23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਸਮੂਹਿਕ ਛੁੱਟੀ ਕਾਰਨ ਸਰਕਾਰੀ ਦਫਤਰਾਂ ਦਾ ਕੰਮਕਾਜ ਰਿਹਾ ਪ੍ਰਭਾਵਿਤ

ਲੁਧਿਆਣਾ, 22 ਅਕਤੂਬਰ (ਭੁਪਿੰਦਰ ਸਿੰਘ ਬੈਂਸ)-ਪੰਜਾਬ ਸਟੇਟ ਮਨਿਸਟਰੀਅਲ ਸਰਵਿਸਿਜ਼ ਯੂਨੀਅਨ ਦੇ ਸੱਦੇ ‘ਤੇ 21 ਅਤੇ 11 ਅਕਤੂਬਰ ਨੂੰ ਕੀਤੀ ਗਈ ਸਮੂਹਿਕ ਛੁੱਟੀ ਦਾ ਅਸਰ ਸ਼ਹਿਰ ਦੇ ਵੱਖ-ਵੱਖ ਸਰਕਾਰੀ ਦਫਤਰਾਂ ਵਿਚ ਵੀ ਦੇਖਣ ਨੂੰ ਮਿਲਿਆ। ਕਲੈਰੀਕਲ ਸਟਾਫ ਦੇ ਵੱਡੇ ਹਿੱਸੇ ਦੇ ਸਮੂਹਿਕ ਛੁੱਟੀ ’ਤੇ ਰਹਿਣ ਕਾਰਨ ਕਈ ਵਿਭਾਗਾਂ ਵਿਚ ਰੋਜਾਨਾ ਦਾ ਦਫਤਰੀ ਕੰਮਕਾਜ ਪ੍ਰਭਾਵਿਤ ਹੋਇਆ ਅਤੇ ਕੁੱਝ ਦਫਤਰਾਂ ਵਿਚ ਸਟਾਫ ਦੀ ਗੈਰਹਾਜਰੀ ਕਾਰਨ ਸੁੰਨਸਾਨ ਮਾਹੌਲ ਰਿਹਾ।

ਸ਼ਹਿਰ ਦੇ ਇਕ ਸਰਕਾਰੀ ਦਫਤਰ ‘ਚ ਛਾਏ ਸੰਨਾਟੇ ਦਾ ਦ੍ਰਿਸ਼। (ਹੇਠਾਂ) ਸ਼ਹਿਰ ਦੇ ਇਕ ਹੋਰ ਸਰਕਾਰੀ ਦਫਤਰ ‘ਚ ਗੈਰ ਹਾਜ਼ਰ ਮੁਲਾਜ਼ਮਾਂ ਦਾ ਦ੍ਰਿਸ਼। ਤਸਵੀਰਾਂ : ਸੇਵਕ ਸਿੰਘ 23-10-2026
ਲੁਧਿਆਣਾ, 22 ਅਕਤੂਬਰ (ਭੁਪਿੰਦਰ ਸਿੰਘ ਬੈਂਸ)-ਪੰਜਾਬ ਸਟੇਟ ਮਨਿਸਟਰੀਅਲ ਸਰਵਿਸਿਜ਼ ਯੂਨੀਅਨ ਦੇ ਸੱਦੇ ‘ਤੇ 21 ਅਤੇ 11 ਅਕਤੂਬਰ ਨੂੰ ਕੀਤੀ ਗਈ ਸਮੂਹਿਕ ਛੁੱਟੀ ਦਾ ਅਸਰ ਸ਼ਹਿਰ ਦੇ ਵੱਖ-ਵੱਖ ਸਰਕਾਰੀ ਦਫਤਰਾਂ ਵਿਚ ਵੀ ਦੇਖਣ ਨੂੰ ਮਿਲਿਆ। ਕਲੈਰੀਕਲ ਸਟਾਫ ਦੇ ਵੱਡੇ ਹਿੱਸੇ ਦੇ ਸਮੂਹਿਕ ਛੁੱਟੀ ’ਤੇ ਰਹਿਣ ਕਾਰਨ ਕਈ ਵਿਭਾਗਾਂ ਵਿਚ ਰੋਜਾਨਾ ਦਾ ਦਫਤਰੀ ਕੰਮਕਾਜ ਪ੍ਰਭਾਵਿਤ ਹੋਇਆ ਅਤੇ ਕੁੱਝ ਦਫਤਰਾਂ ਵਿਚ ਸਟਾਫ ਦੀ ਗੈਰਹਾਜਰੀ ਕਾਰਨ ਸੁੰਨਸਾਨ ਮਾਹੌਲ ਰਿਹਾ। ਡਿਪਟੀ ਕਮਿਸ਼ਨਰ ਦਫਤਰ, ਸਿਵਲ ਸਰਜਨ ਦਫਤਰ, ਲੋਕ ਨਿਰਮਾਣ ਵਿਭਾਗ, ਜਲ ਸਪਲਾਈ, ਆਬਕਾਰੀ, ਸਿੱਖਿਆ, ਖਜਾਨਾ, ਰੋਡਵੇਜ, ਪੰਚਾਇਤੀ ਰਾਜ, ਜ਼ਿਲ੍ਹਾ ਪ੍ਰੀਸ਼ਦ, ਰੋਜਗਾਰ, ਸਮਾਜਿਕ ਸੁਰੱਖਿਆ, ਕਿਰਤ, ਨਗਰ ਸੁਧਾਰ ਟਰੱਸਟ, ਡੀ.ਡੀ.ਪੀ.ੳ ਅਤੇ ਜਲ ਸਰੋਤ ਵਿਭਾਗ ਸਮੇਤ ਕਈ ਸਰਕਾਰੀ ਦਫਤਰਾਂ ਵਿਚ ਸਮੂਹਿਕ ਛੁੱਟੀ ਦਾ ਪ੍ਰਭਾਵ ਦੇਖਣ ਨੂੰ ਮਿਲਿਆ। ਕਈ ਥਾਵਾਂ ਤੇ ਕਲੈਕੀਕਲ ਸਟਾਫ ਦੀ ਗੈਰਹਾਜਰੀ ਕਾਰਨ ਲੋਕਾਂ ਦੇ ਰੋਜਾਨਾ ਦੇ ਦਫਤਰੀ ਕੰਮ ਵੀ ਪ੍ਰਭਾਵਿਤ ਹੋਏ। ਸਮੂਹਿਕ ਛੁੱਟੀ ਕਾਰਨ ਕੁੱਝ ਦਫਤਰਾਂ ਵਿਚ ਕੰਮਕਾਜ ਬਿਲਕੁਲ ਸੀਮਤ ਰਿਹਾ। ਜਦਕਿ ਅਧਿਕਾਰੀ ਪੱਧਰ ‘ਤੇ ਕੰਮਕਾਜ ਜਾਰੀ ਰਿਹਾ। ਕਈ ਦਫਤਰਾਂ ਵਿਚ ਮੁਲਾਜ਼ਮਾਂ ਦੀ ਘੱਟ ਹਾਜਰੀ ਕਾਰਨ ਫਾਇਲਾਂ ਦੇ ਨਿਪਟਾਰੇ, ਦਸਤਾਵੇਜੀ ਕਾਰਵਾਈ ਅਤੇ ਹੋਰ ਰੁਟੀਨ ਕੰਮਾਂ ਦੀ ਰਫਤਾਰ ਵੀ ਪ੍ਰਭਾਵਿਤ ਹੋਣ ਦੀ ਜਾਣਕਾਰੀ ਮਿਲੀ। ਇਸ ਦੌਰਾਨ ਕੁੱਝ ਥਾਵਾਂ ਤੇ ਹਾਜਰ ਮੁਲਾਜ਼ਮਾਂ ਨੇ ਆਪਣੀਆਂ ਮੁਸ਼ਕਲਾਂ ਅਤੇ ਮੰਗਾਂ ਸਬੰਧੀ ਗੱਲਬਾਤ ਵੀ ਕੀਤੀ। ਸਮੂਹਿਕ ਛੁੱਟੀ ਦਾ ਇਹ ਪ੍ਰੋਗਰਾਮ ਸਰਕਾਰੀ ਮੁਲਾਜਮਾਂ ਦੀਆਂ ਮੰਗਾਂ ਨੂੰ ਲੈਕੇ ਚਲ ਰਹੇ ਸੰਘਰਸ਼ ਦੇ ਸੰਦਰਭ ਵਿਚ ਕੀਤਾ ਗਿਆ। ਜਿਸ ਦਾ ਸਿੱਧਾ ਪ੍ਰਭਾਵ ਦੋ ਦਿਨਾਂ ਦੌਰਾਨ ਸਰਕਾਰੀ ਦਫਤਰਾਂ ਦੇ ਆਮ ਕੰਮਕਾਜ ’ਤੇ ਪਿਆ। ਸਮੂਹਿਕ ਛੁੱਟੀ ਕਾਰਨ ਪੈਦਾ ਹੋਏ ਹਾਲਾਤਾਂ ਨਾਲ ਜਿੱਥੇ ਸਰਕਾਰੀ ਕੰਮਕਾਜ ਪ੍ਰਭਾਵਿਤ ਹੋਇਆ, ਉਥੇ ਆਮ ਲੋਕਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਪਿਛਲੀ ਖ਼ਬਰ ਪੁਲਿਸ ਮੁਲਾਜ਼ਮ ਦੀ ਲੜਕੀ ਵਲੋਂ ਸ਼ੱਕੀ ਹਾਲਾਤ ’ ਚ ਖ਼ੁਦਕੁਸ਼ੀ ਅਗਲੀ ਖ਼ਬਰ ਐਕਟਿਵਾ ’ ਤੇ ਜਾ ਰਹੀ ਔਰਤ ਪਾਸੋਂ ਲੁਟੇਰਿਆਂ ਨੇ ਲੁੱਟੀ ਸੋਨੇ ਦੀ ਚੇਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।