02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਬਿਗ ਬੈੱਨ ਗਰੁੱਪ ਦੇ ਸੰਸਥਾਪਕ ਸਵ : ਜੋਗਿੰਦਰ ਸਿੰਘ ਆਹੂਜਾ ਦੀ ਅੰਤਿਮ ਵਿਦਾਇਗੀ ਸਮੇਂ ਵੱਖ - ਵੱਖ ਸ਼ਖ਼ਸੀਅਤਾਂ ਹੋਈਆਂ ਸ਼ਾਮਿਲ

ਲੁਧਿਆਣਾ, 1 ਅਕਤੂਬਰ (ਜਤਿੰਦਰ ਭੰਬੀ)-ਬਿਗ ਬੈਨ ਗਰੁੱਪ ਦੇ ਸੰਸਥਾਪਕ ਜੋਗਿੰਦਰ ਸਿੰਘ ਆਹੂਜਾ (89 ਸਾਲ) ਜੋ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ, ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਮਾਡਲ ਟਾਊਨ ਐਕਸਟੈਨਸ਼ਨ ਸਥਿਤ ਸ਼ਮਸ਼ਾਨਘਾਟ ਵਿਖੇ ਹੋਇਆ। ਇਸ ਮੌਕੇ ਉਦਯੋਗ ਵਰਗ ਨਾਲ ਸਬੰਧਿਤ ਵੱਡੀ ਗਿਣਤੀ ‘ਚ ਸ਼ਖ਼ਸੀਅਤਾਂ ਤੋਂ ਇਲਾਵਾ ਵੱਖ-ਵੱਖ ਵਰਗਾਂ ਦੇ ਪ੍ਰਤੀਨਿਧਾਂ ਨੇ ਸ਼ਾਮਿਲ ਹੋ ਕੇ ਸਵ: ਜੋਗਿੰਦਰ ਸਿੰਘ ਆਹੂਜਾ ਨੂੰ ਅੰਤਿਮ ਵਿਦਾਈ ਦਿੱਤੀ।

ਅਜੀਤ ਡੈਸਕ 02-10-2026
ਲੁਧਿਆਣਾ, 1 ਅਕਤੂਬਰ (ਜਤਿੰਦਰ ਭੰਬੀ)-ਬਿਗ ਬੈਨ ਗਰੁੱਪ ਦੇ ਸੰਸਥਾਪਕ ਜੋਗਿੰਦਰ ਸਿੰਘ ਆਹੂਜਾ (89 ਸਾਲ) ਜੋ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ, ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਮਾਡਲ ਟਾਊਨ ਐਕਸਟੈਨਸ਼ਨ ਸਥਿਤ ਸ਼ਮਸ਼ਾਨਘਾਟ ਵਿਖੇ ਹੋਇਆ। ਇਸ ਮੌਕੇ ਉਦਯੋਗ ਵਰਗ ਨਾਲ ਸਬੰਧਿਤ ਵੱਡੀ ਗਿਣਤੀ ‘ਚ ਸ਼ਖ਼ਸੀਅਤਾਂ ਤੋਂ ਇਲਾਵਾ ਵੱਖ-ਵੱਖ ਵਰਗਾਂ ਦੇ ਪ੍ਰਤੀਨਿਧਾਂ ਨੇ ਸ਼ਾਮਿਲ ਹੋ ਕੇ ਸਵ: ਜੋਗਿੰਦਰ ਸਿੰਘ ਆਹੂਜਾ ਨੂੰ ਅੰਤਿਮ ਵਿਦਾਈ ਦਿੱਤੀ। ਸਵ: ਜੋਗਿੰਦਰ ਸਿੰਘ ਆਪਣੇ ਪਿੱਛੇ ਪੁੱਤਰ ਤੇਜਵਿੰਦਰ ਸਿੰਘ ਤੇ ਦਵਿੰਦਰ ਸਿੰਘ, ਧੀ ਹਰਵਿੰਦਰ ਕੌਰ, ਪੋਤੇ-ਪੋਤੀਆਂ ਅਤੇ ਅਜਿਹੇ ਉੱਤਮ ਗੁਣਾਂ ਦੀ ਵਿਰਾਸਤ ਛੱਡ ਗਏ ਹਨ, ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੇ ਰਹਿਣਗੇ। ਅੰਤਿਮ ਸਸਕਾਰ ਸਮੇਂ ਨਿਊ ਸਵੈਨ ਗਰੁੱਪ ਤੋਂ ਉਪਕਾਰ ਸਿੰਘ ਆਹੂਜਾ, ਵਿਸ਼ਵਕਰਮਾ ਇੰਡਸਟਰੀਜ਼ ਤੋਂ ਚਰਨਜੀਤ ਸਿੰਘ ਵਿਸ਼ਵਕਰਮਾ, ਭਾਜਪਾ ਆਗੂ ਅਮਰਜੀਤ ਸਿੰਘ ਟਿੱਕਾ, ਭਾਊ ਭਗਵਾਨ ਸਿੰਘ ਗੁਰਮੇਲ ਮੈਡੀਕਲ, ਅਵਤਾਰ ਸਿੰਘ ਭੋਗਲ, ਗੁਰਚਰਨ ਸਿੰਘ ਚੰਨ , ਮਹਿੰਦਰ ਸਿੰਘ ਘੁਲਾਟੀ, ਅਮਰੀਕ ਸਿੰਘ ਬੱਤਰਾ, ਸੁਰਿੰਦਰ ਸਿੰਘ, ਅਮਰਜੀਤ ਸਿੰਘ ਟੋਨੀ ਮੱਕੜ, ਸਤਨਾਮ ਸਿੰਘ ਮੱਕੜ ਸਮੇਤ ਵੱਡੀ ਗਿਣਤੀ ‘ਚ ਸਨਅਤਕਾਰ ਤੇ ਵੱਖ-ਵੱਖ ਵਰਗਾਂ ਦੇ ਪ੍ਰਤੀਨਿਧ ਹਾਜ਼ਰ ਸਨ, ਜਿਨ੍ਹਾਂ ਨੇ ਬਿੱਗ ਬੈਨ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
ਪਿਛਲੀ ਖ਼ਬਰ ਢਾਬਾ ਮਾਲਕ ਤੋਂ 10 ਹਜ਼ਾਰ ਦੀ ਨਕਦੀ ਖੋਹਣ ਅਤੇ ਕੁੱਟਮਾਰ ਕਰਨ ਵਾਲੇ 4 ਨਾਮਜ਼ਦ ਅਗਲੀ ਖ਼ਬਰ ਨਿਗਮ ਦੇ ਜ਼ੋਨ ਦਫ਼ਤਰ ਨੇੜੇ ਮਹਾਤਮਾ ਗਾਂਧੀ ਦਾ ਸਮਾਰਕ ਗੰਦਗੀ ’ਚ ਘਿਰਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।