29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਸਾਈਂ ਲਾਡੀ ਸ਼ਾਹ ਦਾ ਜਨਮ ਦਿਨ ਮਨਾਇਆ

ਲੁਧਿਆਣਾ, 28 ਸਤੰਬਰ (ਜਸਵਿੰਦਰ ਸਿੰਘ)-ਨਨਕਾਣਾ ਸਾਹਿਬ ਕੰਪਲੈਕਸ ਜਵਾਹਰ ਕੈਂਪ ਰੋਡ ਬੱਸ ਸਟੈਂਡ ਦੇ ਸਾਹਮਣੇ ਸਾਈਂ ਲਾਡੀ ਸ਼ਾਹ ਜੀ ਦਾ ਜਨਮ ਦਿਨ ਮਨਾਇਆ ਗਿਆ। ਇਸ ਮੌਕੇ ਸੇਵਾਦਾਰ ਗੌਰਵ ਸ਼ਰਮਾ ਅਤੇ ਗੁਰਪ੍ਰੀਤ ਸਿੰਘ ਗੁਰਾਇਆ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਾਡੇ ਵਲੋਂ ਸਾਈਂ ਲਾਡੀ ਸ਼ਾਹ ਜੀ ਦੇ ਜਨਮਦਿਨ ਮੌਕੇ ਭੰਡਾਰੇ ਦਾ ਇਕ ਛੋਟਾ ਜਿਹਾ ਉਪਰਾਲਾ ਕੀਤਾ ਗਿਆ ਸੀ, ਪਰ ਸਾਈਂ ਲਾਡੀ ਸ਼ਾਹ ਜੀ ਦੀ ਕਿਰਪਾ ਅਤੇ ਅਸ਼ੀਰਵਾਦ ਸਦਕਾ ਇਹ ਭੰਡਾਰਾ ਵਿਸ਼ਾਲ ਭੰਡਾਰੇ ਵਿਚ ਤਬਦੀਲ ਹੋ ਗਿਆ।

ਅਜੀਤ ਡੈਸਕ 29-09-2026
ਲੁਧਿਆਣਾ, 28 ਸਤੰਬਰ (ਜਸਵਿੰਦਰ ਸਿੰਘ)-ਨਨਕਾਣਾ ਸਾਹਿਬ ਕੰਪਲੈਕਸ ਜਵਾਹਰ ਕੈਂਪ ਰੋਡ ਬੱਸ ਸਟੈਂਡ ਦੇ ਸਾਹਮਣੇ ਸਾਈਂ ਲਾਡੀ ਸ਼ਾਹ ਜੀ ਦਾ ਜਨਮ ਦਿਨ ਮਨਾਇਆ ਗਿਆ। ਇਸ ਮੌਕੇ ਸੇਵਾਦਾਰ ਗੌਰਵ ਸ਼ਰਮਾ ਅਤੇ ਗੁਰਪ੍ਰੀਤ ਸਿੰਘ ਗੁਰਾਇਆ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਾਡੇ ਵਲੋਂ ਸਾਈਂ ਲਾਡੀ ਸ਼ਾਹ ਜੀ ਦੇ ਜਨਮਦਿਨ ਮੌਕੇ ਭੰਡਾਰੇ ਦਾ ਇਕ ਛੋਟਾ ਜਿਹਾ ਉਪਰਾਲਾ ਕੀਤਾ ਗਿਆ ਸੀ, ਪਰ ਸਾਈਂ ਲਾਡੀ ਸ਼ਾਹ ਜੀ ਦੀ ਕਿਰਪਾ ਅਤੇ ਅਸ਼ੀਰਵਾਦ ਸਦਕਾ ਇਹ ਭੰਡਾਰਾ ਵਿਸ਼ਾਲ ਭੰਡਾਰੇ ਵਿਚ ਤਬਦੀਲ ਹੋ ਗਿਆ। ਉਨ੍ਹਾਂ ਦੱਸਿਆ ਕਿ ਸਾਈਂ ਲਾਡੀ ਸ਼ਾਹ ਜੀ ਦੇ ਜਨਮਦਿਨ ਮੌਕੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਉਨ੍ਹਾਂ ਦੀ ਧਰਮ ਪਤਨੀ ਮਮਤਾ ਆਸ਼ੂ ਨੇ ਵਿਸ਼ੇਸ਼ ਤੌਰ ’ਤੇ ਆਪਣੀ ਹਾਜ਼ਰੀ ਲਗਵਾ ਕੇ ਆਸ਼ੀਰਵਾਦ ਪ੍ਰਾਪਤ ਕੀਤਾ। ਗੌਰਵ ਸ਼ਰਮਾ ਅਤੇ ਗੁਰਪ੍ਰੀਤ ਸਿੰਘ ਗੁਰਾਇਆ ਨੇ ਕਿਹਾ ਕਿ ਇਸ ਭੰਡਾਰੇ ਨੂੰ ਕਰਵਾਉਣ ਵਿਚ ਸੰਦੀਪ ਲੁਧਿਆਣਾ, ਮਨਦੀਪ ਸ਼ਰਮਾ ਯੂ.ਕੇ. ਅਤੇ ਹੋਰ ਕਈ ਸਾਥੀਆਂ ਦਾ ਅਹਿਮ ਯੋਗਦਾਨ ਰਿਹਾ ਹੈ। ਉਨ੍ਹਾਂ ਨੇ ਸਮੁੱਚੀ ਸੰਗਤ ਨੂੰ ਅਪੀਲ ਕਰਦਿਆਂ ਕਿਹਾ ਕਿ ਅਗਲੇ ਸਾਲ ਸੱਤਵੇਂ ਵਿਸ਼ਾਲ ਭੰਡਾਰੇ ਵਿਚ ਵੱਧ ਤੋਂ ਵੱਧ ਗਿਣਤੀ ਵਿਚ ਹੁੰਮ ਹੁਮਾ ਕੇ ਪਹੁੰਚਣ ਤਾਂ ਜੋ ਉਨ੍ਹਾਂ ਨੂੰ ਸੰਗਤ ਦੀ ਸੇਵਾ ਕਰਨ ਦਾ ਮੌਕਾ ਮਿਲ ਸਕੇ। ਇਸ ਮੌਕੇ ਕਰਨੈਲ ਲੁਧਿਆਣਾ, ਵਿਸ਼ਾਲ ਖੋਸਲਾ, ਚੇਤਨ ਬਵੇਜਾ, ਨਰੇਸ਼ ਧੀਂਗਾਨ, ਰਾਜੂ ਗੋਪਾਲ, ਲਵ ਦ੍ਰਵਿੜ, ਸਚਦੇਵ ਸਿੰਘ ਗਿੱਲ, ਮੀਨੂ ਮਲਹੋਤਰਾ, ਨੀਰਜ ਲੁਧਿਆਣਾ, ਹਰਕੀਰਤ ਖੁਰਾਣਾ, ਰੂਬੀ, ਐਸ.ਐਚ.ਓ. ਰਵਿੰਦਰ ਸ਼ਰਮਾ, ਵਿੱਕੀ ਸੰਗੜ, ਰਤਨ ਵੜੈਚ, ਨਗਿੰਦਰ ਸਿੰਘ, ਰੰਮੀ ਚਾਵਲਾ, ਭੁਪਿੰਦਰ ਸਿੰਘ ਪੰਜਾਬ, ਚਰਨਜੀਤ ਸਿੰਘ, ਡਾ. ਦਿਲਸ਼ਾਦ ਜੋਧਾਂ, ਹਮੇਸ਼ ਸ਼ਰਮਾ ਕੈਨੇਡਾ, ਗੁਰਵਿੰਦਰ ਸਿੰਘ, ਪਰਮਿੰਦਰ ਸਿੰਘ ਆਦਿ ਸ਼ਖ਼ਸੀਅਤਾਂ ਨੇ ਆਪਣੀ ਹਾਜ਼ਰੀ ਲਗਵਾ ਕੇ ਭੰਡਾਰੇ ਦੀ ਰੌਣਕ ਵਧਾਈ।
ਪਿਛਲੀ ਖ਼ਬਰ ਹਰਨਾਮਪੁਰਾ ਵਿਖੇ ਹੁਨਰ ਵਿਕਾਸ ਜਾਗਰੂਕਤਾ ਕੈਂਪ ਲਗਾਇਆ ਅਗਲੀ ਖ਼ਬਰ ‘ ਆਪ ’ ਸਰਕਾਰ ਦੱਸੇ ਕਿ ਹੋਰ ਕਿੰਨੀਆਂ ਸਰਕਾਰੀ ਰਿਹਾਇਸ਼ਾਂ ਵਿਚ ਬਾਹਰੀ ਬੰਦੇ ਰਹਿ ਰਹੇ ਹਨ - ਐਡਵੋਕੇਟ ਹਰਨਾਮਪੁਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।