03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਵਿਦਿਆਰਥੀਆਂ ਨੂੰ ਵਾਤਾਵਰਨ ਪ੍ਰਦੂਸ਼ਣ ਖ਼ਿਲਾਫ਼ ਕੀਤਾ ਜਾਗਰੂਕ

ਆਲਮਗੀਰ, 2 ਅਕਤੂਬਰ (ਜਰਨੈਲ ਸਿੰਘ ਪੱਟੀ)- ਸਥਾਨਕ ਪਿੰਡ ਹਰਨਾਮਪੁਰਾ ਸਥਿਤ ਸੱਤਿਆ ਭਾਰਤੀ ਸਕੂਲ ਵਿਖੇ ਵਾਤਾਵਰਨ ਵਿਸ਼ੇ ’ਤੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ ਵਿਚ ਸਕੂਲ ਦੇ ਸਮੂਹ ਵਿਦਿਆਰਥੀਆਂ ਨੇ ਉਤਸ਼ਾਹ ਪੂਰਵਕ ਹਿੱਸਾ ਲਿਆ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਤੇ ਸਾਬਕਾ ਸਰਪੰਚ ਐਡਵੋਕੇਟ ਪ੍ਰੇਮ ਸਿੰਘ ਹਰਨਾਮਪੁਰਾ, ਭੁਪਿੰਦਰ ਕੌਰ, ਨੈਸ਼ਨਲ ਐਵਾਰਡ ਜੇਤੂ ਸੁਖਵਿੰਦਰ ਸਿੰਘ ਬੈਂਸ, ਮਾਰਕੀਟ ਕਮੇਟੀ ਸਾਹਨੇਵਾਲ ਦੇ ਸਾਬਕਾ ਚੇਅਰਮੈਨ ਜਸਵੰਤ ਸਿੰਘ ਚਹਿਲ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ।

ਅਜੀਤ ਡੈਸਕ 03-10-2026
ਆਲਮਗੀਰ, 2 ਅਕਤੂਬਰ (ਜਰਨੈਲ ਸਿੰਘ ਪੱਟੀ)- ਸਥਾਨਕ ਪਿੰਡ ਹਰਨਾਮਪੁਰਾ ਸਥਿਤ ਸੱਤਿਆ ਭਾਰਤੀ ਸਕੂਲ ਵਿਖੇ ਵਾਤਾਵਰਨ ਵਿਸ਼ੇ ’ਤੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ ਵਿਚ ਸਕੂਲ ਦੇ ਸਮੂਹ ਵਿਦਿਆਰਥੀਆਂ ਨੇ ਉਤਸ਼ਾਹ ਪੂਰਵਕ ਹਿੱਸਾ ਲਿਆ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਤੇ ਸਾਬਕਾ ਸਰਪੰਚ ਐਡਵੋਕੇਟ ਪ੍ਰੇਮ ਸਿੰਘ ਹਰਨਾਮਪੁਰਾ, ਭੁਪਿੰਦਰ ਕੌਰ, ਨੈਸ਼ਨਲ ਐਵਾਰਡ ਜੇਤੂ ਸੁਖਵਿੰਦਰ ਸਿੰਘ ਬੈਂਸ, ਮਾਰਕੀਟ ਕਮੇਟੀ ਸਾਹਨੇਵਾਲ ਦੇ ਸਾਬਕਾ ਚੇਅਰਮੈਨ ਜਸਵੰਤ ਸਿੰਘ ਚਹਿਲ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ। ਸਮਾਗਮ ਦੌਰਾਨ ਵਿਦਿਆਰਥੀਆਂ ਨੇ ਵਾਤਾਵਰਨ ਨੂੰ ਪ੍ਰਦੂਸ਼ਣ ਤੋਂ ਬਚਾਉਣ ਸਬੰਧੀ ਕਵਿਤਾ, ਭਾਸ਼ਣ ਤੋਂ ਇਲਾਵਾ ਪੋਸਟਰ ਤਿਆਰ ਕਰਕੇ ਸਾਫ਼-ਸੁਥਰੇ ਵਾਤਾਵਰਨ ਲਈ ਹੋਕਾ ਦਿੱਤਾ। ਇਸ ਮੌਕੇ ਅਧਿਆਪਕ ਮਨਦੀਪ ਕੌਰ, ਪਵਨਦੀਪ ਕੌਰ, ਸੰਦੀਪ ਕੌਰ, ਹਰਮਨ ਕੌਰ, ਪਰਮਜੀਤ ਕੌਰ, ਸਵਰਨਜੀਤ ਕੌਰ, ਪਿੰਕੀ, ਦਲਜੀਤ ਕੌਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਗੁਰੂ ਨਾਨਕ ਖ਼ਾਲਸਾ ਕਾਲਜ ਫ਼ਾਰ ਵੁਮੈਨ ਵਿਖੇ ਗਾਂਧੀ ਜੈਅੰਤੀ ਮਨਾਈ ਅਗਲੀ ਖ਼ਬਰ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਸੂਬਾ ਵਾਸੀਆਂ ਲਈ ਵੱਡੀ ਉਮੀਦ ਦੀ ਕਿਰਨ-ਸ਼ਿਵਾਲਿਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।