13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਸ਼ਹੀਦ ਜਥੇ . ਸ਼ੇਰ ਸਿੰਘ ਡੂਮਛੇੜੀ ਦੇ ਜੀਵਨ ’ ਤੇ ਆਧਾਰਿਤ ਕਿਤਾਬਚਾ ਲੋਕ - ਅਰਪਣ ਪੰਥਕ, ਸਿਆਸੀ ਤੇ ਬੌਧਿਕ ਸ਼ਖ਼ਸੀਅਤਾਂ ਨੇ ਜਥੇ. ਡੂਮਛੇੜੀ ਦੇ ਜੀਵਨ-ਸੰਘਰਸ਼ ਅਤੇ ਸੇਵਾਵਾਂ ਨੂੰ ਕੀਤਾ ਯਾਦ

ਐੱਸ. ਏ.

ਅਜੀਤ ਡੈਸਕ 13-09-2026
ਐੱਸ. ਏ. ਐੱਸ. ਨਗਰ, 12 ਸਤੰਬਰ (ਤਰਵਿੰਦਰ ਸਿੰਘ ਬੈਨੀਪਾਲ)-ਸ਼ਹੀਦ ਜਥੇ. ਸ਼ੇਰ ਸਿੰਘ ਡੂਮਛੇੜੀ ਦੇ ਜੀਵਨ, ਸੰਘਰਸ਼, ਪੰਥਕ ਸੇਵਾਵਾਂ ਅਤੇ ਪੰਜਾਬ ਦੇ ਤਤਕਾਲੀ ਸਮਾਜਿਕ-ਸਿਆਸੀ ਦੌਰ ਵਿਚ ਉਨ੍ਹਾਂ ਵਲੋਂ ਨਿਭਾਈ ਗਈ ਭੂਮਿਕਾ ਨੂੰ ਸਮਰਪਿਤ ‘ਯਾਦਗਾਰੀ ਸਮਾਗਮ ਤੇ ਗੋਸ਼ਟੀ’ ਅੱਜ ਸਥਾਨਕ ਫੇਜ਼ 11 ਦੇ ਇਕ ਨਿੱਜੀ ਹੋਟਲ ਵਿਖੇ ਕਰਵਾਈ ਗਈ। ਇਸ ਮੌਕੇ ਸ਼ਹੀਦ ਜਥੇ. ਸ਼ੇਰ ਸਿੰਘ ਡੂਮਛੇੜੀ ਦੇ ਜੀਵਨ ‘ਤੇ ਆਧਾਰਿਤ ਕਿਤਾਬਚਾ ਲੋਕ-ਅਰਪਣ ਕੀਤਾ ਗਿਆ ਅਤੇ ਵੱਖ-ਵੱਖ ਪੰਥਕ, ਸਿਆਸੀ, ਸਮਾਜਿਕ ਅਤੇ ਬੌਧਿਕ ਸ਼ਖ਼ਸੀਅਤਾਂ ਨੇ ਉਨ੍ਹਾਂ ਨਾਲ ਜੁੜੀਆਂ ਯਾਦਾਂ, ਉਨ੍ਹਾਂ ਦੇ ਜੀਵਨ-ਸੰਘਰਸ਼, ਵਿਚਾਰਧਾਰਾ ਅਤੇ ਪੰਥਕ ਸੇਵਾਵਾਂ ਬਾਰੇ ਵਿਚਾਰ ਸਾਂਝੇ ਕੀਤੇ। ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇ. ਭਾਈ ਰਣਜੀਤ ਸਿੰਘ ਨੇ ਸ਼ਹੀਦ ਜਥੇ. ਸ਼ੇਰ ਸਿੰਘ ਡੂਮਛੇੜੀ ਦੇ ਜੀਵਨ ਅਤੇ ਸੰਘਰਸ਼ ਨੂੰ ਯਾਦ ਕਰਦਿਆਂ ਕਿਹਾ ਕਿ ਉਹ ਅਜਿਹੇ ਨੌਜਵਾਨ ਆਗੂ ਸਨ, ਜਿਹੜੇ ਇਕ ਵਾਰ ਕਿਸੇ ਮਕਸਦ ਨੂੰ ਲੈ ਕੇ ਤੁਰ ਪੈਂਦੇ ਤਾਂ ਫਿਰ ਪਿੱਛੇ ਮੁੜ ਕੇ ਨਹੀਂ ਵੇਖਦੇ ਸਨ ਅਤੇ ਜਿਸ ਗੱਲ ਲਈ ਖੜ੍ਹਦੇ, ਉਸ ਨੂੰ ਪੂਰੀ ਦ੍ਰਿੜਤਾ ਨਾਲ ਨਿਭਾਉਂਦੇ ਸਨ। ਭਾਈ ਰਣਜੀਤ ਸਿੰਘ ਨੇ ਸਵ. ਡੂਮਛੇੜੀ ਦੇ ਪੁੱਤਰਾਂ ਗੁਰਵਿੰਦਰ ਸਿੰਘ ਡੂਮਛੇੜੀ ਅਤੇ ਪਰਵਿੰਦਰ ਸਿੰਘ ਡੂਮਛੇੜੀ ਸਮੇਤ ਸਮੁੱਚੇ ਪਰਿਵਾਰ ਦੀ ਵਿਸ਼ੇਸ਼ ਸ਼ਲਾਘਾ ਕਰਦਿਆਂ ਕਿਹਾ ਕਿ ਜਥੇ. ਸ਼ੇਰ ਸਿੰਘ ਡੂਮਛੇੜੀ ਵਰਗੀ ਸ਼ਖ਼ਸੀਅਤ ਦੇ ਜੀਵਨ ਅਤੇ ਇਤਿਹਾਸ ਨੂੰ ਲਿਖਤੀ ਰੂਪ ਵਿਚ ਸੰਭਾਲਣਾ ਸਮੇਂ ਦੀ ਲੋੜ ਸੀ ਅਤੇ ਪਰਿਵਾਰ ਨੇ ਖ਼ੁਦ ਪਹਿਲਕਦਮੀ ਕਰਦਿਆਂ ਇਹ ਕਾਰਜ ਭਾਈ ਗੁਰਦੇਵ ਸਿੰਘ ਤੋਂ ਕਰਵਾਇਆ ਹੈ। ਇਸ ਮੌਕੇ ਸਾਬਕਾ ਲੋਕ ਸਭਾ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਜਥੇ. ਡੂਮਛੇੜੀ ਦੀ ਇਕ ਆਵਾਜ਼ ‘ਤੇ ਵੱਡੀ ਗਿਣਤੀ ਵਿਚ ਲੋਕ ਇਕੱਠੇ ਹੋ ਜਾਂਦੇ ਸਨ ਅਤੇ ਇਹ ਭਰੋਸਾ ਉਨ੍ਹਾਂ ਦੇ ਕਿਸੇ ਅਹੁਦੇ ਕਾਰਨ ਨਹੀਂ, ਸਗੋਂ ਲੋਕਾਂ ਵਿਚ ਰਹਿ ਕੇ ਦਿਨ-ਰਾਤ ਉਨ੍ਹਾਂ ਦੀ ਮਦਦ ਕਰਨ ਅਤੇ ਹਰ ਔਖੇ ਸਮੇਂ ‘ਚ ਉਨ੍ਹਾਂ ਨਾਲ ਖੜ੍ਹਨ ਕਾਰਨ ਬਣਿਆ ਸੀ। ਇਸੇ ਦੌਰਾਨ ਸਾਬਕਾ ਕੈਬਨਿਟ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਸਵ. ਸ਼ੇਰ ਸਿੰਘ ਡੂਮਛੇੜੀ ਨੇ ਵੱਖ-ਵੱਖ ਪੰਥਕ ਧਿਰਾਂ ਦਰਮਿਆਨ ਸੁਚੱਜਾ ਤਾਲਮੇਲ ਕਾਇਮ ਕਰਨ ਵਿਚ ਵੀ ਵੱਡਾ ਯੋਗਦਾਨ ਪਾਇਆ ਸੀ, ਜਦਕਿ ਪ੍ਰੋ. ਨਿਰਮਲ ਸਿੰਘ ਬੇਲਾ ਨੇ ਕਿਹਾ ਕਿ ਸਵ. ਡੂਮਛੇੜੀ ਕਿਸੇ ਤੋਂ ਡਰਨ ਵਾਲੇ ਵਿਅਕਤੀ ਨਹੀਂ ਸਨ ਅਤੇ ਸਿਧਾਂਤਾਂ ਪ੍ਰਤੀ ਵਚਨਬੱਧਤਾ ਉਨ੍ਹਾਂ ਦੀ ਸ਼ਖ਼ਸੀਅਤ ਦੀ ਵੱਡੀ ਖ਼ੂਬੀ ਸੀ। ਇਸੇ ਦੌਰਾਨ ਪ੍ਰੋ. ਸੁਖਦਿਆਲ ਸਿੰਘ ਨੇ ਕਿਹਾ ਕਿ ਉਸ ਦੌਰ ਵਿਚ ਨੌਜਵਾਨਾਂ ਨੂੰ ਪੁਲਿਸ ਦੀਆਂ ਵਧੀਕੀਆਂ ਤੋਂ ਬਚਾਉਣ ਅਤੇ ਉਨ੍ਹਾਂ ਦੇ ਹੱਕ ਵਿਚ ਖੜ੍ਹਨ ਵਿਚ ਸ਼ੇਰ ਸਿੰਘ ਡੂਮਛੇੜੀ ਦਾ ਬਹੁਤ ਵੱਡਾ ਯੋਗਦਾਨ ਸੀ, ਜਦਕਿ ਜਥੇ. ਹਰਬੰਸ ਸਿੰਘ ਮੰਝਪੁਰ ਨੇ ਕਿਹਾ ਕਿ ਸਵ. ਡੂਮਛੇੜੀ ਲੋਕਾਂ ਦੀਆਂ ਮੁਸ਼ਕਿਲਾਂ ਵਿਚ ਉਨ੍ਹਾਂ ਦੇ ਨਾਲ ਖੜ੍ਹਨ ਅਤੇ ਜਿਥੇ ਵੀ ਕਿਸੇ ਨਾਲ ਬੇਇਨਸਾਫ਼ੀ ਹੁੰਦੀ ਸੀ, ਉਥੇ ਜਾ ਕੇ ਉਸ ਦੇ ਹੱਕ ਵਿਚ ਆਵਾਜ਼ ਉਠਾਉਣ ਨੂੰ ਆਪਣਾ ਫ਼ਰਜ਼ ਸਮਝਦੇ ਸਨ। ਇਸ ਮੌਕੇ ਸੁਤੰਤਰ ਅਕਾਲੀ ਦਲ ਦੇ ਪ੍ਰਧਾਨ ਪਰਮਜੀਤ ਸਿੰਘ ਸਹੌਲੀ, ਆਲ ਇੰਡੀਆ ਯੂਥ ਅਕਾਲੀ ਦਲ ਹਰਿਆਣਾ ਦੇ ਸਾਬਕਾ ਪ੍ਰਧਾਨ ਸੁਖਦੇਵ ਸਿੰਘ ਗੋਬਿੰਦਗੜ੍ਹ, ਰਣਧੀਰ ਸਿੰਘ ਰੱਖੜਾ, ਭੁਪਿੰਦਰ ਸਿੰਘ ਸ਼ੇਖੂਪੁਰ, ਅੰਮ੍ਰਿਤ ਸਿੰਘ ਰਤਨਗੜ੍ਹ, ਰੁਸਤਮ-ਏ-ਹਿੰਦ ਪਹਿਲਵਾਨ ਪਰਮਿੰਦਰ ਸਿੰਘ ਡੂਮਛੇੜੀ, ਬਲਦੇਵ ਸਿੰਘ ਕੰਗ, ਹਰਿੰਦਰਪਾਲ ਸਿੰਘ ਟੌਹੜਾ ਅਤੇ ਕਰਨ ਸਿੰਘ ਸਾਬਕਾ ਡੀ. ਟੀ. ਓ. ਸਮੇਤ ਵੱਖ-ਵੱਖ ਪੰਥਕ, ਸਿਆਸੀ ਅਤੇ ਸਮਾਜਿਕ ਖੇਤਰਾਂ ਨਾਲ ਸੰਬੰਧਿਤ ਸ਼ਖ਼ਸੀਅਤਾਂ ਵੀ ਹਾਜ਼ਰ ਸਨ। ਸਮਾਗਮ ਦੌਰਾਨ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਸੀਨੀਅਰ ਪੱਤਰਕਾਰ ਗੁਰਦਰਸ਼ਨ ਸਿੰਘ ਬਾਹੀਆ ਨੇ ਬਾਖ਼ੂਬੀ ਨਿਭਾਈ। ਇਸ ਮੌਕੇ ਸੀਨੀਅਰ ਪੱਤਰਕਾਰ ਅਤੇ ਲੇਖਕ ਜਸਪਾਲ ਸਿੰਘ ਅਤੇ ਜਗਤਾਰ ਸਿੰਘ ਵੀ ਉਚੇਚੇ ਤੌਰ ’ਤੇ ਹਾਜ਼ਰ ਰਹੇ।
ਪਿਛਲੀ ਖ਼ਬਰ ਐਡਵੋਕੇਟ ਰਣਜੋਧ ਸਿੰਘ ਸਰਾਓ ਬਣੇ ਮੁਹਾਲੀ ਬਾਰ ਐਸੋਸੀਏਸ਼ਨ ਦੇ ਨਵੇਂ ਪ੍ਰਧਾਨ ਐਡਵੋਕੇਟ ਹਰਪ੍ਰੀਤ ਸਿੰਘ ਨੇ ਸਕੱਤਰ ਦੇ ਅਹੁਦ... ਅਗਲੀ ਖ਼ਬਰ ਪਿੰਡ ਘੜੂੰਆਂ ਵਿਖੇ ‘ ਅਕਾਲੀ ਦਲ ਵਾਰਿਸ ਪੰਜਾਬ ਦੇ ’ ਦੀ ਪੰਥਕ ਇਕੱਠ ਹੇਠ ਹੋਈ ਰੈਲੀ ਨਵਦੀਪ ਸਿੰਘ ਬੱਬੂ ਆਪਣੇ ਸਾਥੀਆਂ ਸ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।