12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਚਾਈਨਾ ਤੋਂ ਆਏ ਡੈਲੀਗੇਸ਼ਨ ਨੇ ਬੂਟਾ ਲਗਾ ਕੇ ਪ੍ਰਦੂਸ਼ਣ ਘਟਾਉਣ ਤੇ ਹਰਿਆਲੀ ਵਧਾਉਣ ਦਾ ਦਿੱਤਾ ਸੱਦਾ

ਚੌਂਕੀਮਾਨ, 11 ਨਵੰਬਰ (ਤੇਜਿੰਦਰ ਸਿੰਘ ਚੱਢਾ)- ਚਾਈਨਾ ਦਾ ਡੈਲੀਗੇਸ਼ਨ ਵਿਸ਼ੇਸ਼ ਤੌਰ ’ਤੇ ਪੰਜਾਬ ਹੈਰੀਟੇਜ਼ ਫਾਰਮ ਹਾਊਸ (ਸਟੇਅ) ਚੌਂਕੀਮਾਨ ਵਿਖੇ ਪਹੁੰਚਿਆ। ਡੈਲੀਗੇਸ਼ਨ ਨੇ ਇੱਥੇ ਬੂਟੇ ਲਗਾ ਕੇ ਪ੍ਰਦੂਸ਼ਣ ਘਟਾਉਣ ਤੇ ਹਰਿਆਵਲ ਵਧਾਉਣ ਦਾ ਸੱਦਾ ਦਿੱਤਾ।

ਅਜੀਤ ਡੈਸਕ 12-11-2026
ਚੌਂਕੀਮਾਨ, 11 ਨਵੰਬਰ (ਤੇਜਿੰਦਰ ਸਿੰਘ ਚੱਢਾ)- ਚਾਈਨਾ ਦਾ ਡੈਲੀਗੇਸ਼ਨ ਵਿਸ਼ੇਸ਼ ਤੌਰ ’ਤੇ ਪੰਜਾਬ ਹੈਰੀਟੇਜ਼ ਫਾਰਮ ਹਾਊਸ (ਸਟੇਅ) ਚੌਂਕੀਮਾਨ ਵਿਖੇ ਪਹੁੰਚਿਆ। ਡੈਲੀਗੇਸ਼ਨ ਨੇ ਇੱਥੇ ਬੂਟੇ ਲਗਾ ਕੇ ਪ੍ਰਦੂਸ਼ਣ ਘਟਾਉਣ ਤੇ ਹਰਿਆਵਲ ਵਧਾਉਣ ਦਾ ਸੱਦਾ ਦਿੱਤਾ। ਡੈਲੀਗੇਸ਼ਨ ਨੇ ਪੇਂਡੂ ਫਾਰਮ ਟੂਰਿਜਮ ਤੇ ਪੇਂਡੂ ਪ੍ਰਾਹੁਣਚਾਰੀ ਦਾ ਆਨੰਦ ਮਾਣਿਆ। ਡੈਲੀਗੇਸ਼ਨ ਵਿਚ ਵਾਂਗ ਜ਼ਿਨਮਿੰਗ ਮਨਿਸਟਰ ਕਾਂਊਸਲਰ ਹਾਈ ਰੈਂਕ ਡਿਪਲੋਮੈਟਿਕ ਪੁਜੀਸ਼ਨ, ਗਾਓ ਫੇਂਗ ਥਰਡ ਸੈਕਟਰੀ ਹੈਂਡਲਜ਼ ਕਾਊਂਸਲਰ ਟੂਰਿਜ਼ਮ ਐਂਡ ਵੀਜਾ, ਝਾਂਗ ਹੈਲਿਨ ਫਸਟ ਸੈਕਟਰੀ ਅੰਬੈਸੀ ਪੀਪਲਜ਼ ਰੀਪਬਲਿਕ ਆਫ ਚਾਈਨਾ, ਵਾਂਗ ਚਾਂਗਯੇ ਸੈਕਿੰਡ ਸੈਕਟਰੀ ਡਿਪਾਰਟਮੈਂਟ ਆਫ ਸਾਇੰਸ ਅਤੇ ਟੈਕਨਾਲੋਜੀ, ਕਲਚਰ ਐਂਡ ਟਰਡੀਸ਼ਨ ਹੈਰੀਟੇਜ਼ ਆਦਿ ਵਿਸ਼ੇਸ਼ ਤੌਰ ’ਤੇ ਪੁੱਜੇ। ਡੈਲੀਗੇਸ਼ਨ ਦੇ ਪੁੱਜਣ ’ਤੇ ਪੰਜਾਬ ਹੈਰੀਟੇਜ਼ ਫਾਰਮ ਹਾਊਸ (ਸਟੇਅ) ਦੇ ਐੱਮ.ਡੀ. ਬਲਦੇਵ ਬਾਵਾ, ਗੁਰਜੋਤ ਸਿੰਘ ਜ਼ਿਲ੍ਹਾ ਟੂਰਿਜ਼ਮ ਅਫ਼ਸਰ, ਕਰਨੈਲ ਸਿੰਘ ਗਿੱਲ ਡਾਇਰੈਕਟਰ ਮਾਰਕਫੈੱਡ ਪੰਜਾਬ ਨੇ ਡੈਲੀਗੇਸ਼ਨ ਦਾ ਸਵਾਗਤ ਕੀਤਾ। ਗੁਰਜੋਤ ਸਿੰਘ ਟੂਰਿਜਮ ਅਫ਼ਸਰ ਨੇ ਦੱਸਿਆ ਕਿ ਪੰਜਾਬ ਸਰਕਾਰ ਪੇਂਡੂ ਖੇਤਰ ਦੇ ਕਲਚਰ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਪੇਂਡੂ ਖੇਤਰ ਦੀ ਟੂਰਿਜ਼ਮ ਨੂੰ ਉਤਸ਼ਾਹਿਤ ਕਰ ਰਹੀ ਹੈ। ਡੈਲੀਗੇਸ਼ਨ ਨੇ ਪੰਜਾਬ ਹੈਰੀਟੇਜ਼ ਦੀ ਹਰਿਆਲੀ, ਪੌਦੇ, ਮੈਡੀਸ਼ਨ ਪਲਾਂਟ, ਸਵਿੰਮਿੰਗ ਪੂਲ, ਵਿਰਾਸਤੀ ਚੌਂਕਾ ਚੁੱਲ੍ਹਾ, ਸੰਦੂਕ ਆਦਿ ਵੇਖ ਕੇ ਵਿਰਾਸਤ ਨੂੰ ਸੰਭਾਲਣ ਦੀ ਪ੍ਰਸੰਸਾ ਕੀਤੀ। ਐੱਮ. ਡੀ. ਬਲਦੇਵ ਬਾਵਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੱਥੇ ਵਿਰਾਸਤੀ ਪੌਦੇ, ਘਰੇਲੂ ਸਬਜ਼ੀਆਂ ਦੀ ਬਗ਼ੀਚੀ, ਹਰਬਲ ਪੌਦੇ, ਮੈਡੀਸ਼ਨ ਪਲਾਂਟ, ਸਵਿੰਮਿੰਗ ਪੂਲ, ਵਿਰਾਸਤੀ ਖਾਣਾ ਤੇ ਇੱਕ ਵੱਡਾ ਹਰਿਆ ਭਰਿਆ ਲਾਅਨ, ਸਟੇਅ ਰੂਮ ਅਤੇ ਵਿਰਾਸਤੀ ਦਿੱਖ ਤਿਆਰ ਕੀਤੀ ਗਈ ਹੈ। ਇਸ ਮੌਕੇ ਗੁਰਜੋਤ ਸਿੰਘ ਪੰਜਾਬ ਟੂਰਿਜ਼ਮ ਵਲੋਂ ਪੰਜਾਬ ਦੇ ਟੂਰਿਜ਼ਮ ਬਾਰੇ ਜਾਣਕਾਰੀ ਦਿੰਦੀ ਬਹੁਤ ਹੀ ਜਾਣਕਾਰੀ ਭਰਪੂਰ ਕਿਤਾਬ ਆਦਿ ਭੇਂਟ ਕਰਕੇ ਡੈਲੀਗੇਸ਼ਨ ਦਾ ਸਨਮਾਨ ਕੀਤਾ। ਡੈਲੀਗੇਸ਼ਨ ਦੇ ਮੈਬਰ ਪੇਂਡੂ ਪ੍ਰਾਹੁਣਚਾਰੀ ਨੂੰ ਵੇਖ ਕੇ ਅਸ਼ ਅਸ਼ ਕਰ ਉੱਠੇ।
ਪਿਛਲੀ ਖ਼ਬਰ ਵਪਾਰੀਆਂ ’ ਚੋਂ ਫਿਰੌਤੀਆਂ ਤੇ ਗੈਂਗਸਟਰਾਂ ਦਾ ਡਰ ਖ਼ਤਮ ਕਰਨ ਲਈ ਸਰਕਾਰ ਠੋਸ ਕਦਮ ਚੁੱਕੇ - ਜਸਪ੍ਰੀਤ ਸਿੰਘ ਹੌਬੀ ਅਗਲੀ ਖ਼ਬਰ ਗੁਰਦੁਆਰਾ ਕੈਂਬਾ ਸਾਹਿਬ ਪਾਤਿਸ਼ਾਹੀਂ 6ਵੀਂ ਵਿਖੇ ਧਾਰਮਿਕ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।