10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਬੇ-ਆਬਾਦ ਕਾਲੋਨੀਆਂ ਅਤੇ ਖ਼ਾਲੀ ਪਏ ਪਲਾਟ ਬਣ ਰਹੇ ਅਪਰਾਧੀਆਂ ਦੀਆਂ ‘ਲੁਕਣਗਾਹਾਂ’

ਇਯਾਲੀ/ਥਰੀਕੇ, 9 ਅਕਤੂਬਰ-ਲੁਧਿਆਣਾ ਸ਼ਹਿਰ ਦੇ ਬਾਹਰੀ ਇਲਾਕਿਆਂ ਵਿਚ ਖੇਤੀਬਾੜੀ ਵਾਲੀਆਂ ਜ਼ਮੀਨਾਂ ’ਤੇ ਵਿਕਸਿਤ ਹੋਈਆਂ ਕਾਲੋਨੀਆਂ ਅਜੇ ਤੱਕ ਪੂਰੀ ਤਰ੍ਹਾਂ ਆਬਾਦ ਨਾ ਹੋ ਸਕੀਆਂ, ਜੋ ਕਿ ਸਿਰਫ਼ ਸ਼ਹਿਰੀ ਯੋਜਨਾਬੰਦੀ ਦੀ ਨਾਕਾਮੀ ਦਾ ਚਿਹਰਾ ਨਹੀਂ, ਸਗੋਂ ਸੁਰੱਖਿਆ ਲਈ ਵੀ ਗੰਭੀਰ ਚੁਣੌਤੀ ਬਣਦੀਆਂ ਜਾ ਰਹੀਆਂ ਹਨ। ਸੁੰਨੀਆਂ ਗਲੀਆਂ, ਖ਼ਾਲੀ ਪਲਾਟ, ਅਧੂਰੀਆਂ ਇਮਾਰਤਾਂ ਅਤੇ ਰਾਤ ਸਮੇਂ ਘੱਟ ਆਵਾਜਾਈ ਵਾਲੇ ਇਲਾਕੇ ਅਪਰਾਧੀ ਅਨਸਰਾਂ ਲਈ ‘ਲੁਕਣਗਾਹ’ ਬਣਨ ਦੇ ਨਾਲ-ਨਾਲ ਕਤਲ ਵਰਗੀਆਂ ਸੰਗੀਨ ਵਾਰਦਾਤਾਂ ਤੋਂ ਬਾਅਦ ਲਾਸ਼ਾਂ ਜਾਂ ਹੋਰ ਸਬੂਤ ਲੁਕਾਉਣ ਲਈ ਵੀ ਵਰਤੇ ਜਾਣ ਲੱਗੇ ਹਨ।

ਅਜੀਤ ਡੈਸਕ 10-10-2026
ਇਯਾਲੀ/ਥਰੀਕੇ, 9 ਅਕਤੂਬਰ-ਲੁਧਿਆਣਾ ਸ਼ਹਿਰ ਦੇ ਬਾਹਰੀ ਇਲਾਕਿਆਂ ਵਿਚ ਖੇਤੀਬਾੜੀ ਵਾਲੀਆਂ ਜ਼ਮੀਨਾਂ ’ਤੇ ਵਿਕਸਿਤ ਹੋਈਆਂ ਕਾਲੋਨੀਆਂ ਅਜੇ ਤੱਕ ਪੂਰੀ ਤਰ੍ਹਾਂ ਆਬਾਦ ਨਾ ਹੋ ਸਕੀਆਂ, ਜੋ ਕਿ ਸਿਰਫ਼ ਸ਼ਹਿਰੀ ਯੋਜਨਾਬੰਦੀ ਦੀ ਨਾਕਾਮੀ ਦਾ ਚਿਹਰਾ ਨਹੀਂ, ਸਗੋਂ ਸੁਰੱਖਿਆ ਲਈ ਵੀ ਗੰਭੀਰ ਚੁਣੌਤੀ ਬਣਦੀਆਂ ਜਾ ਰਹੀਆਂ ਹਨ। ਸੁੰਨੀਆਂ ਗਲੀਆਂ, ਖ਼ਾਲੀ ਪਲਾਟ, ਅਧੂਰੀਆਂ ਇਮਾਰਤਾਂ ਅਤੇ ਰਾਤ ਸਮੇਂ ਘੱਟ ਆਵਾਜਾਈ ਵਾਲੇ ਇਲਾਕੇ ਅਪਰਾਧੀ ਅਨਸਰਾਂ ਲਈ ‘ਲੁਕਣਗਾਹ’ ਬਣਨ ਦੇ ਨਾਲ-ਨਾਲ ਕਤਲ ਵਰਗੀਆਂ ਸੰਗੀਨ ਵਾਰਦਾਤਾਂ ਤੋਂ ਬਾਅਦ ਲਾਸ਼ਾਂ ਜਾਂ ਹੋਰ ਸਬੂਤ ਲੁਕਾਉਣ ਲਈ ਵੀ ਵਰਤੇ ਜਾਣ ਲੱਗੇ ਹਨ। ਕਈ ਬਾਰ ਇਨ੍ਹਾਂ ਬੇਆਬਾਦ ਕਾਲੋਨੀਆਂ ਵਿਚ ਨਸ਼ੇੜੀਆਂ ਦੀ ਆਵਾਜਾਈ ਅਤੇ ਨਸ਼ੇ ਦੀ ਵਰਤੋਂ ਦੀਆਂ ਸ਼ਿਕਾਇਤਾਂ ਵੀ ਆਮ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਕਈ ਥਾਵਾਂ ’ਤੇ ਸਟਰੀਟ ਲਾਈਟਾਂ, ਪੁਲਿਸ ਗਸ਼ਤ ਅਤੇ ਨਿਗਰਾਨੀ ਦੀ ਘਾਟ ਕਾਰਨ ਲੋਕ ਸ਼ਾਮ ਤੋਂ ਬਾਅਦ ਇਨ੍ਹਾਂ ਇਲਾਕਿਆਂ ’ਚੋਂ ਲੰਘਣ ਤੋਂ ਵੀ ਗੁਰੇਜ਼ ਕਰਦੇ ਹਨ। ਇਸੇ ਤਰ੍ਹਾਂ ਸ਼ਹਿਰ ਦੇ ਬਾਹਰੀ ਇਲਾਕਿਆਂ ਵਿਚ ਬਣੀਆਂ ਇਹ ਸੁੰਨੀਆਂ ਕਾਲੋਨੀਆਂ ਹੌਲੀ-ਹੌਲੀ ‘ਵਿਕਾਸ’ ਦੀ ਬਜਾਏ ਸੁਰੱਖਿਆ ਦੇ ਸਵਾਲ ਖੜ੍ਹੇ ਕਰ ਰਹੀਆਂ ਹਨ। ਸ਼ਹਿਰ ਦੇ ਬਾਹਰੀ ਇਲਾਕਿਆਂ ਵਿਚ ਕਾਫ਼ੀ ਸਮੇਂ ਤੋਂ ਬੇਆਬਾਦ ਪਈਆਂ ਕਾਲੋਨੀਆਂ ’ਚ ਖ਼ਾਲੀ ਪਏ ਪਲਾਟ ਅਪਰਾਧ ਲਈ ਵਰਤੇ ਜਾਣ ਦਾ ਖ਼ਦਸ਼ਾ ਸਿਰਫ਼ ਲੋਕਾਂ ਦੀ ਚਿੰਤਾ ਤੱਕ ਸੀਮਤ ਨਹੀਂ ਹੈ ਕਿਉਂਕਿ ਹਾਲੀਆ ਹੋਈਆ ਘਟਨਾਵਾਂ ਇਸ ਪੱਖ ਨੂੰ ਗੰਭੀਰ ਬਣਾਉਂਦੀਆਂ ਹਨ। ਲੰਘੇ ਮਹੀਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ (ਪੱਖੋਵਾਲ ਸੜਕ) ’ਤੇ ਲਲਤੋਂ ਪਿੰਡ ਨੇੜੇ ਇਕ ਸੁੰਨੀ ਕਾਲੋਨੀ ਵਿਚ ਕਰੀਬ 25 ਸਾਲਾ ਔਰਤ ਦੀ ਲਾਸ਼ ਮਿਲੀ। ਇਕ ਹੋਰ ਗੰਭੀਰ ਮਾਮਲੇ ਵਿਚ ਲੁਧਿਆਣਾ ਦੇ ਇਕ ਖ਼ਾਲੀ ਪਲਾਟ ਵਿਚ 30 ਸਾਲਾ ਦਵਿੰਦਰ ਦੀ ਟੁਕੜਿਆਂ ਵਿਚ ਲਾਸ਼ ਮਿਲੀ ਅਤੇ ਇਸੇ ਤਰ੍ਹਾਂ ਗਿਆਸਪੁਰਾ ਚੌਕ/ਸ਼ੇਰਪੁਰ ਇਲਾਕੇ ਦੇ ਇਕ ਖ਼ਾਲੀ ਪਲਾਟ ਵਿਚ ਨੀਲੇ ਡਰੰਮ ਵਿਚ ਇਕ ਵਿਅਕਤੀ ਦੀ ਲਾਸ਼ ਮਿਲਣਾ ਤੇ ਕਰਾਬਾਰਾ ਰੋਡ ’ਤੇ ਇਕ ਖ਼ਾਲੀ ਪਲਾਟ ਵਿਚ ਦਰਖ਼ਤ ਨਾਲ ਬੰਨ੍ਹੀ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਣਾ ਆਦਿ ਘਟਨਾਵਾਂ ਨੂੰ ਦੇਖਦਿਆਂ ਸਵਾਲ ਸਿਰਫ਼ ਇਹ ਨਹੀਂ ਕਿ ਅਪਰਾਧੀਆਂ ਨੇ ਵਾਰਦਾਤ ਤੋਂ ਬਾਅਦ ਲਾਸ਼ਾਂ ਸੁੰਨੀਆਂ ਥਾਵਾਂ ’ਤੇ ਕਿਉਂ ਸੁੱਟੀਆਂ, ਸਗੋਂ ਸਵਾਲ ਇਹ ਵੀ ਹੈ ਕਿ ਸ਼ਹਿਰ ਦੇ ਬਾਹਰੀ ਇਲਾਕਿਆਂ ਵਿਚ ਵੱਡੇ ਪੱਧਰ ’ਤੇ ਬਣੀਆਂ ਕਾਲੋਨੀਆਂ ਤੇ ਖਾਲੀ ਪਲਾਟ, ਜੋ ਕਿ ਅਜੇ ਤੱਕ ਪੂਰੀ ਤਰ੍ਹਾਂ ਆਬਾਦ ਨਹੀਂ ਹਨ। ਇਨ੍ਹਾਂ ਥਾਵਾਂ ’ਤੇ ਸੁਰੱਖਿਆ ਅਤੇ ਨਿਗਰਾਨੀ ਲਈ ਪ੍ਰਸ਼ਾਸਨ ਕੋਲ ਕੋਈ ਯੋਜਨਾ ਹੀ ਨਹੀਂ ਹੈ।
ਪਿਛਲੀ ਖ਼ਬਰ ਨਗਰ ਨਿਗਮ ਵਲੋਂ ਮੁਲਾਜ਼ਮਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ-ਧੀਂਗਾਨ ਅਗਲੀ ਖ਼ਬਰ ਸਰਾਭਾ ਨਗਰ ਵਿਚ ਮੁੜ ਚੋਰਾਂ ਵਲੋਂ ਵਾਰਦਾਤਾਂ ਨੂੰ ਦਿੱਤਾ ਅੰਜਾਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।