17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

‘ ਟਿਊਜ਼ਡੇ ਗੈਂਗ ’ ਦਾ ਪਰਦਾਫਾਸ਼ , 3 ਮੁਲਜ਼ਮ ਕਾਬੂ ਚੋਰੀ ਦਾ ਸੋਨਾ-ਚਾਂਦੀ, ਮਹਿੰਗੀਆਂ ਘੜੀਆਂ ਤੇ ਵਾਰਦਾਤ ਲਈ ਵਰਤੇ ਸੰਦ ਬਰਾਮਦ

ਚੰਡੀਗੜ੍ਹ, 16 ਸਤੰਬਰ (ਕਪਿਲ ਵਧਵਾ)- ਚੰਡੀਗੜ੍ਹ ਪੁਲਿਸ ਦੇ ਥਾਣਾ ਨਾਰਥ ਦੀ ਟੀਮ ਨੇ ਮੰਗਲਵਾਰ ਨੂੰ ਹੀ ਘਰਾਂ ਤੇ ਵਪਾਰਕ ਅਦਾਰਿਆਂ ਵਿਚ ਚੋਰੀਆਂ ਕਰਨ ਵਾਲੇ ‘ਟਿਊਜ਼ਡੇ ਗੈਂਗ’ ਦਾ ਪਰਦਾਫਾਸ਼ ਕਰਦਿਆਂ 3 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ ਚੋਰੀ ਦਾ ਸੋਨਾ-ਚਾਂਦੀ, ਮਹਿੰਗੀਆਂ ਘੜੀਆਂ, ਚਾਂਦੀ ਦੇ ਬਰਤਨ, ਮੋਟਰਸਾਈਕਲ ਅਤੇ ਘਰਾਂ ਦੇ ਤਾਲੇ ਤੋੜਨ ਲਈ ਵਰਤੇ ਜਾਂਦੇ ਵਿਸ਼ੇਸ਼ ਸੰਦ ਬਰਾਮਦ ਕੀਤੇ ਹਨ।

ਅਜੀਤ ਡੈਸਕ 17-09-2026
ਚੰਡੀਗੜ੍ਹ, 16 ਸਤੰਬਰ (ਕਪਿਲ ਵਧਵਾ)- ਚੰਡੀਗੜ੍ਹ ਪੁਲਿਸ ਦੇ ਥਾਣਾ ਨਾਰਥ ਦੀ ਟੀਮ ਨੇ ਮੰਗਲਵਾਰ ਨੂੰ ਹੀ ਘਰਾਂ ਤੇ ਵਪਾਰਕ ਅਦਾਰਿਆਂ ਵਿਚ ਚੋਰੀਆਂ ਕਰਨ ਵਾਲੇ ‘ਟਿਊਜ਼ਡੇ ਗੈਂਗ’ ਦਾ ਪਰਦਾਫਾਸ਼ ਕਰਦਿਆਂ 3 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ ਚੋਰੀ ਦਾ ਸੋਨਾ-ਚਾਂਦੀ, ਮਹਿੰਗੀਆਂ ਘੜੀਆਂ, ਚਾਂਦੀ ਦੇ ਬਰਤਨ, ਮੋਟਰਸਾਈਕਲ ਅਤੇ ਘਰਾਂ ਦੇ ਤਾਲੇ ਤੋੜਨ ਲਈ ਵਰਤੇ ਜਾਂਦੇ ਵਿਸ਼ੇਸ਼ ਸੰਦ ਬਰਾਮਦ ਕੀਤੇ ਹਨ। ਪੁਲਿਸ ਅਨੁਸਾਰ ਗੈਂਗ ਵੱਲੋਂ ਵਾਰਦਾਤਾਂ ਲਈ ਖਾਸ ਤੌਰ ’ਤੇ ਮੰਗਲਵਾਰ ਦਾ ਦਿਨ ਚੁਣਿਆ ਜਾਂਦਾ ਸੀ। ਮੁਲਜ਼ਮ ਜਾਅਲੀ ਨੰਬਰ ਪਲੇਟਾਂ ਲੱਗੇ ਮੋਟਰਸਾਈਕਲਾਂ ਦੀ ਵਰਤੋਂ ਕਰਦੇ ਅਤੇ ਵੱਖ-ਵੱਖ ਰਾਜਾਂ ਵਿਚ ਬਣਾਏ ਠਿਕਾਣਿਆਂ ’ਤੇ ਚੋਰੀ ਦਾ ਸਾਮਾਨ ਛੁਪਾਉਂਦੇ ਸਨ। ਪੁਲਿਸ ਨੇ ਇਸ ਕਾਰਵਾਈ ਦੌਰਾਨ ਥਾਣਾ-3 ਵਿਚ ਦਰਜ 3 ਚੋਰੀ ਦੇ ਮਾਮਲੇ ਸੁਲਝਾਏ ਹਨ। ਕਾਬੂ ਕੀਤੇ ਮੁਲਜ਼ਮਾਂ ਦੀ ਪਛਾਣ ਸਤਪਾਲ ਸਿੰਘ ਵਾਸੀ ਪਲਵਲ, ਰਵੀ ਉਰਫ਼ ਪੰਡਿਤ ਵਾਸੀ ਪਿੰਜੌਰ ਅਤੇ 19 ਸਾਲਾ ਨਿਖਿਲ ਕੁਮਾਰ ਵਾਸੀ ਰੋਪੜ ਵਜੋਂ ਹੋਈ ਹੈ। ਸਤਪਾਲ ਸਿੰਘ ਅਤੇ ਰਵੀ ਉਰਫ਼ ਪੰਡਿਤ 3 ਦਿਨਾਂ ਦੇ ਪੁਲਿਸ ਰਿਮਾਂਡ ’ਤੇ ਹਨ, ਜਦਕਿ ਨਿਖਿਲ ਕੁਮਾਰ ਨੂੰ ਨਿਆਂਇਕ ਹਿਰਾਸਤ ਵਿਚ ਭੇਜਿਆ ਗਿਆ ਹੈ। ਬਰਾਮਦਗੀ ਵਿਚ ਟਿਸੌਟ, ਹਿਊਗੋ ਬੌਸ ਅਤੇ ਟੌਮੀ ਹਿਲਫਿਗਰ ਦੀਆਂ ਘੜੀਆਂ, ਸੋਨੇ ਦੀ ਚੇਨ, ਸੋਨੇ ਦੀ ਬਾਲੀ, ਮੋਤੀ ਦੀ ਮਾਲਾ, ਚਾਂਦੀ ਦੇ ਗਹਿਣੇ ਤੇ ਬਰਤਨ, ਭਾਰੀ ਬ੍ਰਾਸ ਦੇ ਗਲਾਸ, ਉਦਯੋਗਿਕ ਕਟਰ ਮਸ਼ੀਨ ਅਤੇ ਘਰਾਂ ਵਿਚ ਚੋਰੀ ਕਰਨ ਵਾਲੇ ਸੰਦ ਸ਼ਾਮਲ ਹਨ। ਪੁਲਿਸ ਮੁਤਾਬਕ ਮੁਲਜ਼ਮਾਂ ਦੇ ਪਿਛਲੇ ਅਪਰਾਧਿਕ ਰਿਕਾਰਡ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਅਤੇ ਦਿੱਲੀ, ਹਰਿਆਣਾ, ਉੱਤਰ ਪ੍ਰਦੇਸ਼ ਤੇ ਪੰਜਾਬ ਪੁਲਿਸ ਨਾਲ ਤਾਲਮੇਲ ਕਰਕੇ ਹੋਰ ਵਾਰਦਾਤਾਂ ਨਾਲ ਉਨ੍ਹਾਂ ਦੀ ਕੜੀ ਜੋੜਨ ਦੀ ਜਾਂਚ ਜਾਰੀ ਹੈ।
ਪਿਛਲੀ ਖ਼ਬਰ ਨਸ਼ਾ ਵਿਰੋਧੀ ਮੁਹਿੰਮ ਤਹਿਤ 18 ਮਾਮਲੇ ਦਰਜ , 18 ਮੁਲਜ਼ਮ ਕਾਬੂ ਅਗਲੀ ਖ਼ਬਰ ਅੱਜ 50 ਹਜ਼ਾਰ ਦੀਵਿਆਂ ਨਾਲ ਜਗਮਗਾਏਗਾ ਸੈਕਟਰ -17 ਪਲਾਜ਼ਾ ਸੇਵਾ ਸੰਕਲਪ ਅਭਿਆਨ ਤਹਿਤ 100 ਘੁਮਿਆਰ ਪਰਿਵਾਰਾਂ ਲਈ ਰੁਜ਼ਗਾਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।