30-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਇੰਟੈਕਸ ਐਕਸਪੋ -2026 ਦੇ ਤੀਜੇ ਦਿਨ ਵੀ ਦਰਸ਼ਕਾਂ ਦੀ ਦੇਖਣ ਨੂੰ ਮਿਲੀ ਵੱਡੀ ਭੀੜ ਘਰ ਤੇ ਵਪਾਰਕ ਅਦਾਰੇ ਬਣਾਉਣ ਲਈ ਇਕ ਛੱਤ ਹੇਠ ਢੁਕਵੇਂ ਹੱਲ ਕੱਢਣ ਲਈ ਸਹਾਈ ਸਿੱਧ ਰਿਹਾ ਮੰਚ-ਪ੍ਰਬੰਧਕ

ਲੁਧਿਆਣਾ, 29 ਨਵੰਬਰ (ਜਤਿੰਦਰ ਭੰਬੀ)- ਲੁਧਿਆਣਾ ਪ੍ਰਦਰਸ਼ਨੀ ਤੇ ਕਨਵੈੱਨਸ਼ਨ ਸੈਂਟਰ ਜੀ. ਟੀ.

ਲੁਧਿਆਣਾ ਪ੍ਰਦਰਸ਼ਨੀ ਕੇਂਦਰ ਸਾਹਨੇਵਾਲ ਵਿਖੇ ਲਗਾਈ ਗਈ ਪ੍ਰਦਰਸ਼ਨੀ ਨੂੰ ਦੇਖਣ ਲਈ ਪਹੁੰਚੇ ਦਰਸ਼ਕ। ਅਜੀਤ ਤਸਵੀਰ 30-11-2026
ਲੁਧਿਆਣਾ, 29 ਨਵੰਬਰ (ਜਤਿੰਦਰ ਭੰਬੀ)- ਲੁਧਿਆਣਾ ਪ੍ਰਦਰਸ਼ਨੀ ਤੇ ਕਨਵੈੱਨਸ਼ਨ ਸੈਂਟਰ ਜੀ. ਟੀ. ਰੋਡ, ਸਾਹਨੇਵਾਲ, ਲੁਧਿਆਣਾ ਵਿਖੇ 27 ਨਵੰਬਰ ਤੋਂ ਸ਼ੁਰੂ ਹੋਈ ਚਾਰ ਰੋਜ਼ਾ ਇੰਟੈਕਸ ਐਕਸਪੋ-2026 ਦੇ 15ਵੇਂ ਐਡੀਸ਼ਨ ਦੇ ਐਤਵਾਰ ਨੂੰ ਤੀਜੇ ਦਿਨ ਵੀ ਕਾਰੋਬਾਰ ਨਾਲ ਸਬੰਧਿਤ ਕਾਰੋਬਾਰੀਆਂ ਅਤੇ ਘਰ ਬਣਾਉਣ ਵਾਲਿਆਂ ਤੋਂ ਲੈ ਕੇ ਵਪਾਰਕ ਅਦਾਰੇ ਬਣਾਉਣ ਵਾਲਿਆਂ ਦੀ ਭਾਰੀ ਭੀੜ ਦੇਖਣ ਨੂੰ ਮਿਲੀ। ਇਸ ਭਾਰੀ ਭੀੜ ਨੂੰ ਦੇਖ ਕੇ ਬਾਗ਼ੋ-ਬਾਗ਼ ਹੋਏ ਪ੍ਰਬੰਧਕਾਂ ਨੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ 30 ਨਵੰਬਰ ਦਿਨ ਸੋਮਵਾਰ ਨੂੰ ਇਸ ਤੋਂ ਵੀ ਵੱਧ ਦਰਸ਼ਕਾਂ ਦੇ ਪੁੱਜਣ ਦੀ ਉਮੀਦ ਹੈ। ਪ੍ਰਦਰਸ਼ਨੀ ਦੇ ਤੀਜੇ ਦਿਨ ਵਿਸ਼ੇਸ਼ ਤੌਰ ‘ਤੇ ਪਹੁੰਚੀਆਂ ਸ਼ਖ਼ਸੀਅਤਾਂ ਵਿਚ ਭਾਜਪਾ ਆਗੂ ਅਮਰਜੀਤ ਸਿੰਘ ਟਿੱਕਾ ਤੇ ਉਡਾਨ ਮੀਡੀਆ ਦੇ ਮੈਨੇਜਿੰਗ ਡਾਇਰੈਕਟਰ ਜੀ.ਐਸ. ਢਿੱਲੋਂ ਤੋਂ ਇਲਾਵਾ ਪ੍ਰਬੰਧਕਾਂ ਵਲੋਂ ਸ਼ਮਾਂ ਰੌਸ਼ਨ ਕੀਤੀ ਗਈ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਬੀਤੇ ਕਈ ਸਾਲਾਂ ਤੋਂ ਲੱਗਣ ਵਾਲੀ ਇਸ ਪ੍ਰਦਰਸ਼ਨੀ ਵਿਚ ਆਏ ਸਾਲ ਦਰਸ਼ਕਾਂ ਤੇ ਪ੍ਰਦਰਸ਼ਕਾਂ ਦੀ ਗਿਣਤੀ ਵਿਚ ਬੇਮਿਸਾਲ ਵਾਧਾ ਪ੍ਰਦਰਸ਼ਨੀ ਦੀ ਸਫਲਤਾ ‘ਤੇ ਮੋਹਰ ਤਾਂ ਲਗਾਉਂਦੀ ਹੀ ਹੈ ਅਤੇ ਜਿਹੜੇ ਕਾਰੋਬਾਰੀਆਂ ਵਲੋਂ ਸਟਾਲ ਲਗਾਏ ਹਨ, ਉਹ ਵੀ ਬੇਹੱਦ ਖ਼ੁਸ਼ ਦਿਖਾਈ ਦੇ ਰਹੇ ਹਨ। ਇੰਟੈਕਸ ਐਕਸਪੋ 2026 ਦੇ 15ਵੇਂ ਐਡੀਸ਼ਨ ਦੇ ਤੀਜੇ ਦਿਨ ਦਰਸ਼ਕਾਂ ਵਲੋਂ ਦਿੱਤੇ ਗਏ ਭਾਰੀ ਹੁੰਗਾਰੇ ਨੂੰ ਦੇਖਦੇ ਹੋਏ ਪ੍ਰਬੰਧਕਾਂ ਨੇ ਦੱਸਿਆ ਕਿ ਅਖੀਰਲੇ ਦਿਨ ਉਮੀਦ ਤੋਂ ਵੀ ਕਿਤੇ ਵਧ ਕੇ ਦਰਸ਼ਕਾਂ ਅਤੇ ਸੈਲਾਨੀਆਂ ਦੀ ਭੀੜ ਦੇਖਣ ਨੂੰ ਮਿਲੇਗੀ। ਉਨ੍ਹਾਂ ਦੱਸਿਆ ਕਿ ਦਰਸ਼ਕਾਂ ‘ਚ ਇੰਟੈਕਸ ਐਕਸਪੋ 2026 ‘ਚ ਸ਼ਾਮਿਲ ਹੋਣ ਲਈ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਪ੍ਰਦਰਸ਼ਨੀ ਆਰਕੀਟੈਕਟਾਂ, ਇੰਟੀਰੀਅਰ ਡਿਜ਼ਾਈਨਰਾਂ, ਬਿਲਡਰਾਂ, ਡਿਵੈਲਪਰਾਂ, ਇੰਜੀਨੀਅਰਾਂ, ਉਦਯੋਗ ਪੇਸ਼ੇਵਰਾਂ ਅਤੇ ਘਰਾਂ ਦੇ ਮਾਲਕਾਂ ਨੂੰ ਆਕਰਸ਼ਿਤ ਕਰਦੀ ਰਹੀ, ਜਿਨ੍ਹਾਂ ਨੇ ਆਰਕੀਟੈਕਚਰ, ਨਿਰਮਾਣ ਤੇ ਸਜਾਵਟ ਵਿਚ ਨਵੀਨਤਮ ਨਵੀਨਤਾਵਾਂ, ਆਧੁਨਿਕ ਡਿਜ਼ਾਈਨ ਅਤੇ ਉਨਤ ਹੱਲਾਂ ਦੀ ਪੜਚੋਲ ਕੀਤੀ। ਦਰਸ਼ਕਾਂ ਨੇ ਪ੍ਰੀਮੀਅਮ ਫ਼ਰਨੀਚਰ, ਮਾਡਿਊਲਰ ਰਸੋਈਆਂ, ਸਜਾਵਟੀ ਰੌਸ਼ਨੀ, ਡਿਜ਼ਾਈਨਰ ਟਾਈਲਾਂ, ਸੈਨੇਟਰੀਵੇਅਰ, ਨਵੀਨਤਾਕਾਰੀ ਇਮਾਰਤ ਸਮਗਰੀ, ਦਰਵਾਜ਼ੇ ਅਤੇ ਖਿੜਕੀਆਂ, ਕੰਧ ਸਜਾਵਟ, ਘਰੇਲੂ ਆਟੋਮੇਸ਼ਨ, ਲੈਂਡ ਸਕੇਪਿੰਗ ਹੱਲ ਅਤੇ ਆਧੁਨਿਕ ਅੰਦਰੂਨੀ ਅਤੇ ਬਾਹਰੀ ਉਤਪਾਦਾਂ ਵਿਚ ਡੂੰਘੀ ਦਿਲਚਸਪੀ ਦਿਖਾਈ, ਜਿਸ ਵਿਚ ਸੈਲਾਨੀਆਂ ਨੇ ਵੀ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ।
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਸ 1, ਦੁੱਗਰੀ ਵਿਖੇ ਦੋ ਰੋਜ਼ਾ ਗੁਰਮਤਿ ਸਮਾਗਮ ’ ਚ ਵੱਡੀ ਗਿਣਤੀ ਸੰਗਤਾਂ... ਅਗਲੀ ਖ਼ਬਰ ਹਾਈ ਬੀਮ ਤੇਜ਼ ਰੌਸ਼ਨੀ ਵਾਲੀਆਂ ਐਲ. ਈ. ਡੀ. ਟਿਊਬਾਂ ਬਣ ਰਹੀਆਂ ਹਾਦਸੇ ਦਾ ਕਾਰਨ ਧੁੰਦ ਦੇ ਦਿਨਾਂ ਵਿਚ ਲੋਕ ਸੁਚੇਤ ਹੋ ਕੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।