ਹਜੂਰੀ ਬਾਗ ਵਿਖੇ ਮਹਾਂਮਾਈ ਦਾ ਜਗਰਾਤਾ ਕਰਵਾਇਆ
ਲਾਡੋਵਾਲ, 29 ਨਵੰਬਰ (ਬਲਬੀਰ ਸਿੰਘ ਰਾਣਾ)- ਪੰਜਾਬ ਦੀ ਧਰਤੀ ਗੁਰੂਆਂ, ਪੀਰਾਂ, ਫਕੀਰਾਂ, ਮਾਤਾ ਤੇ ਪੈਗੰਬਰਾਂ ਦੀ ਚਰਨ ਛੋਹ ਧਰਤੀ ਹੈ, ਜਿੱਥੇ ਆਏ ਦਿਨ ਉਨ੍ਹਾਂ ਦੇ ਨਾਂ ’ਤੇ ਧਾਰਮਿਕ ਸਮਾਗਮ, ਮੇਲੇ, ਭੰਡਾਰੇ ਅਤੇ ਜਗਰਾਤੇ ਕਰਵਾ ਕੇ ਸੰਗਤਾਂ ਵਲੋਂ ਯਾਦ ਕੀਤਾ ਜਾਂਦਾ ਹੈ, ਜਿਸ ਨਾਲ ਸੰਗਤਾਂ ਨੂੰ ਸੰਤੁਸ਼ਟੀ, ਪਿਆਰ ਅਤੇ ਸਕੂਨ ਮਿਲਦਾ ਹੈ। ਇਹ ਵਿਚਾਰ ਜੋਤੀ ਮਾਡਲ ਸਕੂਲ ਹਜੂਰੀ ਬਾਗ ਵਿਖੇ ਕਰਵਾਏ ਮਹਾਂਮਾਈ ਦੇ ਜਗਰਾਤੇ ਦੌਰਾਨ ਸੰਗਤਾਂ ਨੂੰ ਸੰਬੋਧਨ ਕਰਦਿਆਂ ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ ਅਤੇ ਮੀਡੀਆ ਇੰਚਾਰਜ ਤੇ ਸਰਕਲ ਪ੍ਰਧਾਨ ਯੁਵਰਾਜ ਮਲਹੋਤਰਾ ਹਾਜ਼ਰੀਨ ਨਾਲ ਸਾਂਝੇ ਕੀਤੇ।
ਲਾਡੋਵਾਲ, 29 ਨਵੰਬਰ (ਬਲਬੀਰ ਸਿੰਘ ਰਾਣਾ)- ਪੰਜਾਬ ਦੀ ਧਰਤੀ ਗੁਰੂਆਂ, ਪੀਰਾਂ, ਫਕੀਰਾਂ, ਮਾਤਾ ਤੇ ਪੈਗੰਬਰਾਂ ਦੀ ਚਰਨ ਛੋਹ ਧਰਤੀ ਹੈ, ਜਿੱਥੇ ਆਏ ਦਿਨ ਉਨ੍ਹਾਂ ਦੇ ਨਾਂ ’ਤੇ ਧਾਰਮਿਕ ਸਮਾਗਮ, ਮੇਲੇ, ਭੰਡਾਰੇ ਅਤੇ ਜਗਰਾਤੇ ਕਰਵਾ ਕੇ ਸੰਗਤਾਂ ਵਲੋਂ ਯਾਦ ਕੀਤਾ ਜਾਂਦਾ ਹੈ, ਜਿਸ ਨਾਲ ਸੰਗਤਾਂ ਨੂੰ ਸੰਤੁਸ਼ਟੀ, ਪਿਆਰ ਅਤੇ ਸਕੂਨ ਮਿਲਦਾ ਹੈ। ਇਹ ਵਿਚਾਰ ਜੋਤੀ ਮਾਡਲ ਸਕੂਲ ਹਜੂਰੀ ਬਾਗ ਵਿਖੇ ਕਰਵਾਏ ਮਹਾਂਮਾਈ ਦੇ ਜਗਰਾਤੇ ਦੌਰਾਨ ਸੰਗਤਾਂ ਨੂੰ ਸੰਬੋਧਨ ਕਰਦਿਆਂ ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ ਅਤੇ ਮੀਡੀਆ ਇੰਚਾਰਜ ਤੇ ਸਰਕਲ ਪ੍ਰਧਾਨ ਯੁਵਰਾਜ ਮਲਹੋਤਰਾ ਹਾਜ਼ਰੀਨ ਨਾਲ ਸਾਂਝੇ ਕੀਤੇ। ਇਸ ਮੌਕੇ ਵੈਦ ਅਤੇ ਮਲਹੋਤਰਾ ਨੇ ਕਿਹਾ ਕਿ ਸਾਨੂੰ ਧਾਰਮਿਕ ਸਮਾਗਮ ਬਗੈਰ ਕਿਸੇ ਭੇਦ ਭਾਵ ਅਤੇ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਪ੍ਰੇਮਾ ਭਾਵਨਾ, ਸਤਿਕਾਰ ਅਤੇ ਸ਼ਰਧਾ ਨਾਲ ਮਨਾਉਣੇ ਚਾਹੀਦੇ ਹਨ ਤਾਂ ਜੋ ਭਾਈਚਾਰਕ ਸਾਂਝ ਦੀਆਂ ਤੰਦਾਂ ਹੋਰ ਮਜ਼ਬੂਤ ਹੋ ਸਕਣ। ਇਸ ਮੌਕੇ ਜਗਰਾਤਾ ਭਜਨ ਮੰਡਲੀ ਵਲੋਂ ਮਹਾਂਮਾਈ ਦੇ ਗੁਣ ਗਾਣ ਕਰਕੇ ਸੰਗਤਾਂ ਨੂੰ ਮੰਤਰ ਮੁਗਧ ਕੀਤਾ ਗਿਆ, ਜਦ ਕਿ ਪ੍ਰਬੰਧਕ ਕਮੇਟੀ ਵਲੋਂ ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ, ਮੀਡੀਆ ਇੰਚਾਰਜ ਅਤੇ ਸਾਬਕਾ ਸਰਪੰਚ ਯੁਵਰਾਜ ਮਲਹੋਤਰਾ ਤੇ ਸਾਥੀਆਂ ਨੂੰ ਸਿਰੋਪਾਉ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਪ੍ਰਧਾਨ ਹਨੀ ਮਰਵਾਹਾ, ਬਲਾਕ ਪ੍ਰਧਾਨ ਬਾਦਸ਼ਾਹ ਸਿੰਘ ਦਿਓਲ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਨੇ ਸ਼ਰਧਾ ਨਾਲ ਹਾਜ਼ਰੀ ਭਰੀ।