20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2026

ਵੈਟਰਨਰੀ ਯੂਨੀਵਰਸਿਟੀ ਦੇ ਅਧਿਆਪਕਾਂ ਦੀ ਅਗਵਾਈ ਵਾਲੇ ਪਹਿਲੇ ਸਟਾਰਟਅੱਪ ਨੇ ਇਨਕਿਊਬੇਸ਼ਨ ਸਮਝੌਤੇ ’ ਤੇ ਦਸਤਖ਼ਤ ਕੀਤੇ

ਲੁਧਿਆਣਾ, 20 ਨਵੰਬਰ (ਜਤਿੰਦਰ ਭੰਬੀ)-ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਦੀ ਵੈਟਰਨਰੀ ਐਂਡ ਲਾਈਵਸਟਾਕ ਇਨੋਵੇਸ਼ਨ ਐਂਡ ਇਨਕਿਊਬੇਸ਼ਨ ਫਾਊਂਡੇਸ਼ਨ ਨੇ ਐਨਾਲਿਟੀਕਲ ਫਾਰਮਓਪਸ ਪ੍ਰਾਈਵੇਟ ਲਿਮਟਿਡ ਨਾਲ ਇਕ ਇਨਕਿਊਬੇਸ਼ਨ ਸਮਝੌਤੇ ‘ਤੇ ਦਸਤਖ਼ਤ ਕੀਤੇ ਹਨ। ਪ੍ਰਬੰਧਕਾਂ ਨੇ ਦੱਸਿਆ ਕਿ ਇਹ ਯੂਨੀਵਰਸਿਟੀ ਦਾ ਪਹਿਲਾ ਅਜਿਹਾ ਸਟਾਰਟਅੱਪ ਹੈ, ਜਿਸ ਦੀ ਅਗਵਾਈ ਅਧਿਆਪਕਾਂ ਦੁਆਰਾ ਕੀਤੀ ਜਾ ਰਹੀ ਹੈ ਅਤੇ ਇਹ ਯੂਨੀਵਰਸਿਟੀ ਦੀ ਪੇਟੈਂਟ ਤਕਨਾਲੋਜੀ ‘ਤੇ ਆਧਾਰਿਤ ਹੈ।

ਅਜੀਤ ਡੈਸਕ 21-11-2026
ਲੁਧਿਆਣਾ, 20 ਨਵੰਬਰ (ਜਤਿੰਦਰ ਭੰਬੀ)-ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਦੀ ਵੈਟਰਨਰੀ ਐਂਡ ਲਾਈਵਸਟਾਕ ਇਨੋਵੇਸ਼ਨ ਐਂਡ ਇਨਕਿਊਬੇਸ਼ਨ ਫਾਊਂਡੇਸ਼ਨ ਨੇ ਐਨਾਲਿਟੀਕਲ ਫਾਰਮਓਪਸ ਪ੍ਰਾਈਵੇਟ ਲਿਮਟਿਡ ਨਾਲ ਇਕ ਇਨਕਿਊਬੇਸ਼ਨ ਸਮਝੌਤੇ ‘ਤੇ ਦਸਤਖ਼ਤ ਕੀਤੇ ਹਨ। ਪ੍ਰਬੰਧਕਾਂ ਨੇ ਦੱਸਿਆ ਕਿ ਇਹ ਯੂਨੀਵਰਸਿਟੀ ਦਾ ਪਹਿਲਾ ਅਜਿਹਾ ਸਟਾਰਟਅੱਪ ਹੈ, ਜਿਸ ਦੀ ਅਗਵਾਈ ਅਧਿਆਪਕਾਂ ਦੁਆਰਾ ਕੀਤੀ ਜਾ ਰਹੀ ਹੈ ਅਤੇ ਇਹ ਯੂਨੀਵਰਸਿਟੀ ਦੀ ਪੇਟੈਂਟ ਤਕਨਾਲੋਜੀ ‘ਤੇ ਆਧਾਰਿਤ ਹੈ। ਇਹ ਸਮਝੌਤਾ ‘ਐਨੀਮਲ ਜੈਨੇਟਿਕਸ ਐਂਡ ਬਰੀਡਿੰਗ’ ਵਿਭਾਗ ਦੀ ਸਹਾਇਕ ਪ੍ਰੋਫੈਸਰ ਅਤੇ ‘ਐਨਾਲਿਟੀਕਲ ਫਾਰਮਓਪਸ ਪ੍ਰਾਈਵੇਟ ਲਿਮਟਿਡ’ ਦੀ ਸਹਿ-ਸੰਸਥਾਪਕ ਡਾ. ਭਾਰਤੀ ਦੇਸ਼ਮੁਖ ਨਾਲ ਕੀਤਾ ਗਿਆ ਹੈ। ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਡਾ. ਭਾਰਤੀ ਦੇਸ਼ਮੁਖ ਨੂੰ ਇਸ ਪਲੇਠੀ ਪਹਿਲਕਦਮੀ ‘ਤੇ ਵਧਾਈ ਦਿੱਤੀ। ਡਾ. ਰਾਮ ਸਰਨ ਸੇਠੀ, ਕਾਲਜ ਆਫ਼ ਐਨੀਮਲ ਬਾਇਉਟੈਕਨਾਲੋਜੀ ਦੇ ਡੀਨ ਅਤੇ ਇਨਕਿਊਬੇਸ਼ਨ ਫਾਉਂਡੇਸ਼ਨ ਦੇ ਨਿਰਦੇਸ਼ਕ ਨੇ ਦੱਸਿਆ ਕਿ ਇਹ ਸਟਾਰਟਅੱਪ ਹੱਥਾਂ ਨਾਲ ਦੁੱਧ ਚੁਆਈ ਦੌਰਾਨ ਦੁੱਧ ਦੀ ਮਾਤਰਾ ਦੀ ਪ੍ਰਮਾਣਿਕਤਾ ਲਈ ਇਕ (ਸੌਖੇ ਢੰਗ ਨਾਲ ਲੈ ਜਾਣ ਯੋਗ) ਸਾਂਝਾ ਕਰਨ ਯੋਗ ਅਤੇ ਕਿਫ਼ਾਇਤੀ ਹੱਲ ਵਿਕਸਿਤ ਕਰ ਰਿਹਾ ਹੈ। ਇਸ ਵਿਚ ਮਸਨੂਈ ਬੁੱਧੀ ਅਤੇ ਇੰਟਰਨੈੱਟ ਨਾਲ ਜੁੜੇ ਕਈ ਕਿਸਮ ਦੇ ਗਿਆਨ ਅਤੇ ਤਕਨੀਕਾਂ ਨੂੰ ਜੋੜਿਆ ਗਿਆ ਹੈ। ਇਸ ਵਿਚ ਵਰਤੀ ਗਈ ਤਕਨਾਲੋਜੀ ਯੂਨੀਵਰਸਿਟੀ ਦੁਆਰਾ ਪੇਟੈਂਟ ਕਰਵਾਈ ਗਈ ਹੈ। ਇਹ ਯੂਨੀਵਰਸਿਟੀ ਵਿਚ ਪੇਟੈਂਟ-ਆਧਾਰਿਤ ਉਦਮਤਾ ਅਤੇ ਤਕਨਾਲੋਜੀ ਦੇ ਵਪਾਰੀਕਰਨ ‘ਤੇ ਵੱਧ ਰਹੇ ਮਹੱਤਵ ਨੂੰ ਵੀ ਦਰਸਾਉਂਦਾ ਹੈ। ਇਸ ਮੌਕੇ ‘ਤੇ ਕੈਨੇਡੀਅਨ ਫੂਡ ਇੰਸਪੈਕਸ਼ਨ ਏਜੰਸੀ ਕੈਨੇਡਾ ਦੇ ਪ੍ਰੈਜ਼ੀਡੈਂਟ, ਡਾ. ਹਰਪ੍ਰੀਤ ਸਿੰਘ ਕੋਛੜ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ। ਉਨ੍ਹਾਂ ਨੇ ਖੋਜ-ਆਧਾਰਿਤ ਉਦਮਤਾ ਨੂੰ ਉਤਸ਼ਾਹਿਤ ਕਰਨ ਅਤੇ ਅਕਾਦਮਿਕ ਖੋਜਾਂ ਨੂੰ ਵਪਾਰਕ ਤੌਰ ‘ਤੇ ਲਾਹੇਵੰਦ ਤਕਨਾਲੋਜੀਆਂ ਵਿਚ ਬਦਲਣ ਵਿਚ ਯੂਨੀਵਰਸਿਟੀ ਦੇ ਯਤਨਾਂ ਦੀ ਸ਼ਲਾਘਾ ਕੀਤੀ।
ਪਿਛਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਤਿੰਨ ਰੋਜ਼ਾ ਸਮਾਗਮ ਕੱਲ... ਅਗਲੀ ਖ਼ਬਰ ‘ਸਮਰਸਤਾ ਸੰਕਲਪ ਯਾਤਰਾ’ ਸਮਾਜਿਕ ਏਕਤਾ, ਮਜ਼ਬੂਤ ਰਾਸ਼ਟਰ ਨਿਰਮਾਣ ਵੱਲ ਅਹਿਮ ਕਦਮ- ਨਿਰਮਲ ਦੋਸਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।