ਦਿੱਲੀ ਦੇ ਮੰਤਰੀ ਤੋਂ ਅਸਤੀਫ਼ਾ ਮੰਗਣ ਵਾਲੇ ਕੇਜਰੀਵਾਲ , ਬੀਬੀ ਛੀਨਾ ਦਾ ਥੱਪੜ ਕਿਉਂ ਭੁੱਲੇ - ਹੈਪੀ ਗਿੱਲ
ਲੁਧਿਆਣਾ, 28 ਸਤੰਬਰ (ਜਤਿੰਦਰ ਭੰਬੀ)-ਦਿੱਲੀ ਅੰਦਰ ਭਾਜਪਾ ਦੇ ਮੰਤਰੀ ਵਲੋਂ ‘ਆਪ’ ਵਰਕਰ ਨੂੰ ਥੱਪੜ ਮਾਰਨ ‘ਤੇ ਅਸਤੀਫ਼ਾ ਮੰਗਣ ਵਾਲੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਿਧਾਨ ਸਭਾ ਹਲਕਾ ਦੱਖਣੀ ਤੋਂ ‘ਆਪ’ ਵਿਧਾਇਕਾ ਬੀਬੀ ਰਾਜਿੰਦਰਪਾਲ ਕੌਰ ਛੀਨਾ ਵਲੋਂ ਇਕ ਗ਼ਰੀਬ ਡਰਾਈਵਰ ਦੇ ਸ਼ਰੇਆਮ ਮਾਰੇ ਥੱਪੜ ’ਤੇ ਚੁੱਪ ਕਿਉਂ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਹੈਪੀ ਗਿੱਲ ਨੇ ਪੱਤਰਕਾਰਾਂ ਨਾਲ ਕੀਤਾ।
ਲੁਧਿਆਣਾ, 28 ਸਤੰਬਰ (ਜਤਿੰਦਰ ਭੰਬੀ)-ਦਿੱਲੀ ਅੰਦਰ ਭਾਜਪਾ ਦੇ ਮੰਤਰੀ ਵਲੋਂ ‘ਆਪ’ ਵਰਕਰ ਨੂੰ ਥੱਪੜ ਮਾਰਨ ‘ਤੇ ਅਸਤੀਫ਼ਾ ਮੰਗਣ ਵਾਲੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਿਧਾਨ ਸਭਾ ਹਲਕਾ ਦੱਖਣੀ ਤੋਂ ‘ਆਪ’ ਵਿਧਾਇਕਾ ਬੀਬੀ ਰਾਜਿੰਦਰਪਾਲ ਕੌਰ ਛੀਨਾ ਵਲੋਂ ਇਕ ਗ਼ਰੀਬ ਡਰਾਈਵਰ ਦੇ ਸ਼ਰੇਆਮ ਮਾਰੇ ਥੱਪੜ ’ਤੇ ਚੁੱਪ ਕਿਉਂ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਹੈਪੀ ਗਿੱਲ ਨੇ ਪੱਤਰਕਾਰਾਂ ਨਾਲ ਕੀਤਾ। ਉਨ੍ਹਾਂ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਦੋ ਗਲਾ ਚੇਹਰਾ ਪੰਜਾਬੀਆਂ ਸਾਹਮਣੇ ਜੱਗ ਜ਼ਾਹਿਰ ਹੋ ਚੁੱਕਿਆ ਹੈ ਕਿਉਂਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਨਾਮ ਲਿਖ ਕੇ ਸੂਸਾਈਡ ਕਰਨ ਵਾਲੇ ਗੁਲਜ਼ਾਰ ਸਿੰਘ ਦੇ ਮਾਮਲੇ ’ਚ ਵੀ ‘ਆਪ’ ਦੇ ਦੋਨੇਂ ਵੱਡੇ ਆਗੂਆਂ ਨੇ ਚੁੱਪੀ ਧਾਰੀ ਰੱਖੀ ਅਤੇ ਮੋਹਣਜੀਤ ਮਾਮਲੇ ਵਿਚ ਵੀ ਇਹਨਾਂ ਵਲੋਂ ਇਕ ਵਾਰ ਵੀ ਹਾਂ ਦਾ ਨਾਅਰਾ ਨਹੀਂ ਮਾਰਿਆ। ਉਨ੍ਹਾਂ ਕਿਹਾ ਕਿ ਉਹ ਦਿੱਲੀ ਅੰਦਰ ਭਾਜਪਾ ਦੇ ਮੰਤਰੀ ਵਲੋਂ ‘ਆਪ’ ਵਰਕਰ ਨਾਲ ਕੀਤੇ ਸਲੂਕ ਦੀ ਵੀ ਨਿੰਦਿਆ ਕਰਦੇ ਹਾਂ ਕਿਉਂਕਿ ਲੋਕਤੰਤਰ ਅੰਦਰ ਲੋਕ ਵੱਡੇ ਹੁੰਦੇ ਹਨ ਅਤੇ ਹਰ ਵਿਅਕਤੀ ਨੂੰ ਆਪਣੀ ਗੱਲ ਰੱਖਣ ਅਤੇ ਸਵਾਲ ਕਰਨ ਦਾ ਹੱਕ ਹੈ, ਪਰ ਅੱਜ ਅਸੀਂ ਦੇਖਦੇ ਹਾਂ ਕਿ ਭਾਜਪਾ ਅਤੇ ਆਮ ਆਦਮੀ ਪਾਰਟੀ ਜਿਹੜੀਆਂ ਦੋਨੇਂ ਅੰਦਰੂਨੀ ਸਮਝੌਤੇ ਹੇਠ ਕੰਮ ਕਰ ਰਹੀਆਂ ਹਨ, ਇਹਨਾਂ ਦੇ ਆਗੂ ਤਾਨਾਸ਼ਾਹ ਹੋ ਚੁੱਕੇ ਹਨ, ਜੋ ਕਿਸੇ ਨੂੰ ਸਵਾਲ ਤੱਕ ਨਹੀਂ ਕਰਨ ਦਿੰਦੇ, ਪਰ ਪੰਜਾਬ ਦੇ ਅੰਦਰ ਕੁੱਝ ਮਹੀਨਿਆਂ ਬਾਅਦ ਵਿਧਾਨ ਸਭਾ ਚੋਣਾਂ ਹਨ ਅਤੇ ਪੰਜਾਬੀ ਕਿਸੇ ਵੀ ਹਾਲਤ ਵਿਚ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰਦੇ। ਇਸ ਲਈ ਆਉਂਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਹੁੰਦੇ ਹੀ ਲੋਕ ਆਪ ਮੁਹਾਰੇ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਘੇਰਨ ਲੱਗ ਜਾਣਗੇ। ਇਸ ਮੌਕੇ ਉਨ੍ਹਾਂ ਦੇ ਨਾਲ ਗੁਰਮੇਲ ਸਿੰਘ ਗਿੱਲ ਬੇਰਕਲਾਂ ਅਤੇ ਹੋਰ ਹਾਜ਼ਰ ਸਨ।