10-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਪੁਲਿਸ ਵਲੋਂ ਚੈੱਕ ਬਾਊਂਸ ਦੇ ਮਾਮਲਿਆਂ ’ ਚ ਦੋ ਭਗੌੜੇ ਮੁਲਜ਼ਮ ਗ੍ਰਿਫ਼ਤਾਰ

ਚੰਡੀਗੜ੍ਹ, 9 ਸਤੰਬਰ (ਕਪਿਲ ਵਧਵਾ)—ਚੰਡੀਗੜ੍ਹ ਪੁਲਿਸ ਦੇ ਪੀ. ਓ.

ਚੰਡੀਗੜ੍ਹ ਪੁਲਿਸ ਦੇ ਪੀ.ਓ ਅਤੇ ਸੰਮਨ ਸਟਾਫ਼ ਵਲੋਂ ਚੈੱਕ ਬਾਉਂਸ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਭਗੌੜਾ ਮੁਲਜ਼ਮ। ਅਜੀਤ ਤਸਵੀਰ 10-09-2026
ਚੰਡੀਗੜ੍ਹ, 9 ਸਤੰਬਰ (ਕਪਿਲ ਵਧਵਾ)—ਚੰਡੀਗੜ੍ਹ ਪੁਲਿਸ ਦੇ ਪੀ. ਓ. ਅਤੇ ਸੰਮਨ ਸਟਾਫ਼ ਨੇ ਕਾਰਵਾਈ ਕਰਦਿਆਂ ਚੈੱਕ ਬਾਉਂਸ ਦੇ ਮਾਮਲਿਆਂ ਵਿਚ ਦੋ ਭਗੌੜੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਕਾਰਵਾਈ ਐੱਸ.ਪੀ. ਸਿਟੀ ਵਿਜੈ ਕੁਮਾਰ ਦੀ ਨਿਗਰਾਨੀ ਅਤੇ ਡੀ.ਐੱਸ.ਪੀ. ਡੀ.ਸੀ.ਸੀ. ਪੀ. ਅਭਿਨੰਦਨ ਅਤੇ ਇੰਸਪੈਕਟਰ ਜਸਬੀਰ ਸਿੰਘ ਦੀ ਅਗਵਾਈ ਵਾਲੀ ਟੀਮ ਵਲੋਂ ਕੀਤੀ ਗਈ। ਪੁਲਿਸ ਅਨੁਸਾਰ ਗ੍ਰਿਫ਼ਤਾਰ ਕੀਤੇ ਪਹਿਲੇ ਭਗੌੜੇ ਮੁਲਜ਼ਮ ਦੀ ਪਛਾਣ ਵਿਕਾਸ ਕੁਮਾਰ ਵਜੋਂ ਹੋਈ ਹੈ, ਜੋ ਦਿੱਲੀ ਦੇ ਲਕਸ਼ਮੀ ਨਗਰ ਦਾ ਰਹਿਣ ਵਾਲਾ ਅਤੇ ਜੀ.ਐੱਨ.ਈ.ਸੀ. ਮੀਡੀਆ ਪ੍ਰਾਈਵੇਟ ਲਿਮਟਿਡ ਦਾ ਡਾਇਰੈਕਟਰ ਦੱਸਿਆ ਜਾਂਦਾ ਹੈ। ਉਹ ਜੇ.ਐੱਮ.ਆਈ.ਸੀ. ਚੰਡੀਗੜ੍ਹ ਦੀ ਅਦਾਲਤ ਵਿਚ ਚੱਲ ਰਹੇ ਕਈ ਮਾਮਲਿਆਂ ਵਿਚ ਲੋੜੀਂਦਾ ਸੀ। ਉਸ ਖ਼ਿਲਾਫ਼ ਸਾਲ 2021 ਅਤੇ 2022 ਦੌਰਾਨ ਨੈਗੋਸ਼ੀਏਬਲ ਇੰਸਟਰੂਮੈਂਟਸ ਐਕਟ ਤਹਿਤ ਦਰਜ ਕਈ ਮਾਮਲਿਆਂ ਤੋਂ ਇਲਾਵਾ ਥਾਣਾ-36 ਅਤੇ ਥਾਣਾ ਆਈ.ਟੀ. ਪਾਰਕ ਵਿਖੇ ਧਾਰਾ 174-ਏ ਆਈ.ਪੀ.ਸੀ. ਤਹਿਤ ਮਾਮਲੇ ਦਰਜ ਹਨ। ਇਸੇ ਕਾਰਵਾਈ ਦੌਰਾਨ ਦੂਜੇ ਭਗੌੜੇ ਮੁਲਜ਼ਮ ਨਰਿੰਦਰ ਸ੍ਰੀਵਾਸਤਵ ਵਾਸੀ ਡੀ.ਐੱਸ. ਐਨਕਲੇਵ, ਢਕੋਲੀ, ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ। ਉਸ ਨੂੰ ਜੇ.ਐੱਮ.ਆਈ.ਸੀ. ਰਾਮਨਦੀਪ ਕੌਰ ਦੀ ਅਦਾਲਤ ਵਿਚ ਚੱਲ ਰਹੇ ਚੈੱਕ ਬਾਊਸ ਦੀ ਧਾਰਾ 138 ਐੱਨ.ਆਈ. ਐਕਟ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਪੀ.ਓ. ਅਤੇ ਸੰਮਨ ਸਟਾਫ਼ ਵੱਲੋਂ ਭਗੌੜੇ ਅਤੇ ਅਦਾਲਤੀ ਕਾਰਵਾਈ ਤੋਂ ਬਚ ਰਹੇ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਤਾਂ ਜੋ ਉਨ੍ਹਾਂ ਨੂੰ ਅਦਾਲਤਾਂ ਸਾਹਮਣੇ ਪੇਸ਼ ਕੀਤਾ ਜਾ ਸਕੇ।
ਪਿਛਲੀ ਖ਼ਬਰ ਚੜ੍ਹਦੀ ਕਲਾ ਗਰੁੱਪ ਦੇ ਚੇਅਰਮੈਨ ਜਗਜੀਤ ਸਿੰਘ ਦਰਦੀ ਦੇ ਭੈਣ ਅਤੇ ਮੁੱਖ ਮੰਤਰੀ ਹਰਿਆਣਾ ਦੇ ਓ. ਐੱਸ. ਡੀ. ਡਾ. ਪ੍ਰਭਲੀਨ... ਅਗਲੀ ਖ਼ਬਰ ਭਗਵੰਤ ਮਾਨ ਸਰਕਾਰ ਦੀ ਲਾਪ੍ਰਵਾਹੀ ਤੇ ਗ਼ਲਤ ਵਿਉਂਤਬੰਦੀ ਨੇ ਪੰਜਾਬ ਨੂੰ ਗੰਭੀਰ ਬਿਜਲੀ ਸੰਕਟ ’ ਚ ਧੱਕਿਆ - ਸਿੱਧੂ ਕਿਹਾ,...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।