ਅੱਜ 50 ਹਜ਼ਾਰ ਦੀਵਿਆਂ ਨਾਲ ਜਗਮਗਾਏਗਾ ਸੈਕਟਰ -17 ਪਲਾਜ਼ਾ ਸੇਵਾ ਸੰਕਲਪ ਅਭਿਆਨ ਤਹਿਤ 100 ਘੁਮਿਆਰ ਪਰਿਵਾਰਾਂ ਲਈ ਰੁਜ਼ਗਾਰ ਤੇ ਆਮਦਨ ਦਾ ਸਹਾਰਾ ਬਣੇਗਾ ‘ਆਸ਼ੀਰਵਾਦ ਕਾ ਦੀਆ’
ਚੰਡੀਗੜ੍ਹ, 16 ਸਤੰਬਰ (ਸੰਦੀਪ ਕੁਮਾਰ ਮਾਹਨਾ)-ਸਥਾਨਕ ਘੁਮਿਆਰਾਂ ਅਤੇ ਕਾਰੀਗਰਾਂ ਦੀ ਰੋਜ਼ੀ-ਰੋਟੀ ਨੂੰ ਮਜ਼ਬੂਤ ਕਰਨ ਲਈ ਚੰਡੀਗੜ੍ਹ ਨਗਰ ਨਿਗਮ ਵਲੋਂ 17 ਸਤੰਬਰ ਨੂੰ ਸੈਕਟਰ-17 ਪਲਾਜ਼ਾ ਵਿਖੇ ‘ਆਸ਼ੀਰਵਾਦ ਕਾ ਦੀਆ’ ਸਮਾਗਮ ਕਰਵਾਇਆ ਜਾਵੇਗਾ। ਇਸ ਮੌਕੇ 50 ਹਜ਼ਾਰ ਮਿੱਟੀ ਦੇ ਦੀਵਿਆਂ ਨਾਲ ਪਲਾਜ਼ਾ ਨੂੰ ਰੌਸ਼ਨ ਕੀਤਾ ਜਾਵੇਗਾ ਅਤੇ ਕਰੀਬ 100 ਘੁਮਿਆਰ ਪਰਿਵਾਰਾਂ ਨੂੰ ਸਥਾਨਕ ਬਾਜ਼ਾਰ ਰਾਹੀਂ ਆਮਦਨ ਦਾ ਮੌਕਾ ਮਿਲੇਗਾ।
ਚੰਡੀਗੜ੍ਹ ਦੇ ਮੇਅਰ ਸੌਰਭ ਜੋਸ਼ੀ ਸੈਕਟਰ 17 ਪਲਾਜ਼ਾ ਵਿਖੇ ਨਗਰ ਨਿਗਮ ਵਲੋਂ ਕਰਵਾਏ ਜਾਣ ਵਾਲੇ ‘ਆਸ਼ੀਰਵਾਦ ਕਾ ਦੀਆ’ ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਂਦੇ ਹੋਏ, ਨਾਲ ਮੌਜੂਦ ਨਿਗਮ ਦੇ ਅਧਿਕਾਰੀ। ਤਸਵੀਰ ਰਾਕੇਸ਼ ਸ਼ਾਹ
17-09-2026