ਜੁਹੀ ਐਨਕਲੇਵ ‘ ਚ ਨਾਜਾਇਜ਼ ਉਸਾਰੀਆਂ ’ ਤੇ ਨਿਗਮ ਦਾ ਚਲਿਆ ਪੀਲਾ ਪੰਜਾ
ਲੁਧਿਆਣਾ, 18 ਸਤੰਬਰ (ਭੁਪਿੰਦਰ ਸਿੰਘ ਬੈਂਸ)-ਨਾਜਾਇਜ਼ ਉਸਾਰੀਆਂ ਖਿਲਾਫ਼ ਕਾਰਵਾਈ ਕਰਦਿਆਂ ਨਗਰ ਨਿਗਮ ਦੇ ਜੋਨ-ਏ ਦੀ ਬਿਲਡਿੰਗ ਬ੍ਰਾਂਚ ਵਲੋਂ ਸ਼ੁਕਰਵਾਰ ਨੂੰ ਜੱਸੀਆਂ ਰੋਡ ਨੇੜੇ ਜੁਹੀ ਐਨਕਲੇਵ ਵਿਖੇ 3 ਨਾਜਾਇਜ਼ ਵਪਾਰਕ ਉਸਾਰੀਆਂ ਢਾਹ ਦਿੱਤੀਆਂ ਗਈਆਂ। ਅਧਿਕਾਰੀਆਂ ਅਨੁਸਾਰ ਇਨ੍ਹਾਂ ਇਮਾਰਤਾਂ ਦੀ ਉਸਾਰੀ ਬਿਲਡਿੰਗ ਨਿਯਮਾਂ ਦੀ ਉਲੰਘਣਾ ਕਰਕੇ ਕੀਤੀ ਜਾ ਰਹੀ ਸੀ।
ਅਜੀਤ ਡੈਸਕ
19-09-2026