05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਪਿਛਲੇ ਇਕ ਹਫ਼ਤੇ ਤੋਂ ਫਾਹੇ ਨਾਲ ਲਟਕ ਰਹੀ ਲਾਸ਼ ਬਰਾਮਦ

ਖਰੜ, 4 ਸਤੰਬਰ (ਜੰਡਪੁਰੀ)-ਸਥਾਨਕ ਪੱਥਰਾਂ ਵਾਲੇ ਖੂਹ ਦੇ ਲਾਗਿਓਂ ਪੁਲਿਸ ਨੂੰ ਪਿਛਲੇ ਇਕ ਹਫ਼ਤੇ ਤੋਂ ਫਾਹੇ ਨਾਲ ਲਟਕ ਰਹੀ ਇਕ 40 ਸਾਲਾ ਵਿਅਕਤੀ ਦੀ ਲਾਸ਼ ਮਿਲੀ ਹੈ। ਮ੍ਰਿਤਕ ਦੀ ਪਛਾਣ ਅਸ਼ੋਕ ਕੁਮਾਰ ਵਜੋਂ ਹੋਈ ਹੈ।

ਅਜੀਤ ਡੈਸਕ 05-09-2026
ਖਰੜ, 4 ਸਤੰਬਰ (ਜੰਡਪੁਰੀ)-ਸਥਾਨਕ ਪੱਥਰਾਂ ਵਾਲੇ ਖੂਹ ਦੇ ਲਾਗਿਓਂ ਪੁਲਿਸ ਨੂੰ ਪਿਛਲੇ ਇਕ ਹਫ਼ਤੇ ਤੋਂ ਫਾਹੇ ਨਾਲ ਲਟਕ ਰਹੀ ਇਕ 40 ਸਾਲਾ ਵਿਅਕਤੀ ਦੀ ਲਾਸ਼ ਮਿਲੀ ਹੈ। ਮ੍ਰਿਤਕ ਦੀ ਪਛਾਣ ਅਸ਼ੋਕ ਕੁਮਾਰ ਵਜੋਂ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਜਦੋਂ ਉਕਤ ਵਿਅਕਤੀ ਦੀ ਫਾਹੇ ਨਾਲ ਲਟਕ ਰਹੀ ਲਾਸ਼ ਤੋਂ ਬਦਬੂ ਆਉਣੀ ਸ਼ੁਰੂ ਹੋਈ ਤਾਂ ਲੋਕਾਂ ਵਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ। ਹਾਸਿਲ ਜਾਣਕਾਰੀ ਅਨੁਸਾਰ ਮ੍ਰਿਤਕ ਦੇ ਪਰਿਵਾਰ ‘ਚ ਕੇਵਲ ਉਸ ਦੀ ਇਕ ਬਿਰਧ ਮਾਤਾ ਹੈ, ਜੋ ਕਿ ਅਕਸਰ ਬਿਮਾਰ ਰਹਿੰਦੀ ਹੈ। ਪੁਲਿਸ ਨੇ ਲਾਸ਼ ਜ਼ਬਤ ਕਰਨ ਉਪਰੰਤ ਸਿਵਲ ਹਸਪਤਾਲ ਦੀ ਮੋਰਚਰੀ ਵਿਖੇ ਰਖਵਾ ਦਿੱਤੀ ਹੈ। ਪੁਲਿਸ ਅਨੁਸਾਰ ਜਾਂਚ ਮੁਕੰਮਲ ਹੋਣ ਉਪਰੰਤ ਹੀ ਅਗਲੇਰੀ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ।
ਪਿਛਲੀ ਖ਼ਬਰ ਵਿਧਾਇਕ ਦਿਨੇਸ਼ ਚੱਢਾ ਦੀ ਅਗਵਾਈ ਹੇਠ ਪੰਚਾਂ - ਸਰਪੰਚਾਂ ਲਈ ਵਿਸ਼ੇਸ਼ ਸਿਖਲਾਈ ਪ੍ਰੋਗਰਾਮ ਕਰਵਾਇਆ ਪਿੰਡਾਂ ਦੇ ਸਰਵਪੱਖੀ ਵਿਕ... ਅਗਲੀ ਖ਼ਬਰ ਸੂਬਾ ਸਰਕਾਰ ਮੁਲਾਜ਼ਮਾਂ ਦੇ ਹੱਕਾਂ ਦਾ ਮਖ਼ੌਲ ਉਡਾਉਣਾ ਬੰਦ ਕਰੇ - ਪ੍ਰੇਮ ਸਿੰਘ ਚੰਦੂਮਾਜਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।