ਗੁਰਦੁਆਰਾ ਗੁਰੂ ਹਰਿਗੋਬਿੰਦਗੜ੍ਹ ਸਾਹਿਬ ਗਧਾਪੁਰ ਵਿਖੇ ਪਰਮ ਸੰਤ ਬਾਬਾ ਸੁੱਚਾ ਸਿੰਘ ਦਾ ਬਰਸੀ ਸਮਾਗਮ ਕਰਵਾਇਆ
ਲੁਧਿਆਣਾ, 29 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਜਵੱਦੀ ਟਕਸਾਲ ਦੇ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਨੇ ਗੁਰਦੁਆਰਾ ਗੁਰੂ ਹਰਿਗੋਬਿੰਦਗ੍ਹੜ ਸਾਹਿਬ ਗਧਾਪੁਰ ਵਿਖੇ ਪਰਮ ਸੰਤ ਬਾਬਾ ਸੁੱਚਾ ਸਿੰਘ ਦੇ ਬਰਸੀ ਨੂੰ ਸਮਰਪਿਤ ਕਰਵਾਏ ਗੁਰਮਤਿ ਸਮਾਗਮਾਂ ਦੌਰਾਨ ਵਿਚਾਰਾਂ ਦੀ ਸਾਂਝ ਪਾਉਂਦਿਆਂ ਕਿਹਾ ਕਿ ਮਹਾਂਪੁਰਸ਼ਾਂ ਨੇ ਅਨੇਕਾਂ ਔਕੜਾਂ ਤੇ ਕਸ਼ਟਾਂ ਦਾ ਸਾਹਮਣਾ ਕਰਦਿਆਂ ਆਪਣੇ ਆਦਰਸ਼ ਦੀ ਪੂਰਤੀ ਕੀਤੀ। ਬਾਬਾ ਜੀ ਨੇ ਵੱਡੇ ਮਹਾਂਪੁਰਸ਼ਾਂ ਦੇ ਜੀਵਨ ਤੇ ਆਦਰਸ਼ਾਂ ਦਾ ਜ਼ਿਕਰ ਕਰਦਿਆਂ ਸਮਝਾਇਆ ਕਿ ਅਸੀਂ ਵੀ ਆਪਣਾ ਜੀਵਨ ਉਨ੍ਹਾਂ ਦੀ ਵਿਚਾਰਧਾਰਾ ਅਨੁਸਾਰ ਢਾਲੀਏ ਅਤੇ ਗੁਰਮਤਿ ਮਾਰਗ ਦੇ ਪਾਂਧੀ ਬਣੀਏ ਤੇ ਜਗਤ ਜਲੰਦੇ ਤੋਂ ਜੀਵਨ ਮੁਕਤ ਹੋਈਏ।
ਲੁਧਿਆਣਾ, 29 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਜਵੱਦੀ ਟਕਸਾਲ ਦੇ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਨੇ ਗੁਰਦੁਆਰਾ ਗੁਰੂ ਹਰਿਗੋਬਿੰਦਗ੍ਹੜ ਸਾਹਿਬ ਗਧਾਪੁਰ ਵਿਖੇ ਪਰਮ ਸੰਤ ਬਾਬਾ ਸੁੱਚਾ ਸਿੰਘ ਦੇ ਬਰਸੀ ਨੂੰ ਸਮਰਪਿਤ ਕਰਵਾਏ ਗੁਰਮਤਿ ਸਮਾਗਮਾਂ ਦੌਰਾਨ ਵਿਚਾਰਾਂ ਦੀ ਸਾਂਝ ਪਾਉਂਦਿਆਂ ਕਿਹਾ ਕਿ ਮਹਾਂਪੁਰਸ਼ਾਂ ਨੇ ਅਨੇਕਾਂ ਔਕੜਾਂ ਤੇ ਕਸ਼ਟਾਂ ਦਾ ਸਾਹਮਣਾ ਕਰਦਿਆਂ ਆਪਣੇ ਆਦਰਸ਼ ਦੀ ਪੂਰਤੀ ਕੀਤੀ। ਬਾਬਾ ਜੀ ਨੇ ਵੱਡੇ ਮਹਾਂਪੁਰਸ਼ਾਂ ਦੇ ਜੀਵਨ ਤੇ ਆਦਰਸ਼ਾਂ ਦਾ ਜ਼ਿਕਰ ਕਰਦਿਆਂ ਸਮਝਾਇਆ ਕਿ ਅਸੀਂ ਵੀ ਆਪਣਾ ਜੀਵਨ ਉਨ੍ਹਾਂ ਦੀ ਵਿਚਾਰਧਾਰਾ ਅਨੁਸਾਰ ਢਾਲੀਏ ਅਤੇ ਗੁਰਮਤਿ ਮਾਰਗ ਦੇ ਪਾਂਧੀ ਬਣੀਏ ਤੇ ਜਗਤ ਜਲੰਦੇ ਤੋਂ ਜੀਵਨ ਮੁਕਤ ਹੋਈਏ। ਉਨ੍ਹਾਂ ਅਜੋਕੇ ਵਕਤ ਦੀਆਂ ਮੁਸ਼ਕਲਾਂ-ਚੁਣੌਤੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਸੰਸਾਰੀਕਰਨ ਨੇ ਅਜੋਕੇ ਯੁੱਗ ‘ਚ ਜਦੋਂ ਮਨੁੱਖ ਇਕੱਲਾ ਰਹਿ ਗਿਆ ਤੇ ਤਨਾਅ ਭਰਪੂਰ ਜ਼ਿੰਦਗੀ ਬਤੀਤ ਕਰ ਰਿਹਾ ਹੈ ਉਸ ਸਮੇਂ ਤੰਤੀ ਸਾਜ਼ਾਂ ਦੁਆਰਾ ਪੁਰਾਤਨ ਗੁਰਮਤਿ ਸੰਗੀਤ ਅਧਾਰਿਤ ਗੁਰਬਾਣੀ ਸ਼ਬਦ ਕੀਰਤਨ ਹੀ ਸੰਸਾਰ ‘ਚ ਉਧਾਰ ਲਈ ਸਾਰੇ ਸੰਕਟਾਂ ਕਲੇਸ਼ਾਂ ਦੇ ਹੱਲ ਲਈ ਇਕੋ ਇਕ ਸਾਰਥਕ ਅਤੇ ਸੰਪੂਰਨ ਸਾਧਨ ਹੈ। ਆਓ! ਮਹਾਂਪੁਰਸ਼ਾਂ ਵਲੋਂ ਗੁਰਬਾਣੀ ਦੀ ਰੌਸ਼ਨੀ ਵਿਚ ਦਰਸਾਏ ਮਾਰਗ ‘ਤੇ ਚੱਲਦਿਆਂ ਆਪਣੀਆਂ ਜ਼ਿੰਦਗੀ ਰੌਸ਼ਨ ਕਰੀਏ ਤੇ ਲੋਕ ਸੁਖੀਏ ਪਰਲੋਕ ਸੁਹੇਲੇ ਹੋ ਨਿੱਬੜੀਏ। ਗੁਰੂ ਕਾ ਲੰਗਰ ਅਤੁੱਟ ਵਰਤਾਇਆ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਜਥੇਦਾਰ ਬਾਬਾ ਸਾਧੂ ਸਿੰਘ, ਗਿਆਨੀ ਕੇਵਲ ਸਿੰਘ ਹੈਬੋਵਾਲ, ਬਾਬਾ ਬਲਦੇਵ ਸਿੰਘ ਜੋਧੇਵਾਲ ਬਸਤੀ ਆਦਿ ਨੇ ਹਾਜ਼ਰੀਆਂ ਭਰੀਆਂ।