31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਆਟੋ ਸਪੇਅਰ ਪਾਰਟਸ ਦੇ ਗੁਦਾਮ ’ਚ ਲੱਗੀ ਭਿਆਨਕ ਅੱਗ

ਲੁਧਿਆਣਾ, 30 ਅਕਤੂਬਰ (ਭੁਪਿੰਦਰ ਸਿੰਘ ਬੈਂਸ)-ਗਿੱਲ ਪਿੰਡ ਇਲਾਕੇ ਵਿਚ ਰਾਧਾ ਸੁਆਮੀ ਸਤਿਸੰਗ ਘਰ ਨੇੜੇ ਸਥਿਤ ਆਟੋ ਸਪੇਅਰ ਪਾਰਟਸ ਦੇ ਇਕ ਵੱਡੇ ਗੁਦਾਮ ਵਿਚ ਅਚਾਨਕ ਅੱਗ ਲੱਗ ਗਈ। ਵੇਖਦੇ ਹੀ ਵੇਖਦੇ ਅੱਗ ਨੇ ਇੰਨਾ ਭਿਆਨਕ ਰੂਪ ਧਾਰ ਲਿਆ ਕਿ ਗੁਦਾਮ ਵਿਚੋਂ ਨਿਕਲ ਰਹੀਆਂ ਉਚੀਆਂ ਲਪਟਾਂ ਤੇ ਕਾਲੇ ਧੂੰਏਂ ਦੇ ਗ਼ੁਬਾਰ ਨੇ ਪੂਰੇ ਇਲਾਕੇ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ।

ਅਜੀਤ ਡੈਸਕ 31-10-2026
ਲੁਧਿਆਣਾ, 30 ਅਕਤੂਬਰ (ਭੁਪਿੰਦਰ ਸਿੰਘ ਬੈਂਸ)-ਗਿੱਲ ਪਿੰਡ ਇਲਾਕੇ ਵਿਚ ਰਾਧਾ ਸੁਆਮੀ ਸਤਿਸੰਗ ਘਰ ਨੇੜੇ ਸਥਿਤ ਆਟੋ ਸਪੇਅਰ ਪਾਰਟਸ ਦੇ ਇਕ ਵੱਡੇ ਗੁਦਾਮ ਵਿਚ ਅਚਾਨਕ ਅੱਗ ਲੱਗ ਗਈ। ਵੇਖਦੇ ਹੀ ਵੇਖਦੇ ਅੱਗ ਨੇ ਇੰਨਾ ਭਿਆਨਕ ਰੂਪ ਧਾਰ ਲਿਆ ਕਿ ਗੁਦਾਮ ਵਿਚੋਂ ਨਿਕਲ ਰਹੀਆਂ ਉਚੀਆਂ ਲਪਟਾਂ ਤੇ ਕਾਲੇ ਧੂੰਏਂ ਦੇ ਗ਼ੁਬਾਰ ਨੇ ਪੂਰੇ ਇਲਾਕੇ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ। ਅੱਗ ਦੀ ਗੰਭੀਰਤਾ ਨੂੰ ਦੇਖਦਿਆਂ ਫਾਇਰ ਬ੍ਰਿਗੇਡ ਦੀਆਂ ਕਰੀਬ 15 ਗੱਡੀਆਂ ਮੌਕੇ ’ਤੇ ਪੁੱਜੀਆਂ ਅਤੇ ਲੰਬੇ ਸਮੇਂ ਤਕ ਅੱਗ ’ਤੇ ਕਾਬੂ ਪਾਉਣ ਲਈ ਜੱਦੋਜਹਿਦ ਕਰਦੀਆਂ ਰਹੀਆਂ। ਮੁੱਢਲੀ ਜਾਣਕਾਰੀ ਅਨੁਸਾਰ ਇਹ ਗੁਦਾਮ ਕਰੀਬ 2000 ਗਜ ਦੇ ਵੱਡੇ ਰਕਬੇ ਵਿਚ ਬਣਿਆ ਹੋਇਆ ਹੈ। ਗੁਦਾਮ ਵਿਚ ਭਾਰੀ ਮਾਤਰਾ ਵਿਚ ਆਟੋ ਸਪੇਅਰ ਪਾਰਟਸ ਦੇ ਨਾਲ ਪੈਕੇਜਿੰਗ ਮੈਟੀਰੀਅਲ ਤੇ ਹੋਰ ਸਾਮਾਨ ਰੱਖਿਆ ਹੋਇਆ ਸੀ। ਅੱਗ ਲੱਗਣ ਤੋਂ ਬਾਅਦ ਪੈਕੇਜਿੰਗ ਮੈਟੀਰੀਅਲ ਨੇ ਵੀ ਤੇਜ਼ੀ ਨਾਲ ਅੱਗ ਫੜ ਲਈ, ਜਿਸ ਕਾਰਨ ਲਪਟਾਂ ਕੁੱਝ ਹੀ ਸਮੇਂ ਵਿਚ ਵੱਡੇ ਹਿੱਸੇ ਤਕ ਫੈਲ ਗਈਆਂ ਤੇ ਅੱਗ ਨੇ ਭਿਆਨਕ ਰੂਪ ਧਾਰ ਲਿਆ। ਇਹ ਗੁਦਾਮ ਫ਼ੈਕਟਰੀ ਦੇ ਬਿਲਕੁਲ ਨਾਲ ਹੀ ਸਥਿਤ ਹੈ। ਗੁਦਾਮ ਵਿਚ ਆਟੋ ਸਪੇਅਰ ਪਾਰਟਸ ਦਾ ਵੱਡਾ ਸਟਾਕ ਹੋਣ ਕਾਰਨ ਅੱਗ ’ਤੇ ਕਾਬੂ ਪਾਉਣਾ ਫਾਇਰ ਬ੍ਰਿਗੇਡ ਲਈ ਵੱਡੀ ਚੁਣੌਤੀ ਬਣਿਆ ਰਿਹਾ। ਮੌਕੇ ‘ਤੇ ਮੌਜੂਦ ਫਾਇਰ ਕਰਮਚਾਰੀ ਲਗਾਤਾਰ ਪਾਣੀ ਦੀਆਂ ਬੁਛਾਰਾਂ ਮਾਰ ਕੇ ਲਪਟਾਂ ਨੂੰ ਕਾਬੂ ਕਰਨ ਤੇ ਅੱਗ ਨੂੰ ਆਸ-ਪਾਸ ਦੇ ਇਲਾਕੇ ’ਚ ਫੈਲਣ ਤੋ ਰੋਕਣ ਦੀ ਕੋਸ਼ਿਸ਼ ਕਰਦੇ ਰਹੇ। ਗੁਦਾਮ ਦੇ ਮਾਲਕ ਇਸ ਸਮੇਂ ਦਿੱਲੀ ਵਿਚ ਰਹਿੰਦੇ ਦੱਸੇ ਜਾ ਰਹੇ ਹਨ। ਗੁਦਾਮ ਦੇ ਸਟਾਫ਼ ਵਲੋਂ ਉਨ੍ਹਾਂ ਨੂੰ ਫ਼ੋਨ ਕਰਕੇ ਅੱਗ ਲੱਗਣ ਦੀ ਜਾਣਕਾਰੀ ਦਿੱਤੀ ਗਈ। ਸੂਚਨਾ ਮਿਲਦੇ ਹੀ ਮਾਲਕ ਦਿੱਲੀ ਤੋਂ ਤੁਰੰਤ ਲੁਧਿਆਣਾ ਲਈ ਰਵਾਨਾ ਹੋ ਗਏ। ਮਾਲਕ ਦੇ ਮੌਕੇ ’ਤੇ ਪੁੱਜਣ ਤੋਂ ਬਾਅਦ ਹੀ ਗੁਦਾਮ ਵਿਚ ਪਏ ਸਾਮਾਨ ਤੇ ਹੋਏ ਨੁਕਸਾਨ ਦਾ ਅਸਲ ਅੰਦਾਜ਼ਾ ਲੱਗ ਸਕੇਗਾ। ਗੁਦਾਮ ਵਿਚ ਵੱਡੀ ਮਾਤਰਾ ਵਿਚ ਆਟੋ ਸਪੇਅਰ ਪਾਰਟਸ ਅਤੇ ਹੋਰ ਸਾਮਾਨ ਪਿਆ ਹੋਣ ਕਾਰਨ ਭਾਰੀ ਆਰਥਿਕ ਨੁਕਸਾਨ ਹੋਣ ਦਾ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਹਾਲਾਂਕਿ ਨੁਕਸਾਨ ਦੀ ਸਹੀ ਰਕਮ ਬਾਰੇ ਫ਼ਿਲਹਾਲ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ। ਫ਼ਿਲਹਾਲ ਅੱਗ ਲੱਗਣ ਦੇ ਅਸਲ ਕਾਰਨਾਂ ਬਾਰੇ ਕੋਈ ਪੱਕੀ ਜਾਣਕਾਰੀ ਸਾਹਮਣੇ ਨਹੀਂ ਆਈ। ਅੱਗ ਕਿਵੇਂ ਲੱਗੀ, ਇਸ ਸੰਬੰਧੀ ਜਾਂਚ ਤੋਂ ਬਾਅਦ ਹੀ ਸਥਿਤੀ ਸਪੱਸ਼ਟ ਹੋਵੇਗੀ। ਫਾਇਰ ਬ੍ਰਿਗੇਡ ਦੀਆਂ ਟੀਮਾਂ ਵਲੋਂ ਲੰਬੀ ਜੱਦੋਜਹਿਦ ਤੋ ਬਾਅਦ ਅੱਗ ਤੇ ਕਾਬੂ ਪਾ ਲਿਆ ਗਿਆ। ਘਟਨਾ ਕਾਰਨ ਇਲਾਕੇ ਵਿਚ ਕਾਫ਼ੀ ਦੇਰ ਤਕ ਅਫ਼ਰਾ-ਤਫ਼ਰੀ ਵਾਲਾ ਮਾਹੌਲ ਬਣਿਆ ਰਿਹਾ।
ਪਿਛਲੀ ਖ਼ਬਰ ਪੰਜਾਬ ’ਚ ਵਿਗੜ ਰਹੀ ਕਾਨੂੰਨ ਵਿਵਸਥਾ, ਵੱਧ ਰਹੇ ਭ੍ਰਿਸ਼ਟਾਚਾਰ ਤੇ ਨਸ਼ਿਆਂ ਤੋਂ ਲੋਕ ਬੇਹੱਦ ਦੁਖੀ-ਰਾਣਾ ਗੁਰਜੀਤ ਸਿੰਘ ਅਗਲੀ ਖ਼ਬਰ ਜਨਗਣਨਾ 2027 ’ਚ ਲੋਕ ਵੱਧ ਤੋਂ ਵੱਧ ਸਵੈ-ਗਣਨਾ ਦੀ ਸਹੂਲਤ ਦਾ ਲਾਭ ਉਠਾਉਣ-ਸੁਰਿੰਦਰ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।