, ਜਦਕਿ ਭਾਰਤ ਵਿਕਾਸ ਪ੍ਰੀਸ਼ਦ ਦੀ ਸਕੱਤਰ ਊਸ਼ਾ ਗੋਇਲ ਤੇ ਸੇਵਾਮੁਕਤ ਵਾਰੰਟ ਅਫ਼ਸਰ ਪੀ. ਐੱਨ. ਭਗਤ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ। ਸਮਾਗਮ ਦੌਰਾਨ ਬੱਚਿਆਂ ਨੇ ਜੂਹੀ ਮੈਡਮ ਦੀ ਅਗਵਾਈ ਹੇਠ ਐੱਨ. ਟੀ. ਟੀ. ਵਿਸ਼ੇ ’ਤੇ ਨੁੱਕੜ ਨਾਟਕ ਪੇਸ਼ ਕੀਤਾ, ਜਿਸ ਦੀ ਮਹਿਮਾਨਾਂ ਨੇ ਸ਼ਲਾਘਾ ਕੀਤੀ। ਸਕੂਲ ਦੀਆਂ ਖੇਡਾਂ ਵਿਚ ਪਹਿਲੇ ਤਿੰਨ ਸਥਾਨ ਹਾਸਿਲ ਕਰਨ ਵਾਲੇ ਬੱਚਿਆਂ ਨੂੰ ਤਗਮੇ ਦੇ ਕੇ ਸਨਮਾਨਿਤ ਕੀਤਾ। ਸੀਨੀਅਰ ਅਧਿਆਪਕਾ ਨੀਲਮ ਮਾਹੀ ਨੇ ਸਾਲਾਨਾ ਰਿਪੋਰਟ ਪੜ੍ਹੀ ਅਤੇ ਅਨੁਰਾਧਾ ਨੇ ਮੰਚ ਸੰਚਾਲਨ ਕੀਤਾ। ਇਸ ਮੌਕੇ ਮਾਪਿਆਂ ਲਈ ਫੂਡ ਮੁਕਾਬਲਾ ਵੀ ਕਰਵਾਇਆ ਅਤੇ ਜੇਤੂਆਂ ਨੂੰ ਟਰਾਫੀਆਂ ਦਿੱਤੀਆਂ ਗਈਆਂ। ਅੰਤ ’ਚ ਸਕੂਲ ਦੇ ਐਮ. ਡੀ. ਐੱਸ. ਸੀ. ਆਰ. ਰਾਜਭਰ ਤੇ ਪ੍ਰਿੰਸੀਪਲ ਵੀਨਾ ਭਾਰਦਵਾਜ ਨੇ ਮਹਿਮਾਨਾਂ, ਅਧਿਆਪਕਾਂ, ਬੱਚਿਆਂ ਤੇ ਮਾਪਿਆਂ ਦਾ ਧੰਨਵਾਦ ਕੀਤਾ।
ਪਿਛਲੀ ਖ਼ਬਰ ਮਰਨ ਉਪਰੰਤ ਬੀਬੀ ਕਵਲਜੀਤ ਕੌਰ ਦੀਆਂ ਅੱਖਾਂ ਦਾਨ ਕਰਨ ਬਦਲੇ ਪਰਿਵਾਰ ਦਾ ਸਨਮਾਨ ਅਗਲੀ ਖ਼ਬਰ ਪੰਜਾਬ ਘੋੜ-ਸਵਾਰੀ ਮੇਲੇ ਦਾ ਤੀਜਾ ਐਡੀਸ਼ਨ 27 ਤੋਂ ਪੱਲਣਪੁਰ ਵਿਖੇ ਕਰਵਾਇਆ ਜਾਵੇਗਾ-ਡੀ. ਸੀ.

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।