19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਕਿਸਾਨ ਮੇਲੇ ਦੇ ਪਹਿਲੇ ਦਿਨ ਰਿਹਾ ਕਾਲੇ ਪਰਨੇ ਦਾ ਖ਼ੌਫ਼

ਲੁਧਿਆਣਾ, 18 ਸਤੰਬਰ (ਜਸਵਿੰਦਰ ਸਿੰਘ)-ਪੀ. ਏ.

ਅਜੀਤ ਡੈਸਕ 19-09-2026
ਲੁਧਿਆਣਾ, 18 ਸਤੰਬਰ (ਜਸਵਿੰਦਰ ਸਿੰਘ)-ਪੀ.ਏ.ਯੂ. ਦੇ ਕਿਸਾਨ ਮੇਲੇ ਦੇ ਪਹਿਲੇ ਦਿਨ ਜਿਵੇਂ ਹੀ ਮੁੱਖ ਮੰਤਰੀ ਪੰਜਾਬ ਪਹੁੰਚੇ ਤਾਂ ਨੇੜਿਓਂ ਅਤੇ ਦੂਰੋਂ ਦੁਰਾਡੋ ਆਏ ਕਿਸਾਨਾਂ ਸਮੇਤ ਆਮ ਲੋਕਾਂ ਦੇ ਉਪਰ ਪੰਜਾਬ ਪੁਲਿਸ ਵਲੋਂ ਪੈਣੀ ਨਜ਼ਰ ਰੱਖੀ ਗਈ। ਮੇਲੇ ਦੇ ਐਂਟਰੀ ਗੇਟ ਦੇ ਉਪਰ ਡਿਊਟੀ ‘ਤੇ ਮੌਜੂਦ ਪੁਲਿਸ ਕਰਮਚਾਰੀਆਂ ਵਲੋਂ ਕਈ ਲੋਕਾਂ ਦੇ ਗਲਾਂ ਵਿਚ ਪਾਏ ਜਾ ਹੱਥਾਂ ਵਿਚ ਫੜੇ ਹੋਏ ਕਾਲੇ ਪਰਨੇ ਜ਼ਬਤ ਕਰ ਲਏ ਗਏ। ਇੱਥੋਂ ਤੱਕ ਕਿ ਕੁੱਝ ਲੋਕਾਂ ਦੇ ਸਿਰ ਤੇ ਬੰਨੇ ਹੋਏ ਛੋਟੇ ਕਾਲੇ ਪਰਨੇ ਵੀ ਲਹਾ ਲਏ ਗਏ, ਜਿਸ ਕਾਰਨ ਇਹਨਾਂ ਲੋਕਾਂ ਵਲੋਂ ਪੁਲਿਸ ਨਾਲ ਬਹਿਸਬਾਜ਼ੀ ਵੀ ਕੀਤੀ ਗਈ। ਦੇਖਿਆ ਜਾਵੇ ਤਾਂ ਕਿਸਾਨ ਮੇਲੇ ਦੇ ਪਹਿਲੇ ਦਿਨ ਪੁਲਿਸ ਕਰਮਚਾਰੀਆਂ ਦੇ ਵਿਚ ਕਾਲੇ ਪਰਨੇ ਵਾਲਿਆਂ ਦਾ ਖ਼ੌਫ਼ ਦੇਖਣ ਨੂੰ ਮਿਲਿਆ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਪੁਲਿਸ ਨੂੰ ਡਰ ਸੀ ਕਿ ਕਿਤੇ ਮੇਲੇ ਵਿਚ ਮੁੱਖ ਮੰਤਰੀ ਨੂੰ ਇਹਨਾਂ ਕਾਲੇ ਪਰਨਿਆਂ ਵਾਲਿਆਂ ਕੋਲੋਂ ਕਿਸੇ ਕਿਸਮ ਦੇ ਰੋਸ ਪ੍ਰਦਰਸ਼ਨ ਦਾ ਸਾਹਮਣਾ ਨਾ ਕਰਨਾ ਪੈ ਜਾਵੇ।
ਪਿਛਲੀ ਖ਼ਬਰ ਧਰਮ ਸਿੰਘ ਗੋਰਾਇਆ ਦੀ ਪੁਸਤਕ ‘ ਰਾਵੀ ਮੇਰੇ ਆਰ - ਪਾਰ ’ ਪ੍ਰੋ . ਗੁਰਭਜਨ ਗਿੱਲ ਤੇ ਸਾਥੀਆਂ ਵਲੋਂ ਲੋਕ ਅਰਪਣ ਅਗਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ ਲੱਖਾਂ ਰੁਪਏ ਮੁੱਲ ਦੀ ਹੈਰੋਇਨ ਸਮੇਤ ਨੌਜ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।