21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਭਿਖਸ਼ੂ ਸੰਘ ਤੇ ਪੰਜਾਬ ਬੁਧਿਸ਼ਟ ਸੁਸਾਇਟੀ ਵਲੋਂ ਤਕਸ਼ਿਲਾ ਮਹਾ ਬੁੱਧ ਵਿਹਾਰ ਵਿਖੇ ਮਨਾਈ ਅਸ਼ੋਕਾ ਵਿਜੇ ਦਸਵੀਂ

ਲਾਡੋਵਾਲ, 20 ਅਕਤੂਬਰ (ਬਲਬੀਰ ਸਿੰਘ ਰਾਣਾ)-ਭਿਖਸ਼ੂ ਸੰਘ ਅਤੇ ਪੰਜਾਬ ਬੁਧਿਸ਼ਟ ਸੁਸਾਇਟੀ ਵਲੋਂ ਅੱਜ ਤਕਸ਼ਿਲਾ ਮਹਾ ਬੁੱਧ ਵਿਹਾਰ ਲੁਧਿਆਣਾ ਵਿਖੇ ਅਸ਼ੋਕ ਵਿਜੇ ਦਸਵੀਂ ਬੜੀ ਧੂਮਧਾਮ ਅਤੇ ਸ਼ਰਧਾ ਭਾਵਨਾ ਨਾਲ ਮਨਾਈ ਗਈ, ਜਿਸ ਵਿਚ ਬਤੌਰ ਮੁੱਖ ਮਹਿਮਾਨ ਬਸਪਾ ਦੇ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਵਿਸ਼ੇਸ਼ ਤੌਰ ’ਤੇ ਪੁੱਜੇ।

ਅਜੀਤ ਡੈਸਕ 21-10-2026
ਲਾਡੋਵਾਲ, 20 ਅਕਤੂਬਰ (ਬਲਬੀਰ ਸਿੰਘ ਰਾਣਾ)-ਭਿਖਸ਼ੂ ਸੰਘ ਅਤੇ ਪੰਜਾਬ ਬੁਧਿਸ਼ਟ ਸੁਸਾਇਟੀ ਵਲੋਂ ਅੱਜ ਤਕਸ਼ਿਲਾ ਮਹਾ ਬੁੱਧ ਵਿਹਾਰ ਲੁਧਿਆਣਾ ਵਿਖੇ ਅਸ਼ੋਕ ਵਿਜੇ ਦਸਵੀਂ ਬੜੀ ਧੂਮਧਾਮ ਅਤੇ ਸ਼ਰਧਾ ਭਾਵਨਾ ਨਾਲ ਮਨਾਈ ਗਈ, ਜਿਸ ਵਿਚ ਬਤੌਰ ਮੁੱਖ ਮਹਿਮਾਨ ਬਸਪਾ ਦੇ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਵਿਸ਼ੇਸ਼ ਤੌਰ ’ਤੇ ਪੁੱਜੇ। ਇਸ ਮੌਕੇ ਭਿਖਸ਼ੂ ਡਾ. ਚੰਦਿਮਾ ਮਗਥੇਰੋ, ਪ੍ਰਧਾਨ ਬੁਧਿਸ਼ਟ ਲਰਨਿੰਗ ਸੈਂਟਰ ਉੱਤਰ ਪ੍ਰਦੇਸ਼ ਨੇ ਗੱਲਬਾਤ ਕਰਦਿਆਂ ਕਿਹਾ ਕਿ ਅਸ਼ੋਕਾ ਵਿਜੇ ਦਸਵੀਂ ਮਨਾਉਣਾ ਇਕ ਬਹੁਤ ਹੀ ਮਹਾਨ ਅਤੇ ਪੁੰਨ ਦਾ ਕੰਮ ਹੈ। ਇਸ ਦਿਨ ਸਮਰਾਟ ਅਸ਼ੋਕ ਨੇ ਬੁੱਧ ਧੰਮ ਗ੍ਰਹਿਣ ਕੀਤਾ ਸੀ ਤੇ ਪੂਰੀ ਦੁਨੀਆ ਵਿਚ ਬੁੱਧ ਧੰਮ ਫੈਲਾਉਣ ਦਾ ਨੇਕ ਕੰਮ ਕੀਤਾ ਸੀ। ਇਸ ਮੌਕੇ ਬਹੁਜਨ ਸਮਾਜ ਪਾਰਟੀ ਦੇ ਪੰਜਾਬ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਸਾਰਿਆਂ ਨੂੰ ਅਸ਼ੋਕਾ ਵਿਜੇ ਦਸਵੀਂ ਦੀ ਹਾਰਦਿਕ ਵਧਾਈ ਦਿੱਤੀ ਅਤੇ ਕਿਹਾ ਕਿ ਤਕਸ਼ਿਲਾ ਮਹਾ ਬੁੱਧ ਵਿਹਾਰ, ਬੁੱਧ ਧੰਮ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਕਰਨ ਵਾਲਾ ਇਕ ਮੋਹਰੀ ਕੇਂਦਰ ਹੈ। ਇਸ ਮੌਕੇ ਭਿਖਸ਼ੂ ਪ੍ਰਗਿਆ ਬੋਧੀ ਨੇ ਪ੍ਰਵਚਨ ਕਰਕੇ ਹਾਜ਼ਰੀਨ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਪੰਚਸ਼ੀਲ ਉੱਪਰ ਚੱਲਣ ਲਈ ਵੀ ਪ੍ਰੇਰਿਤ ਕੀਤਾ। ਇਸ ਮੌਕੇ ਸਮੂਹ ਸੰਗਤਾਂ ਲਈ ਭਾਰਤ ਮੌਰਿਆ ਸੰਘ ਦੇ ਘਨਸ਼ਾਮ ਅਤੇ ਏ.ਪੀ. ਮੌਰਿਆ ਨੇ ਸੰਗਤਾਂ ਲਈ ਚਾਹ ਦੇ ਲੰਗਰ ਦੀ ਸੇਵਾ ਕੀਤੀ, ਜਦਕਿ ਡਾ. ਚਰਨਜੀਤ ਸਿੰਘ ਵਲੋਂ ਲੋੜਵੰਦ ਮਰੀਜ਼ਾਂ ਲਈ ਅੱਖਾਂ ਤੇ ਹੋਰ ਬਿਮਾਰੀਆਂ ਦਾ ਮੁਫ਼ਤ ਮੈਡੀਕਲ ਕੈਂਪ ਲਗਾਇਆ ਅਤੇ ਮੁਫ਼ਤ ਦਵਾਈਆਂ ਵੀ ਵੰਡੀਆਂ। ਸਮਾਗਮ ਦੇ ਅਖੀਰ ਵਿਚ ਦੂਰੋਂ ਨੇੜਿਓਂ ਆਈਆਂ ਸੰਗਤਾਂ ਲਈ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਐਡਵੋਕੇਟ ਹਰਭਜਨ ਸਾਂਪਲਾ ਪ੍ਰਧਾਨ ਪੰਜਾਬ ਬੁਧਿਸ਼ਟ ਸੁਸਾਇਟੀ, ਮਨੋਜ ਕੁਮਾਰ, ਰਾਮ ਨਰਾਇਣ, ਸ਼ਾਮ ਲਾਲ, ਰਾਮ ਦਾਸ, ਗੁਰਮੀਤ ਸਿੰਘ, ਐਡਵੋਕੇਟ ਬਲਵਿੰਦਰ ਕੁਮਾਰ, ਤੀਰਥ ਰਾਜਪੁਰਾ, ਸਰਪੰਚ ਖੁਸ਼ੀ ਰਾਮ, ਸੁਸ਼ੀਲ ਬਿਰਦੀ, ਗੁਰ ਪ੍ਰਸਾਦ, ਬਲਵਿੰਦਰ ਬਿੱਟਾ, ਪਰਗਣ ਬਿਲਗਾ, ਜੀਤ ਰਾਮ ਬਸਰਾ, ਜਗਤਾਰ ਸਿੰਘ ਕੈਂਥ, ਸੁਰਿੰਦਰ ਮੋਹਨ, ਸੋਨੂੰ ਅੰਬੇਡਕਰ, ਖ਼ੁਸ਼ੀ ਰਾਮ, ਆਜ਼ਾਦ ਰਾਮਾਨੰਦ, ਰਾਮਨਰੈਣ ਬੌਧ, ਯਸ਼ਪਾਲ ਦੁਬਈ, ਅਵਤਾਰ ਚੰਦ, ਹਰਪਾਲ ਸਿੰਘ ਬੋਧ, ਕਾਂਤਾ, ਰਜਨੀ ਤੋਂ ਇਲਾਵਾ ਹੋਰ ਵੀ ਸ਼ਰਧਾਲੂ ਹਾਜ਼ਰ ਸਨ।
ਪਿਛਲੀ ਖ਼ਬਰ ਸਰਕਾਰ ਵਲੋਂ ਕਿਸਾਨੀ ਕਰਜ਼ੇ ਨੂੰ ਲੈ ਕੇ ਜਾਰੀ ਕੀਤੇ ਤੁਗਲਗੀ ਫ਼ਰਮਾਨ ਨਾਲ ਕਿਸਾਨੀ ਨੂੰ ਲੱਗੇਗੀ ਢਾਹ -ਚੇਅਰਮੈਨ ਹਵਾਸ ਅਗਲੀ ਖ਼ਬਰ ਕੈਨੇਡੀਅਨ ਪੰਜਾਬੀ ਕਵਿੱਤਰੀ ਬਿੰਦੂ ਦਲਵੀਰ ਕੌਰ ਦਾ ਗ਼ਜ਼ਲ ਸੰਗ੍ਰਹਿ “ ਮਨ ਬਉਰਾ ” ਪ੍ਰੋ . ਗੁਰਭਜਨ ਗਿੱਲ , ਪ੍ਰੋ . ਰਵਿ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।