09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਮਜਾਤੜੀ ਵਿਖੇ ‘ਇਨਾਮ ਵੰਡ ਸਮਾਰੋਹ’ ’ਚ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ

ਖਰੜ, 8 ਸਤੰਬਰ (ਜੰਡਪੁਰੀ/ਮਾਨ)- ਖਰੜ ਹਲਕੇ ਅਧੀਨ ਪੈਂਦੇ ਪਿੰਡ ਮਜਾਤੜੀ ਦੇ ਗੁਰੂ ਨਾਨਕ ਦੇਵ ਬੀ. ਐੱਡ ਕਾਲਜ ਵਿਖੇ ਇਨਸਾਨੀਅਤ ਨਾਮਕ ਸਮਾਜ ਸੇਵੀ ਸੰਸਥਾ ਵਲੋਂ ਇਲਾਕੇ ਦੇ ਵੱਖ-ਵੱਖ ਸਕੂਲਾਂ ਦੇ ਵੱਖ ਵੱਖ ਕਲਾਸਾਂ ‘ਚ ਵਧੀਆ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।

ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਸ਼ਾਨਦਾਰ ਅੰਕਾਂ ਵਾਲੇ ਬੱਚਿਆਂ ਨੂੰ ਸਨਮਾਨਿਤ ਕਰਦੇ ਹਨ ਅਤੇ ਨਾਲ ਖੜ੍ਹੇ ਬੀ. ਐੱਡ ਕਾਲਜ ਦੇ ਚੇਅਰਮੈਨ ਤਾਰਾ ਸਿੰਘ ਤੇ ਹੋਰ ਪਤਵੰਤੇ। ਤਸਵੀਰ : ਜੰਡਪੁਰੀ 09-09-2026
ਖਰੜ, 8 ਸਤੰਬਰ (ਜੰਡਪੁਰੀ/ਮਾਨ)- ਖਰੜ ਹਲਕੇ ਅਧੀਨ ਪੈਂਦੇ ਪਿੰਡ ਮਜਾਤੜੀ ਦੇ ਗੁਰੂ ਨਾਨਕ ਦੇਵ ਬੀ. ਐੱਡ ਕਾਲਜ ਵਿਖੇ ਇਨਸਾਨੀਅਤ ਨਾਮਕ ਸਮਾਜ ਸੇਵੀ ਸੰਸਥਾ ਵਲੋਂ ਇਲਾਕੇ ਦੇ ਵੱਖ-ਵੱਖ ਸਕੂਲਾਂ ਦੇ ਵੱਖ ਵੱਖ ਕਲਾਸਾਂ ‘ਚ ਵਧੀਆ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਇਨਾਮ ਵੰਡ ਸਮਾਰੋਹ ‘ਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਹਲਕਾ ਸ੍ਰੀ ਚਮਕੌਰ ਸਾਹਿਬ ਤੋਂ ਨਵੇਂ ਲਗਾਏ ਗਏ ਇੰਚਾਰਜ ਜਸਵੀਰ ਸਿੰਘ ਗੜ੍ਹੀ ਹਾਜ਼ਰ ਸਨ। ਇਸ ਮੌਕੇ ਮਹਿਮਾਨਾਂ ਨੇ ਸੰਸਥਾ ਵਲੋਂ ਨਵੀਂ ਬਣਾਈ ਜਾ ਰਹੀ ਇਮਾਰਤ ਦਾ ਮਾਡਲ ਵੀ ਰਿਲੀਜ਼ ਕੀਤਾ। ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸਪੀਕਰ ਸੰਧਵਾਂ ਨੇ ਕਿਹਾ ਕਿ ਉਹ ਯੂ. ਪੀ. ਐਸ. ਅਤੇ ਪੰਜਾਬ ਸਿਵਲ ਸਰਵਿਸਿਜ਼ ਦੀ ਪੜ੍ਹਾਈ ਵੱਲ ਜ਼ਿਆਦਾ ਧਿਆਨ ਦੇਣ। ਉਨ੍ਹਾਂ ਅਧਿਆਪਕਾਂ ਨੂੰ ਵੀ ਤਾਕੀਦ ਕੀਤੀ ਕਿ ਉਹ ਬੱਚਿਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਸਿਵਲ ਸਰਵਿਸਿਜ਼ ਅਤੇ ਯੂ. ਪੀ. ਐਸ. ਸੀ. ਦੀ ਤਿਆਰੀ ਕਰਵਾਉਣ ਕਿਉਂਕਿ ਉਕਤ ਅਹੁਦਿਆਂ ‘ਤੇ ਪਹੁੰਚਣ ਲਈ ਲਗਨ ਹੋਣੀ ਬਹੁਤ ਜ਼ਰੂਰੀ ਹੈ। ਉਨ੍ਹਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਗੁਰਪ੍ਰੀਤ ਸਿੰਘ ਸੇਖਂਸ ਨੂੰ ਗੈਂਗਸਟਰ ਦੱਸਦਿਆਂ ਮੁੱਖ ਮੰਤਰੀ ਭਗਵੰਤ ਮਾਨ ‘ਤੇ ਕਸੇ ਗਏ ਤੰਝ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਚੰਗਾ ਬੰਦਾ ਮਾੜੇ ਬੰਦਿਆਂ ਨਾਲ ਰਹਿ ਕੇ ਮਾੜਾ ਕੰਮ ਕਰਨ ਲੱਗ ਪੈਂਦਾ ਹੈ ਅਤੇ ਮਾੜੇ ਬੰਦੇ ‘ਤੇ ਜੇਕਰ ਕ੍ਰਿਪਾ ਹੋ ਜਾਵੇ ਤਾਂ ਉਹ ਬਾਬਾ ਬੰਦਾ ਸਿੰਘ ਬਹਾਦਰ ਵਾਂਗੂ ਬੱਲੇ-ਬੱਲੇ ਕਰਵਾ ਦਿੰਦਾ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਨੇ 1984 ਦੀ ਨਸਲਕੁਸ਼ੀ ਕਰਵਾਈ ਹੈ, ਉਨ੍ਹਾਂ ਬਾਰੇ ਕੀ ਕਿਹਾ ਜਾ ਸਕਦਾ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਲਗਾਏ ਗਏ ਚੀਫ਼ ਜਸਟਿਸ ਬਾਰੇ ਭਾਜਪਾ ਦੇ ਸਾਲਿਸਟਰ ਸਤਪਾਲ ਜੈਨ ਵਲੋਂ ਆਖੇ ਗਏ ਸ਼ਬਦਾਂ ਕਿ ਪੰਜਾਬ ਦੀ ਮੌਜੂਦਾ ਸਰਕਾਰ ਵੀਟੋ ਪਾਵਰ ਨਹੀਂ ਵਰਤ ਸਕੀ, ਦੇ ਸਵਾਲ ਦੇ ਜਵਾਬ ‘ਚ ਸਪੀਕਰ ਸੰਧਵਾਂ ਨੇ ਕਿਹਾ ਕਿ ਸਰਕਾਰ, ਵਿਧਾਇਕ ਅਤੇ ਜੁਡੀਸ਼ੀਅਰੀ ਲੋਕਤੰਤਰ ਪਾਣੀ ਦਾ ਅੰਗ ਹਨ, ਜਿਨ੍ਹਾਂ ਦਾ ਆਪੋ ਆਪਣਾ ਦਾਇਰਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਾਰੇ ਆਪਣੇ ਦਾਇਰੇ ‘ਚ ਰਹਿ ਕੇ ਕੰਮ ਕਰਨ ਤਾਂ ਲੋਕਤੰਤਰ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਇਕ ਸੰਸਥਾ ਦੂਜੀ ਸੰਸਥਾ ਦੀ ਹੋਂਦ ਨੂੰ ਹੀ ਖ਼ਤਮ ਕਰ ਦੇਵੇ ਤਾਂ ਲੋਕਤੰਤਰ ਖ਼ਤਰੇ ‘ਚ ਪੈ ਜਾਂਦਾ ਹੈ। ਸਪੀਕਰ ਸੰਧਵਾਂ ਨੇ ਸਪੱਸ਼ਟ ਕੀਤਾ ਕਿ ਪੰਜਾਬ ਸਰਕਾਰ ਵਲੋਂ ਚੀਫ਼ ਜਸਟਿਸ ਦੀ ਨਿਯੁਕਤੀ ਦਾ ਜੋ ਵਿਰੋਧ ਕੀਤਾ ਗਿਆ ਹੈ, ਉਹ ਸੰਵਿਧਾਨ ਦੇ ਮੁਤਾਬਿਕ ਹੀ ਕੀਤਾ ਗਿਆ ਹੈ। ਇਸੇ ਦੌਰਾਨ ਖਰੜ ਹਲਕੇ ਦੀਆਂ ਸੜਕਾਂ ਸੰਬੰਧੀ ਪੁੱਛੇ ਗਏ ਸਵਾਲ ਦੇ ਜਵਾਬ ‘ਚ ਸਪੀਕਰ ਸੰਧਵਾਂ ਨੇ ਕਿਹਾ ਕਿ ਜਲਦ ਹੀ ਸ੍ਰੀ ਫ਼ਤਹਿਗੜ੍ਹ ਸਾਹਿਬ ਨੂੰ ਜਾਣ ਵਾਲੀਆਂ ਸੜਕਾਂ ਤਿਆਰ ਕਰਵਾਈਆਂ ਜਾਣਗੀਆਂ। ਇਸ ਮੌਕੇ ਬੀ. ਐੱਡ ਕਾਲਜ ਦੇ ਚੇਅਰਮੈਨ ਤਾਰਾ ਸਿੰਘ, ਨਰਪਾਲ ਸਿੰਘ ਮੰਡੇਰ ਵਾਈਸ ਚੇਅਰਮੈਨ ਬਲਾਕ ਸੰਮਤੀ ਤੇ ਜਸਵੀਰ ਸਿੰਘ ਖੇੜ੍ਹੀ ਤੋਂ ਇਲਾਵਾ ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲ, ਅਧਿਆਪਕ, ਇਨਸਾਨੀਅਤ ਸੰਸਥਾ ਦੇ ਚੇਅਰਮੈਨ ਰਮਨਦੀਪ ਸਿੰਘ ਟੋਡਰਮਾਜਰਾ, ਪ੍ਰਧਾਨ ਕੈਪਟਨ ਨਾਹਰ ਸਿੰਘ ਚੁੰਨੀ, ਭੁਪਿੰਦਰ ਸਿੰਘ, ਮਾਸਟਰ ਕੁਲਦੀਪ ਸਿੰਘ, ਦਿਲਬਹਾਰ ਰਾਣਾ, ਪਰਮਜੀਤ ਸਿੰਘ ਪੋਪਨਾ ਤੇ ਬਲਵਿੰਦਰ ਸਿੰਘ ਸਮੇਤ ਹੋਰ ਪਤਵੰਤੇ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਮੌਜੂਦਾ ਸੂਬਾ ਸਰਕਾਰ ਦੀਆਂ ਵਧੀਕੀਆਂ ਦੇ ਖ਼ਿਲਾਫ਼ ਪਿੰਡ ਪਲਹੇੜੀ ਵਿਖੇ ‘ਪੰਜਾਬ ਬਚਾਓ ਰੈਲੀ’ ਭਲਕੇ-ਖੇੜਾ ਅਗਲੀ ਖ਼ਬਰ ਬਿਜਲੀ ਬੋਰਡ ਦੇ ਕਰਮਚਾਰੀਆਂ ਵਲੋਂ ਕਲਮਛੋੜ ਹੜਤਾਲ ਦੇ ਸਮਰਥਨ ’ਚ ਰੋਸ ਰੈਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।