13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਗੁਰਦੁਆਰਾ ਬਾਬਾ ਜੋਰਾਵਰ ਸਿੰਘ ਜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਸ਼ਰਧਾ ਨਾਲ ਮਨਾਇਆ ਕਥਾਵਾਚਕ ਗਿਆਨੀ ਗੁਰਪਾਲ ਸਿੰਘ ਸੰਗਤਾਂ ਨੂੰ ਕਥਾ ਵਿਚਾਰਾਂ ਨਾਲ ਨਿਹਾਲ ਕਰਦੇ ਹੋਏ। ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਵਲੋਂ ਸਾਲਾਨਾ ਅੰਤਰ - ਕਾਲਜ ਸਾਹਿਤਕ ਉਤਸਵ ‘ ਔਟਮ ਮਿਊਜ਼ 2026’ ਕਰਵਾਇਆ

ਚੰਡੀਗੜ੍ਹ, 12 ਸਤੰਬਰ (ਪ੍ਰੋ. ਅਵਤਾਰ ਸਿੰਘ) - ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਦੇ ਪੋਸਟ-ਗ੍ਰੈਜੂਏਟ ਅੰਗਰੇਜ਼ੀ ਵਿਭਾਗ ਵਲੋਂ ਸਾਲਾਨਾ ਅੰਤਰ-ਕਾਲਜ ਸਾਹਿਤਕ ਉਤਸਵ ‘ਔਟਮ ਮਿਊਜ਼ 2026’ ਕਰਵਾਇਆ ਗਿਆ।

ਵਿੱਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ ਰਤਵਾੜਾ ਸਾਹਿਬ ਵਿਖੇ ਕਰਵਾਏ ਪ੍ਰੋਗਰਾਮ ਦੌਰਾਨ ਕੀਰਤਨ ਕਰਦੇ ਹੋਏ ਵਿਦਿਆਰਥੀ। ਤਸਵੀਰ : ਕੁਲਵੰਤ ਸਿੰਘ ਧੀਮਾਨ 13-09-2026
ਚੰਡੀਗੜ੍ਹ, 12 ਸਤੰਬਰ (ਪ੍ਰੋ. ਅਵਤਾਰ ਸਿੰਘ) - ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਦੇ ਪੋਸਟ-ਗ੍ਰੈਜੂਏਟ ਅੰਗਰੇਜ਼ੀ ਵਿਭਾਗ ਵਲੋਂ ਸਾਲਾਨਾ ਅੰਤਰ-ਕਾਲਜ ਸਾਹਿਤਕ ਉਤਸਵ ‘ਔਟਮ ਮਿਊਜ਼ 2026’ ਕਰਵਾਇਆ ਗਿਆ। ਲਿਖਤੀ ਅਤੇ ਮੌਖਿਕ ਅਭਿਵਿਅਕਤੀ ਦੇ ਇਸ ਪ੍ਰੋਗਰਾਮ ’ਚ ਟਰਾਈਸਿਟੀ ਦੀਆਂ ਲਗਭਗ 15 ਸੰਸਥਾਵਾਂ ਤੋਂ 300 ਤੋਂ ਵੱਧ ਪ੍ਰਤੀਯੋਗੀਆਂ ਨੇ ਹਿੱਸਾ ਲਿਆ। ਇਸ ਸਾਹਿਤਕ ਉਤਸਵ ਨੇ ਨੌਜਵਾਨ ਲੇਖਕਾਂ, ਬੁਲਾਰਿਆਂ ਅਤੇ ਸਾਹਿਤ ਪ੍ਰੇਮੀਆਂ ਨੂੰ ਆਪਣੀ ਰਚਨਾਤਮਕਤਾ ਅਤੇ ਪ੍ਰਤਿਭਾ ਦਰਸਾਉਣ ਲਈ ਇਕ ਮੰਚ ਪ੍ਰਦਾਨ ਕੀਤਾ।ਸਿੱਖ ਐਜੂਕੇਸ਼ਨਲ ਸੁਸਾਇਟੀ (ਐੱਸ.ਈ.ਐੱਸ.) ਦੇ ਸਕੱਤਰ ਕਰਨਲ (ਸੇਵਾ-ਮੁਕਤ) ਜਸਮੇਰ ਸਿੰਘ ਬਾਲਾ ਨੇ ਉਤਸਵ ਦਾ ਉਦਘਾਟਨ ਕੀਤਾ। ਪ੍ਰਿੰਸੀਪਲ ਡਾ. ਜਸਵਿੰਦਰ ਸਿੰਘ ਨੇ ਪੋਸਟ-ਗ੍ਰੈਜੂਏਟ ਅੰਗਰੇਜ਼ੀ ਵਿਭਾਗ ਦੀ ਮੁਖੀ ਗੁਰਸ਼ੀਕ ਕੌਰ, ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀ ਵਲੰਟੀਅਰਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ। ਇਸ ਪ੍ਰੋਗਰਾਮ ’ਚ 12 ਸਾਹਿਤਕ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ’ਚ ਕਵਿਤਾ ਉਚਾਰਨ ਮੁਕਾਬਲਾ, ਭਾਸ਼ਣ, ਡਿਬੇਟ, ਵਾਰਤਾਲਾਪ ਅਨੁਵਾਦ, ਟੈੱਲ-ਅ-ਟੇਲ, ‘ਲਿਟ’ ਵਾਕ, ਕਵਿਤਾ ਲਿਖਣਾ, ਨਿੱਕੀ ਕਹਾਣੀ ਲਿਖਣਾ, ਲੇਖ ਲਿਖਣਾ, ਸੁੰਦਰ ਲਿਖਾਈ, ਲਘੂ ਫ਼ਿਲਮ ਸਮੀਖਿਆ ਅਤੇ ਕੈਪਸ਼ਨ ਲਿਖਣਾ ਸ਼ਾਮਿਲ ਸਨ। ਸਿੱਖ ਐਜੂਕੇਸ਼ਨਲ ਸੁਸਾਇਟੀ ਦੇ ਸੰਯੁਕਤ ਸਕੱਤਰ ਐਡਵੋਕੇਟ ਕਰਨਦੀਪ ਸਿੰਘ ਚੀਮਾ, ਪ੍ਰੋਫੈਸਰ ਕੁਲਬੀਰ ਸਿੰਘ (ਡੀਨ ਆਰਟਸ) ਅਤੇ ਡਾ. ਰਮਨਦੀਪ ਮੰਡੇਰ (ਡੀਨ ਸੱਭਿਆਚਾਰਕ ਗਤੀਵਿਧੀਆਂ) ਨੇ ਵੱਖ-ਵੱਖ ਮੁਕਾਬਲਿਆਂ ਦੇ ਜੇਤੂਆਂ ਨੂੰ ਸਨਮਾਨਿਤ ਕੀਤਾ। ਵੱਖ-ਵੱਖ ਮੁਕਾਬਲਿਆਂ ’ਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ’ਚ ਕਵਿਤਾ ਉਚਾਰਨ ਮੁਕਾਬਲਾ ’ਚ ਪਹਿਲਾ - ਪ੍ਰਿਆ ਕੁਮਾਰੀ (ਚੰਡੀਗੜ੍ਹ ਯੂਨੀਵਰਸਿਟੀ), ਦੂਜਾ - ਜਾਹਨਵੀ (ਡੀ.ਏ.ਵੀ. ਸੈਕਟਰ 10), ਤੀਜਾ - ਨੰਦਿਨੀ (ਐਮ.ਸੀ.ਐਮ. ਡੀ.ਏ.ਵੀ. 36), ਹੌਸਲਾ ਅਫਜਾਈ ਇਨਾਮ- ਪਬਨੀਤ ਕੌਰ (ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਸੈਕਟਰ 26), ਜਦ ਕਿ ਡਿਬੇਟ ’ਚ ਪਹਿਲਾ – ਅਦਿਤੀ (ਪੀ.ਜੀ.ਜੀ.ਸੀ.ਜੀ.-11), ਦੂਜਾ - ਸੌਮਯਾਂਸ਼੍ਰੀ (ਐਮ.ਸੀ.ਐਮ. ਡੀ.ਏ.ਵੀ. 36), ਤੀਜਾ - ਸਾਈਂ ਗਿਰਿਧਰ ਸ਼ਰਮਾ (ਐੱਸ.ਜੀ.ਜੀ.ਐੱਸ. 26), ਹੌਸਲਾ ਅਫਜਾਈ ਇਨਾਮ- ਖੁਸ਼ਪ੍ਰੀਤ (ਚੰਡੀਗੜ੍ਹ ਯੂਨੀਵਰਸਿਟੀ) ਅਤੇ ਭਾਸ਼ਣ ਮੁਕਾਬਲਿਆਂ ’ਚ ਪਹਿਲਾ - ਡਬਲਯੂਐਸ ਵਾਰਨੀਰੋਜ਼ (ਪੀ.ਜੀ.ਜੀ.ਸੀ.ਜੀ.-11), ਦੂਜਾ - ਰਨਦੀਪ ਕੌਰ (ਚੰਡੀਗੜ੍ਹ ਯੂਨੀਵਰਸਿਟੀ), ਤੀਜਾ - ਜੈਨੀ ਚੋਪੜਾ (ਪੀ.ਜੀ.ਜੀ.ਸੀ.11) , ਲੇਖ ਲਿਖਣ ਦੇ ਮੁਕਾਬਲਿਆਂ ’ਚ ਪਹਿਲਾ - ਅਸ਼ੀਸ਼ ਸਿੰਘ (ਜੀ.ਸੀ.ਸੀ.ਬੀ.ਏ. 50), ਦੂਜਾ - ਮਹਿਕਦੀਪ ਕੌਰ (ਐਮ.ਸੀ.ਐਮ. ਡੀ.ਏ.ਵੀ. 36), ਤੀਜਾ - ਹਰਲੀਨ ਕੌਰ (ਪੀ.ਜੀ.ਜੀ.ਸੀ.11),ਇਸੇ ਤਰ੍ਹਾਂ ਕਵਿਤਾ ਲਿਖਣ ਦੇ ਮੁਕਾਬਲਿਆਂ ’ਚ ਪਹਿਲਾ – ਅਵਨੀ ਅਚਾਰੀਆ (ਐਮ.ਸੀ.ਐਮ. ਡੀ.ਏ.ਵੀ. 36), ਦੂਜਾ - ਅਰਚਿਤਾ ਲਾਬਰਾ (ਜੀ.ਜੀ.ਐੱਸ.ਸੀ.ਡਬਲਿਊ. 26), ਤੀਜਾ - ਸ਼ਾਹ ਮੁਨਾਜ਼ਾਹ ਇਕਬਾਲ (ਚੰਡੀਗੜ੍ਹ ਯੂਨੀਵ ਰਸਿਟੀ), ਸੁੰਦਰ ਲਿਖਾਈ ਮੁਕਾਬਲਾ ’ਚ ਪਹਿਲਾ – ਗੁਰਮਨਜੋਤ ਕੌਰ (ਐਮ.ਸੀ.ਐਮ. ਡੀ.ਏ.ਵੀ. 36), ਦੂਜਾ - ਨਵਕਰਨ ਸਿੰਘ (ਪੀ.ਜੀ.ਜੀ.ਸੀ.11), ਤੀਜਾ - ਆਰੂਸ਼ੀ (ਪੀ.ਜੀ.ਜੀ.ਸੀ.ਜੀ. 11), ਹੌਸਲਾ ਅਫਜਾਈ ਇਨਾਮ- ਸਰੋਜ ਰਾਣੀ (ਪੀ.ਜੀ.ਜੀ.ਸੀ. 46), ਜਦ ਕਿ ਲਘੂ ਫਿਲਮ ਸਮੀਖਿਆ ’ਚ ਪਹਿਲਾ – ਆਰੁਸ਼ੀ ਤਿਵਾਰੀ (ਐਮ.ਸੀ.ਐਮ. ਡੀ.ਏ.ਵੀ. 36), ਦੂਜਾ - ਮਨੀਸ਼ਾ ਠਾਕੁਰ (ਪੀ.ਜੀ.ਜੀ.ਸੀ.ਜੀ. 11), ਤੀਜਾ - ਦੇਬਾਂਜਨ ਮੰਡਲ ਅਤੇ ਨਮਨ ਸ਼ਰਮਾ (ਚੰਡੀਗੜ੍ਹ ਯੂਨੀਵਰਸਿਟੀ), ਕੈਪਸ਼ਨ ਲਿਖਣ ਦੇ ਮੁਕਾਬਲੇ ’ਚ ਪਹਿਲਾ – ਹਰਜੋਤ ਸਿੰਘ (ਐੱਸ.ਜੀ.ਜੀ.ਐੱਸ. 26), ਦੂਜਾ – ਆਸਥਾ (ਜੀ.ਸੀ.ਸੀ.ਬੀ.ਏ. 50), ਤੀਜਾ - ਅਰਸ਼ਨੂਰ ਕੌਰ (ਪੀ.ਜੀ.ਜੀ.ਸੀ. 46), ਵਾਰਤਾਲਾਪ ਅਨੁਵਾਦ ’ਚ ਪਹਿਲਾ – ਪਰੀ ਗੁਪਤਾ ਅਤੇ ਕਾਜਲ ਬਾਵਾ (ਚੰਡੀਗੜ੍ਹ ਯੂਨੀਵਰਸਿਟੀ), ਦੂਜਾ – ਮਾਨਿਆ ਠਾਕੁਰ ਅਤੇ ਕਾਤਯਿਨੀ (ਐਮ.ਸੀ.ਐਮ. ਡੀ.ਏ.ਵੀ. 36), ਤੀਜਾ - ਅਭਿਨਵ ਅਤੇ ਦੀਪਕ (ਐੱਸ.ਜੀ.ਜੀ.ਐੱਸ. 26), ਨਿੱਕੀ ਕਹਾਣੀ ਲਿਖਣਾ ’ਚ ਪਹਿਲਾ – ਸਾਦਿਤੀ (ਪੀ.ਜੀ.ਜੀ.ਸੀ. 11), ਦੂਜਾ - ਮਨਦੀਪ ਸਿੰਘ (ਐੱਸ.ਜੀ.ਜੀ.ਐੱਸ. 26), ਤੀਜਾ – ਵੈਸ਼ਨਵੀ ਗੁਰੂੰਗ (ਜੀ.ਐੱਚ.ਐੱਸ.ਸੀ. 10), ਟੈਲ-ਅ-ਟੇਲ ’ਚ ਪਹਿਲ ਾ- ਅਰਪਿਤਾ ਦਾਸ, ਗਗਨਜੋਤ ਸਿੰਘ ਅਤੇ ਜਾਨਵੀ ਤੋਮਰ (ਚੰਡੀਗੜ੍ਹ ਯੂਨੀਵਰਸਿਟੀ), ਦੂਸਰਾ- ਵਿਕਰਮਜੀਤ ਸਿੰਘ, ਸਵਲੀਨ ਕੌਰ ਅਤੇ ਜਾਗ੍ਰਿਤੀ ਧਰ (ਐੱਸ.ਜੀ.ਜੀ.ਐੱਸ. 26) ਤੀਜਾ- ਬੰਦਗੀ, ਅਭਿਸਤੀ ਠਾਕੁਰ ਅਤੇ ਵ੍ਰਿੰਦਾ ਬਾਲੀ (ਐਮ.ਸੀ.ਐਮ. ਡੀ.ਏ.ਵੀ. 36) ਅਤੇ ‘ਲਿਟ’ ਵਾਕ ਦੇ ਮੁਕਾਬਲੇ ’ਚ ਪਹਿਲੀ- ਜਸਲੀਨ (ਐਮ.ਸੀ.ਐਮ. ਡੀ.ਏ.ਵੀ. 36), ਦੂਜਾ- ਅਨੀਮਾ ਸ਼ਰਮਾ (ਚੰਡੀਗੜ੍ਹ ਯੂਨੀਵਰਸਿਟੀ) ਤੀਜਾ-ਵਿਸ਼ੇਸ਼ ਰਾਣਾ (ਐੱਸ.ਜੀ.ਜੀ.ਐੱਸ. 26), ਹੌਸਲਾ ਅਫਜਾਈ ਇਨਾਮ- ਰਾਚੇਲ ਕਾਇਨਾ (ਚੰਡੀਗੜ੍ਹ ਯੂਨੀਵਰਸਿਟੀ) ਆਦਿ ਦੇ ਨਾਂਅ ਸ਼ਾਮਿਲ ਹਨ।
ਪਿਛਲੀ ਖ਼ਬਰ ਦਾਖ਼ਲੇ ਦੀ ਆਖਰੀ ਮਿਤੀ ( ਕੱਟ - ਆਫ ) 30 ਅਕਤੂਬਰ ਤੱਕ ਵਧਾਉਣ ਲਈ ਸੁਪਰੀਮ ਕੋਰਟ ਤੱਕ ਪਹੁੰਚ ਇਸ ਕਦਮ ਨਾਲ ਦੇਸ਼ ਭਰ ਦੇ... ਅਗਲੀ ਖ਼ਬਰ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ਲਈ ਕੌਂਸਲ ਦੀ ਪ੍ਰਾਪਰਟੀ ਸ਼ਾਖਾ ਅੱਜ ਵੀ ਖੁੱਲ੍ਹੀ ਰਹੇਗੀ-ਈ. ਓ.

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।