10-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਸਵ . ਪਹਿਲਵਾਨ ਬਚਨ ਸਿੰਘ ਕੁੰਭੜਾ ਦੀ ਯਾਦ ਨੂੰ ਸਮਰਪਿਤ ਮਹਾਂ - ਕੁਸ਼ਤੀ ਦੰਗਲ ਅੱਜ

ਐੱਸ. ਏ.

ਅਜੀਤ ਡੈਸਕ 10-09-2026
ਐੱਸ. ਏ. ਐੱਸ. ਨਗਰ, 9 ਸਤੰਬਰ (ਤਰਵਿੰਦਰ ਸਿੰਘ ਬੈਨੀਪਾਲ)- ਮੁਹਾਲੀ ਵਿਖੇ ਉੱਘੇ ਪਹਿਲਵਾਨ ਸਵ. ਬਚਨ ਸਿੰਘ ਕੁੰਭੜਾ ਦੀ ਯਾਦ ਨੂੰ ਸਮਰਪਿਤ ਮਹਾਂ-ਕੁਸ਼ਤੀ ਦੰਗਲ ਅੱਜ 10 ਸਤੰਬਰ ਨੂੰ ਕਰਵਾਇਆ ਜਾ ਰਿਹਾ ਹੈ। ਸਥਾਨਕ ਸੈਕਟਰ-68 ਵਿਖੇ ਹੋਣ ਵਾਲੇ ਇਸ ਕੁਸ਼ਤੀ ਦੰਗਲ ਦਾ ਪੋਸਟਰ ਨਗਰ ਨਿਗਮ ਦੇ ਕੌਂਸਲਰ ਰਵਿੰਦਰ ਸਿੰਘ ਬਿੰਦਰਾ ਬੈਦਵਾਣ ਵਲੋਂ ਰਿਲੀਜ਼ ਕੀਤਾ ਗਿਆ। ਇਸ ਕੁਸ਼ਤੀ ਦੰਗਲ ਵਿਚ ਪੰਜਾਬ ਸਮੇਤ ਵੱਖ-ਵੱਖ ਰਾਜਾਂ ਤੋਂ 300 ਤੋਂ ਵੱਧ ਪਹਿਲਵਾਨ ਆਪਣੀ ਤਾਕਤ ਦੇ ਜੌਹਰ ਦਿਖਾਉਣਗੇ। ਇਸ ਮੌਕੇ ਬਿੰਦਰਾ ਬੈਦਵਾਣ ਨੇ ਦੱਸਿਆ ਕਿ ਮਹਾਂ-ਕੁਸ਼ਤੀ ਦੰਗਲ ਵਿਚ ਹਲਕਾ ਵਿਧਾਇਕ ਕੁਲਵੰਤ ਸਿੰਘ, ਮੁਹਾਲੀ ਦੇ ਮੇਅਰ ਸਰਬਜੀਤ ਸਿੰਘ ਸਮਾਣਾ ਅਤੇ ਡੀ. ਐਸ. ਪੀ. ਹਰਸਿਮਰਨ ਸਿੰਘ ਬੱਲ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਕੁਸ਼ਤੀ ਨਾਲ ਜੋੜਨ ਅਤੇ ਇਸ ਖੇਡ ਨੂੰ ਉਤਸ਼ਾਹਿਤ ਕਰਨ ਲਈ ਹਰ ਸਾਲ ਇਹ ਮੁਕਾਬਲੇ ਕਰਵਾਏ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਬਾਬਾ ਗੁੱਗਾ ਜ਼ਾਹਿਰ ਪੀਰ ਅਤੇ ਸਵ. ਪਹਿਲਵਾਨ ਬਚਨ ਸਿੰਘ ਕੁੰਭੜਾ ਦੀ ਯਾਦ ਵਿਚ ਕਰਵਾਏ ਜਾ ਰਹੇ ਇਸ ਸਾਲਾਨਾ ਮਹਾਂ-ਕੁਸ਼ਤੀ ਦੰਗਲ ਵਿਚ ਝੰਡੀ ਦੀਆਂ 11 ਕੁਸ਼ਤੀਆਂ ਕਰਵਾਈਆਂ ਜਾਣਗੀਆਂ। ਪਹਿਲੀ ਝੰਡੀ ਦੀ ਕੁਸ਼ਤੀ ਅਹਿਮਦ ਹੁਸੈਨ ਅਤੇ ਸ਼ੇਰਾ ਫਲਾਹੀ ਵਿਚਕਾਰ ਹੋਵੇਗੀ ਅਤੇ ਜੇਤੂ ਪਹਿਲਵਾਨ ਨੂੰ ਇ ਨਾਮ ਵਜੋਂ ਮੈਸੀ ਟਰੈਕਟਰ ਦਿੱਤਾ ਜਾਵੇਗਾ। ਇਸੇ ਤਰ੍ਹਾਂ ਦੂਜੀ ਝੰਡੀ ਦੀ ਕੁਸ਼ਤੀ ਦੇ ਜੇਤੂ ਨੂੰ 4 ਲੱਖ ਰੁ. ਦਾ ਇਨਾਮ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਵਾਰ ਜੇਤੂ ਪਹਿਲਵਾਨਾਂ ਨੂੰ 50 ਲੱਖ ਰੁ. ਤੋਂ ਵੱਧ ਦੀ ਰਾਸ਼ੀ ਦੇ ਇਨਾਮ ਦਿੱਤੇ ਜਾਣਗੇ। ਇਸ ਮੌਕੇ ਜਗਦੀਸ਼ ਦੀਸ਼ਾ ਤੇ ਜਗਤਾਰ ਕੁੰਭੜਾ ਸਮੇਤ ਹੋਰ ਪਤਵੰਤੇ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਭਾਜਪਾ ਨੂੰ ਵੱਖਰੀਆਂ ਯਾਤਰਾਵਾਂ ਕੱਢਣ ਦੀ ਬਜਾਏ ਪੰਜਾਬ ਦੇ ‘ ਯੁੱਧ ਨਸ਼ਿਆਂ ਵਿਰੁੱਧ ’ ਵਿਚ ਸ਼ਾਮਿਲ ਹੋਣਾ ਚਾਹੀਦਾ ਹੈ :... ਅਗਲੀ ਖ਼ਬਰ ਚੜ੍ਹਦੀ ਕਲਾ ਗਰੁੱਪ ਦੇ ਚੇਅਰਮੈਨ ਜਗਜੀਤ ਸਿੰਘ ਦਰਦੀ ਦੇ ਭੈਣ ਅਤੇ ਮੁੱਖ ਮੰਤਰੀ ਹਰਿਆਣਾ ਦੇ ਓ. ਐੱਸ. ਡੀ. ਡਾ. ਪ੍ਰਭਲੀਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।