ਲੁਧਿਆਣਾ ਦੇ ਵੈਸ਼ਨੋ ਦੇਵੀ ਮੰਦਰ ’ਚ ਚੋਰੀ
ਲੁਧਿਆਣਾ, 17 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਦੇ ਤਾਜਪੁਰ ਰੋਡ ਸਥਿਤ ਕਿਸ਼ੋਰ ਨਗਰ ਇਲਾਕੇ ਵਿਚ ਵੈਸ਼ਨੋ ਦੇਵੀ ਮੰਦਰ ਚੋਰਾਂ ਵਲੋਂ ਚੋਰੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਬੁੱਧਵਾਰ ਰਾਤ ਮੰਦਰ ਵਿਚ ਦਾਖਲ ਹੋਏ ਚੋਰ ਨੇ ਭਗਵਾਨ ਦੇ ਚਾਂਦੀ ਦੇ ਗਹਿਣਿਆਂ ਸਮੇਤ ਹੋਰ ਸਾਮਾਨ ਚੋਰੀ ਕਰ ਲਿਆ।
ਅਜੀਤ ਡੈਸਕ
18-09-2026