ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਭਗਵਾਨ ਸ੍ਰੀ ਤਿਰੂਪਤੀ ਬਾਲਾਜੀ ਦੀ ਰੱਥ ਯਾਤਰਾ ਲਈ ਸੱਦਾ
ਨੌਜਵਾਨ ਪੀੜ੍ਹੀ ਨੂੰ ਧਰਮ ਨਾਲ ਜੋੜਨ ਲਈ ਧਾਰਮਿਕ ਸਮਾਗਮ ਸਮੇਂ ਦੀ ਲੋੜ- ਭਗਵੰਤ ਮਾਨ
ਲੁਧਿਆਣਾ, 26 ਨਵੰਬਰ (ਪਰਮਿੰਦਰ ਸਿੰਘ ਆਹੂਜਾ)- ਸ੍ਰੀ ਤਿਰੂਪਤੀ ਬਾਲਾਜੀ ਟਰੱਸਟ ਵਲੋਂ 20 ਦਸੰਬਰ ਨੂੰ ਲੁਧਿਆਣਾ ਵਿਖੇ ਕੱਢੀ ਜਾ ਰਹੀ ਭਗਵਾਨ ਸ਼੍ਰੀ ਤਿਰੂਪਤੀ ਬਾਲਾਜੀ ਰੱਥ ਯਾਤਰਾ ਲਈ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੱਦਾ ਪੱਤਰ ਦਿੱਤਾ ਗਿਆ। ਇਸ ਮੌਕੇ ਟਰੱਸਟ ਦੇ ਮੁੱਖ ਸਰਪ੍ਰਸਤ ਰਾਜੀਵ ਗਰਗ, ਸ਼ੇਰੂ ਸਚ ਦੇਵਾ , ਬੌਬੀ ਕਾਂਸਲ, ਸੰਜੇ ਜੈਨ ਬਰਨਾਲਾ, ਪ੍ਰਿੰਸ ਵਾਲੀਆ, ਸੁਨੀਲ ਮੇਧ, ਗੁੰਬਰ, ਹਰੀਮਾ ਦੁੱਲਾ, ਬੀ.
ਲੁਧਿਆਣਾ, 26 ਨਵੰਬਰ (ਪਰਮਿੰਦਰ ਸਿੰਘ ਆਹੂਜਾ)- ਸ੍ਰੀ ਤਿਰੂਪਤੀ ਬਾਲਾਜੀ ਟਰੱਸਟ ਵਲੋਂ 20 ਦਸੰਬਰ ਨੂੰ ਲੁਧਿਆਣਾ ਵਿਖੇ ਕੱਢੀ ਜਾ ਰਹੀ ਭਗਵਾਨ ਸ਼੍ਰੀ ਤਿਰੂਪਤੀ ਬਾਲਾਜੀ ਰੱਥ ਯਾਤਰਾ ਲਈ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੱਦਾ ਪੱਤਰ ਦਿੱਤਾ ਗਿਆ। ਇਸ ਮੌਕੇ ਟਰੱਸਟ ਦੇ ਮੁੱਖ ਸਰਪ੍ਰਸਤ ਰਾਜੀਵ ਗਰਗ, ਸ਼ੇਰੂ ਸਚ ਦੇਵਾ , ਬੌਬੀ ਕਾਂਸਲ, ਸੰਜੇ ਜੈਨ ਬਰਨਾਲਾ, ਪ੍ਰਿੰਸ ਵਾਲੀਆ, ਸੁਨੀਲ ਮੇਧ, ਗੁੰਬਰ, ਹਰੀਮਾ ਦੁੱਲਾ, ਬੀ. ਹਰਜਾਈ, ਸੰਜੇ ਸਭਰਵਾਲ, ਤੀਰਥ ਸਿੰਘ, ਰਮਨ ਤਲਵਾੜ, ਸੰਜੇ ਸ਼ਰਮਾ ਆਦਿ ਹਾਜ਼ਰ ਸਨ। ਇਸ ਸੱਦੇ ਨੂੰ ਪ੍ਰਵਾਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਗੁਰੂਆਂ ਦੀ ਧਰਤੀ ਹੈ। ਭਗਵਾਨ ਤਿਰੂਪਤੀ ਬਾਲਾਜੀ ਰਥ ਯਾਤਰਾ ਵਰਗੀਆਂ ਧਾਰਮਿਕ ਰਸਮਾਂ ਨੌਜਵਾਨ ਪੀੜ੍ਹੀ ਨੂੰ ਧਾਰਮਿਕ ਸਦਭਾਵਨਾ ਨਾਲ ਜੋੜਨ ਅਤੇ ਕਦਰਾਂ-ਕੀਮਤਾਂ ਪ੍ਰਦਾਨ ਕਰਨ ਲਈ ਜ਼ਰੂਰੀ ਹਨ। ਰਥ ਯਾਤਰਾ ਵਰਗੇ ਤਿਉਹਾਰ ਧਾਰਮਿਕ ਅਤੇ ਸਮਾਜਿਕ ਏਕਤਾ ਦਾ ਪ੍ਰਤੀਕ ਹਨ ਅਤੇ ਅਜਿਹੇ ਸਮਾਗਮ ਆਪਸੀ ਪਿਆਰ ਤੇ ਸਦਭਾਵਨਾ ਦੀ ਭਾਵਨਾ ਨੂੰ ਮਜ਼ਬੂਤ ਕਰਦੇ ਹਨ। ਮੁੱਖ ਮੰਤਰੀ ਨੂੰ ਸੱਦੇ ਬਾਰੇ ਜਾਣਕਾਰੀ ਦਿੰਦੇ ਹੋਏ ਟਰੱਸਟ ਦੇ ਅਧਿਕਾਰੀਆਂ ਨੇ ਕਿਹਾ ਕਿ ਮੁੱਖ ਮੰਤਰੀ ਨੇ ਰਥ ਯਾਤਰਾ ਨੂੰ ਬਹੁਤ ਭਾਵਨਾ ਨਾਲ ਸਵੀਕਾਰ ਕੀਤਾ ਤੇ ਉਨ੍ਹਾਂ ਨੂੰ ਇਸ ਵਿਚ ਸ਼ਾਮਲ ਹੋਣ ਲਈ ਆਪਣੇ ਪੂਰੇ ਯਤਨਾਂ ਦਾ ਭਰੋਸਾ ਦਿੱਤਾ ਕਿਉਂਕਿ ਰਥ ਯਾਤਰਾ ਹੁਣ ਨਾ ਸਿਰਫ਼ ਲੁਧਿਆਣਾ ਲਈ ਸਗੋਂ ਪੂਰੇ ਪੰਜਾਬ ਲਈ ਇਕ ਪ੍ਰਮੁੱਖ ਤਿਉਹਾਰ ਬਣ ਗਈ ਹੈ। ਇਸ ਤੋਂ ਇਲਾਵਾ ਪ੍ਰਬੰਧਕਾਂ ਵਲੋਂ ਸ਼ਹਿਰ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ, ਜਿਨ੍ਹਾਂ ਵਿਚ ਬਿੰਦੀਆਂ ਮੈਦਾਨ ਕੌਂਸਲਰ ਨਿਧੀ ਗੁਪਤਾ, ਸਾਕਸ਼ੀ ਜੁਲਕਾ ਨੂੰ ਵੀ ਸੱਦਾ ਪੱਤਰ ਦਿੱਤਾ ਗਿਆ। ਇਸ ਮੌਕੇ ਸੰਨੀ ਭੱਲਾ, ਸੰਦੀਪ ਜਿੰਦਲ, ਮਨੂ ਬੇਦੀ, ਪੰਕਜ ਢੰਡ, ਪ੍ਰਦੀਪ ਅਗਰਵਾਲ, ਸੰਜੇ ਸਭਰਵਾਲ, ਅਮਿਤ ਵਰਮਾ ਆਦਿ ਹਾਜ਼ਰ ਸਨ।