13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2026

ਵੇਰਕਾ ਵਲੋਂ ਦੁੱਧ ਦੀਆਂ ਕੀਮਤਾਂ ’ ਚ ਵਾਧਾ - ਜੀ . ਐਮ . ਹਰਜਿੰਦਰ ਸਿੰਘ

ਲੁਧਿਆਣਾ, 12 ਨਵੰਬਰ (ਜਸਵਿੰਦਰ ਸਿੰਘ)- ਦੁੱਧ ਉਤਪਾਦਾਂ ਦੀ ਪ੍ਰਸਿੱਧ ਕੰਪਨੀ ਵੇਰਕਾ ਵਲੋਂ ਆਪਣੇ ਦੁੱਧ ਦੀਆਂ ਕੀਮਤਾਂ ਵਿਚ ਵਾਧਾ ਕਰ ਦਿੱਤਾ ਗਿਆ ਹੈ, ਜੋ ਕਿ ਅੱਜ ਤੋਂ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਜਾਵੇਗਾ। ਵੇਰਕਾ ਮਿਲਕ ਪਲਾਂਟ ਲੁਧਿਆਣਾ ਦੀ ਜੀ.

ਅਜੀਤ ਡੈਸਕ 13-11-2026
ਲੁਧਿਆਣਾ, 12 ਨਵੰਬਰ (ਜਸਵਿੰਦਰ ਸਿੰਘ)- ਦੁੱਧ ਉਤਪਾਦਾਂ ਦੀ ਪ੍ਰਸਿੱਧ ਕੰਪਨੀ ਵੇਰਕਾ ਵਲੋਂ ਆਪਣੇ ਦੁੱਧ ਦੀਆਂ ਕੀਮਤਾਂ ਵਿਚ ਵਾਧਾ ਕਰ ਦਿੱਤਾ ਗਿਆ ਹੈ, ਜੋ ਕਿ ਅੱਜ ਤੋਂ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਜਾਵੇਗਾ। ਵੇਰਕਾ ਮਿਲਕ ਪਲਾਂਟ ਲੁਧਿਆਣਾ ਦੀ ਜੀ. ਐਮ. ਹਰਜਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਵੇਰਕਾ ਲੁਧਿਆਣਾ ਡੇਅਰੀ ਵਲੋਂ ਮਿਤੀ 13 ਨਵੰਬਰ 2026 ਦੀ ਸਵੇਰ ਤੋਂ ਵੇਰਕਾ ਦੁੱਧ ਦੇ ਰੇਟਾਂ ਵਿਚ ਤਬਦੀਲੀ ਕੀਤੀ ਗਈ ਹੈ, ਜਿਸ ਵਿਚ ਫੂਲ ਕਰੀਮ ਅੱਧਾ ਕਿੱਲੋ ਦੁੱਧ ਦਾ ਰੇਟ 36 ਰੁਪਏ ਤੋਂ 38 ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਸਟੈਂਡਰਡ ਦੁੱਧ 33 ਤੋਂ 35 ਰੁਪਏ, ਡਬਲ ਟੋਨਡ ਦੁੱਧ 27 ਰੁਪਏ ਤੋਂ 28 ਰੁਪਏ (ਸਾਰੇ ਅੱਧਾ ਕਿੱਲੋ) ਰੇਟ ਵਧਾ ਦਿੱਤੇ ਗਏ ਹਨ। ਕਿੱਲੋ ਮਗਰ ਚਾਰ ਰੁਪਏ ਦਾ ਵਾਧਾ ਕੀਤਾ ਗਿਆ ਹੈ।ਉਨ੍ਹਾਂ ਇਹ ਵੀ ਦੱਸਿਆ ਕਿ ਪੈਕਟਾਂ ਵਾਲੀ ਪੌਲੀ ਫ਼ਿਲਮ (ਲਿਫ਼ਾਫ਼ਾ) ਦਾ ਪੁਰਾਣਾ ਸਟਾਕ ਪਿਆ ਹੋਣ ਕਾਰਨ ਦੁੱਧ ਦੇ ਪੈਕਟ ਉੱਪਰ ਪਹਿਲਾਂ ਵਾਲੇ ਰੇਟ ਹੀ ਛਪੇ ਹਨ, ਜਿੰਨੇ ਸਮੇਂ ਤੱਕ ਪੁਰਾਣੀ ਫ਼ਿਲਮ ਦਾ ਸਟਾਕ ਖ਼ਤਮ ਨਹੀਂ ਹੁੰਦਾ ਓਨੇ ਸਮੇਂ ਤੱਕ ਪਹਿਲਾਂ ਵਾਲੇ ਰੇਟ ਹੀ ਲਿਫਾਫੇ ‘ਤੇ ਛਪੇ ਆਉਣਗੇ। ਸਮੂਹ ਵੇਰਕਾ ਦੁੱਧ ਡਿਸਟ੍ਰੀਬਿਊਟਰ/ ਡੀਲਰਜ਼ ਉਕਤ ਰੇਟ ਲਿਸਟ ਖਪਤਕਾਰਾਂ ਦੀ ਸਹੂਲਤ ਵਾਸਤੇ ਆਪਣੀ ਦੁਕਾਨ ਤੇ ਢੁਕਵੀਂ ਜਗ੍ਹਾ ਤੇ ਲਗਾ ਦੇਣ।
ਪਿਛਲੀ ਖ਼ਬਰ ਇੰਸਟੀਚਿਊਟ ਆਫ਼ ਨਰਸਿੰਗ ਐਜੂਕੇਸ਼ਨ ਜੀ . ਟੀ . ਬੀ . ਐੱਚ . ਵਿਖੇ ਸ਼ਖਸੀਅਤ ਵਿਕਾਸ ਸੰਬੰਧੀ ਸੈਸ਼ਨ ਕਰਵਾਇਆ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਦੀ ‘ਮਾਵਾਂ-ਧੀਆਂ ਦੀ ਲਲਕਾਰ ਰੈਲੀ’ ਸੰਬੰਧੀ ਪਿੰਡ ਮਲਕ ਵਿਖੇ ਹੋਈ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।