ਆਰਥਿਕ ਪੱਖੋਂ ਕਮਜ਼ੋਰ ਵਰਗ ਦੀ ਖੱਤਰੀ ਅਰੋੜਾ ਪਰਿਵਾਰ ਲਵੇਗਾ ਸਾਰ-ਰੋਹਿਤ ਧੀਰ
ਲੁਧਿਆਣਾ, 6 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਆਰਥਿਕ ਪੱਖੋਂ ਕਮਜ਼ੋਰ ਵਰਗ ਦੀ ਖੱਤਰੀ ਅਰੋੜਾ ਪਰਿਵਾਰ ਵਲੋਂ ਹੁਣ ਸਾਰ ਲਈ ਜਾਵੇਗੀ ਅਤੇ ਇਸ ਲਈ ਵਿਚਾਰ ਵਟਾਂਦਰਾ ਕਰਨ ਲਈ ਅੱਜ ਇਕ ਮੀਟਿੰਗ ਖੱਤਰੀ ਅਰੋੜਾ ਪਰਿਵਾਰ ਦੇ ਸੀਨੀਅਰ ਮੈਂਬਰ ਰੋਹਿਤ ਧੀਰ ਦੀ ਅਗਵਾਈ ਹੇਠ ਹੋਈ, ਜਿਸ ਵਿਚ ਵੱਖ-ਵੱਖ ਆਗੂਆਂ ਅਤੇ ਮੈਂਬਰਾਂ ਨੇ ਹਿੱਸਾ ਲਿਆ। ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਪ੍ਰਧਾਨ ਬੰਟੂ ਯੋਗੇਸ਼ ਹਾਂਡਾ, ਸ਼ਾਮ ਸੁੰਦਰ ਮਲਹੋਤਰਾ, ਵਿਜੇ ਬਲੇਜਾ, ਦਵਿੰਦਰ ਜੱਗੀ, ਅਵੀ ਮਲਹੋਤਰਾ ਅਤੇ ਪ੍ਰਿੰਸ ਪਰੂਥੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।
ਲੁਧਿਆਣਾ, 6 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਆਰਥਿਕ ਪੱਖੋਂ ਕਮਜ਼ੋਰ ਵਰਗ ਦੀ ਖੱਤਰੀ ਅਰੋੜਾ ਪਰਿਵਾਰ ਵਲੋਂ ਹੁਣ ਸਾਰ ਲਈ ਜਾਵੇਗੀ ਅਤੇ ਇਸ ਲਈ ਵਿਚਾਰ ਵਟਾਂਦਰਾ ਕਰਨ ਲਈ ਅੱਜ ਇਕ ਮੀਟਿੰਗ ਖੱਤਰੀ ਅਰੋੜਾ ਪਰਿਵਾਰ ਦੇ ਸੀਨੀਅਰ ਮੈਂਬਰ ਰੋਹਿਤ ਧੀਰ ਦੀ ਅਗਵਾਈ ਹੇਠ ਹੋਈ, ਜਿਸ ਵਿਚ ਵੱਖ-ਵੱਖ ਆਗੂਆਂ ਅਤੇ ਮੈਂਬਰਾਂ ਨੇ ਹਿੱਸਾ ਲਿਆ। ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਪ੍ਰਧਾਨ ਬੰਟੂ ਯੋਗੇਸ਼ ਹਾਂਡਾ, ਸ਼ਾਮ ਸੁੰਦਰ ਮਲਹੋਤਰਾ, ਵਿਜੇ ਬਲੇਜਾ, ਦਵਿੰਦਰ ਜੱਗੀ, ਅਵੀ ਮਲਹੋਤਰਾ ਅਤੇ ਪ੍ਰਿੰਸ ਪਰੂਥੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਮੀਟਿੰਗ ਦੌਰਾਨ ਖੱਤਰੀ-ਅਰੋੜਾ ਭਾਈਚਾਰੇ ਨੂੰ ਆ ਰਹੀਆਂ ਦਰਪੇਸ਼ ਸਮੱਸਿਆਵਾਂ ‘ਤੇ ਵਿਸਥਾਰ ਨਾਲ ਚਰਚਾ ਕੀਤੀ ਗਈ। ਆਜ਼ਾਦੀ ਤੋਂ ਬਾਅਦ ਭਾਈਚਾਰੇ ਦੀ ਰਾਜਨੀਤਿਕ ਅਣਗਹਿਲੀ ‘ਤੇ ਚਰਚਾ ਕਰਦੇ ਹੋਏ ਮੈਂਬਰਾਂ ਨੇ ਸਰਬਸੰਮਤੀ ਨਾਲ ਰਾਜਨੀਤਿਕ ਪਾਰਟੀਆਂ ਵਲੋਂ ਆਬਾਦੀ ਦੇ ਹਿੱਸੇ ਮੁਤਾਬਿਕ ਹਿੱਸਾ ਨਾ ਦੇਣ ਦਾ ਮੁੱਦਾ ਉਠਾਇਆ। ਬੰਟੂ ਪ੍ਰਧਾਨ ਅਤੇ ਯੋਗੇਸ਼ ਹਾਂਡਾ ਨੇ ਖੱਤਰੀ-ਅਰੋੜਾ ਪਰਿਵਾਰਾਂ ਦੀ ਏਕਤਾ ‘ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਜੇਕਰ ਭਾਈਚਾਰਾ ਇਕਜੁੱਟ ਹੋ ਜਾਂਦਾ ਹੈ, ਤਾਂ ਅੱਧੀਆਂ ਤੋਂ ਵੱਧ ਸਮੱਸਿਆਵਾਂ ਆਪਣੇ ਆਪ ਹੱਲ ਹੋ ਜਾਣਗੀਆਂ। ਸੰਗਠਨ ਨੂੰ ਗੈਰ-ਰਾਜਨੀਤਿਕ ਦੱਸਦਿਆਂ ਰੋਹਿਤ ਧੀਰ ਨੇ ਕਿਹਾ ਕਿ ਖੱਤਰੀ-ਅਰੋੜਾ ਪਰਿਵਾਰਾਂ ਨਾਲ ਸਬੰਧਿਤ ਆਰਥਿਕ ਤੌਰ ‘ਤੇ ਪਛੜੇ ਵਰਗ ਦੇ ਉਥਾਨ ‘ਤੇ ਚਰਚਾ ਕਰਦੇ ਹੋਏ ਸਰਕਾਰ ਵੱਲ ਦੇਖਣ ਦੀ ਬਜਾਏ ਸਮਾਜ ਦੇ ਅਮੀਰ ਵਰਗ ਨੂੰ ਬੇਰੁਜ਼ਗਾਰ ਪਰਿਵਾਰਾਂ ਨੂੰ ਆਪਣੇ ਅਦਾਰਿਆਂ ਵਿਚ ਰੁਜ਼ਗਾਰ ਪ੍ਰਦਾਨ ਕਰਕੇ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਸਿੱਖਿਆ ਤੋਂ ਵਾਂਝੇ ਪਰਿਵਾਰਾਂ ਦੇ ਹਰੇਕ ਬੱਚੇ ਨੂੰ ਸਿੱਖਿਅਤ ਕਰਨ ਲਈ ਉਨ੍ਹਾਂ ਨੂੰ ਇਕ-ਇਕ ਬੱਚੇ ਨੂੰ ਗੋਦ ਲੈਣਾ ਚਾਹੀਦਾ ਹੈ ਅਤੇ ਉਨ੍ਹਾਂ ਦੇ ਭਵਿੱਖ ਨੂੰ ਬਣਾਉਣ ਵਿਚ ਮਦਦ ਕਰਨੀ ਚਾਹੀਦੀ ਹੈ। ਖੱਤਰੀ-ਅਰੋੜਾ ਪਰਿਵਾਰਾਂ ਦੀ ਰਾਜਨੀਤਿਕ ਅਣਗਹਿਲੀ ‘ਤੇ ਧੀਰ ਨੇ ਕਿਹਾ ਕਿ ਜਦੋਂ ਸਮਾਜ ਇਕਜੁੱਟ ਹੋ ਜਾਂਦਾ ਹੈ, ਤਾਂ ਉਸ ਨੂੰ ਆਪਣਾ ਹਿੱਸਾ ਪਾਉਣ ਵਿਚ ਦੇਰ ਨਹੀਂ ਲੱਗੇਗੀ।