18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਪੰਡਿਤ ਸ਼ਰਧਾ ਰਾਮ ਫਿਲੌਰੀ ਦਾ 189ਵਾਂ ਜਨਮ ਦਿਨ 27 ਨੂੰ ਮਨਾਇਆ ਜਾਵੇਗਾ- ਬਾਵਾ

ਲੁਧਿਆਣਾ, 17 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਪੰਡਿਤ ਸ਼ਰਧਾ ਰਾਮ ਫਿਲੌਰੀ ਵੈਲਫੇਅਰ ਸੁਸਾਇਟੀ ਪੰਜਾਬ ਦੀ ਅਹਿਮ ਮੀਟਿੰਗ ਸੁਸਾਇਟੀ ਦੇ ਫਾਊਂਡਰ ਅਤੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ, ਪ੍ਰਧਾਨ ਪੁਰੀਸ਼ ਸਿੰਗਲਾ, ਕਨਵੀਨਰ ਨਵਦੀਪ ਨਵੀ, ਉਪ ਚੇਅਰਮੈਨ ਮਨਮੋਹਨ ਕੌੜਾ, ਉਪ ਪ੍ਰਧਾਨ ਸੁਨੀਲ ਮੈਣੀ ਦੀ ਸਰਪ੍ਰਸਤੀ ਹੇਠ ਹੋਈ ਜਿਸ ਵਿਚ ਬਾਵਾ ਨੇ ਦੱਸਿਆ ਕਿ ਸਮੁੱਚਾ ਸਮਾਗਮ ਸੁਸਾਇਟੀ ਦੇ ਮੁੱਖ ਸਰਪ੍ਰਸਤ ਅਵਿਨਾਸ਼ ਗੁਪਤਾ, ਦਰਸ਼ਨ ਲਾਲ ਬਵੇਜਾ, ਮਦਨ ਗੋਇਲ, ਸੁਖਦਰਸ਼ਨ ਜੈਨ ਭੋਲਾ, ਪ੍ਰਿੰਸੀਪਲ ਸਤੀਸ਼ ਕੁਮਾਰ, ਸਤੀਸ਼ ਮਲਹੋਤਰਾ, ਹੇਮ ਰਾਜ ਗੋਇਲ ਦੀ ਸਰਪ੍ਰਸਤੀ ਹੇਠ ਹੋਵੇਗਾ। ਇਸ ਸਮੇਂ ਸੁਸਾਇਟੀ ਦੇ ਪ੍ਰਧਾਨ ਪੁਰੀਸ਼ ਸਿੰਗਲਾ ਅਤੇ ਨਵਦੀਪ ਨਵੀ ਨੇ ਦੱਸਿਆ ਕਿ ਮੀਟਿੰਗ ਵਿਚ ਹੋਏ ਫੈਸਲੇ ਅਨੁਸਾਰ ਇਸ ਵਾਰ ਸ਼ਹਿਰ ਦੇ ਪ੍ਰਮੁੱਖ ਸੱਤ ਮੰਦਰਾਂ ਵਿਚ ਸੁਸਾਇਟੀ ਦੀ ਸਮੁੱਚੀ ਕਮੇਟੀ ਸ਼੍ਰੀ ਬਾਵਾ ਦੀ ਅਗਵਾਈ ਵਿਚ ‘ਓਮ ਜੈ ਜਗਦੀਸ਼ ਹਰੇ, ਸੁਆਮੀ ਜੈ ਜਗਦੀਸ਼ ਹਰੇ’ ਆਰਤੀ ਦਾ ਗਾਇਨ ਕਰੇਗੀ ਤਾਂ ਕਿ ਪੰਡਿਤ ਸ਼ਰਧਾ ਰਾਮ ਫਿਲੌਰੀ ਜੀ ਦਾ ਜਨਮ ਦਿਨ ਵੱਧ ਤੋਂ ਵੱਧ ਅਸਥਾਨਾਂ ‘ਤੇ ਮਨਾਇਆ ਜਾਵੇ ਅਤੇ ਉਨ੍ਹਾਂ ਦੇ ਮਨੁੱਖਤਾ ਨੂੰ ਦਿੱਤੇ ਗਿਆਨ ਨੂੰ ਵੰਡ ਸਕੀਏ।

ਅਜੀਤ ਡੈਸਕ 18-09-2026
ਲੁਧਿਆਣਾ, 17 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਪੰਡਿਤ ਸ਼ਰਧਾ ਰਾਮ ਫਿਲੌਰੀ ਵੈਲਫੇਅਰ ਸੁਸਾਇਟੀ ਪੰਜਾਬ ਦੀ ਅਹਿਮ ਮੀਟਿੰਗ ਸੁਸਾਇਟੀ ਦੇ ਫਾਊਂਡਰ ਅਤੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ, ਪ੍ਰਧਾਨ ਪੁਰੀਸ਼ ਸਿੰਗਲਾ, ਕਨਵੀਨਰ ਨਵਦੀਪ ਨਵੀ, ਉਪ ਚੇਅਰਮੈਨ ਮਨਮੋਹਨ ਕੌੜਾ, ਉਪ ਪ੍ਰਧਾਨ ਸੁਨੀਲ ਮੈਣੀ ਦੀ ਸਰਪ੍ਰਸਤੀ ਹੇਠ ਹੋਈ ਜਿਸ ਵਿਚ ਬਾਵਾ ਨੇ ਦੱਸਿਆ ਕਿ ਸਮੁੱਚਾ ਸਮਾਗਮ ਸੁਸਾਇਟੀ ਦੇ ਮੁੱਖ ਸਰਪ੍ਰਸਤ ਅਵਿਨਾਸ਼ ਗੁਪਤਾ, ਦਰਸ਼ਨ ਲਾਲ ਬਵੇਜਾ, ਮਦਨ ਗੋਇਲ, ਸੁਖਦਰਸ਼ਨ ਜੈਨ ਭੋਲਾ, ਪ੍ਰਿੰਸੀਪਲ ਸਤੀਸ਼ ਕੁਮਾਰ, ਸਤੀਸ਼ ਮਲਹੋਤਰਾ, ਹੇਮ ਰਾਜ ਗੋਇਲ ਦੀ ਸਰਪ੍ਰਸਤੀ ਹੇਠ ਹੋਵੇਗਾ। ਇਸ ਸਮੇਂ ਸੁਸਾਇਟੀ ਦੇ ਪ੍ਰਧਾਨ ਪੁਰੀਸ਼ ਸਿੰਗਲਾ ਅਤੇ ਨਵਦੀਪ ਨਵੀ ਨੇ ਦੱਸਿਆ ਕਿ ਮੀਟਿੰਗ ਵਿਚ ਹੋਏ ਫੈਸਲੇ ਅਨੁਸਾਰ ਇਸ ਵਾਰ ਸ਼ਹਿਰ ਦੇ ਪ੍ਰਮੁੱਖ ਸੱਤ ਮੰਦਰਾਂ ਵਿਚ ਸੁਸਾਇਟੀ ਦੀ ਸਮੁੱਚੀ ਕਮੇਟੀ ਸ਼੍ਰੀ ਬਾਵਾ ਦੀ ਅਗਵਾਈ ਵਿਚ ‘ਓਮ ਜੈ ਜਗਦੀਸ਼ ਹਰੇ, ਸੁਆਮੀ ਜੈ ਜਗਦੀਸ਼ ਹਰੇ’ ਆਰਤੀ ਦਾ ਗਾਇਨ ਕਰੇਗੀ ਤਾਂ ਕਿ ਪੰਡਿਤ ਸ਼ਰਧਾ ਰਾਮ ਫਿਲੌਰੀ ਜੀ ਦਾ ਜਨਮ ਦਿਨ ਵੱਧ ਤੋਂ ਵੱਧ ਅਸਥਾਨਾਂ ‘ਤੇ ਮਨਾਇਆ ਜਾਵੇ ਅਤੇ ਉਨ੍ਹਾਂ ਦੇ ਮਨੁੱਖਤਾ ਨੂੰ ਦਿੱਤੇ ਗਿਆਨ ਨੂੰ ਵੰਡ ਸਕੀਏ। ਉਨ੍ਹਾਂ ਕਿਹਾ ਕਿ ਪ੍ਰਮੁੱਖ ਮੰਦਰਾਂ ਵਿਚ ਜਿੱਥੇ ਸੁਸਾਇਟੀ ਦੇ ਮੈਂਬਰ ਜਾਣਗੇ ਉਨ੍ਹਾਂ ਵਿਚ ਦੁਰਗਾ ਮਾਤਾ ਮੰਦਿਰ ਸਰਾਭਾ ਨਗਰ, ਐਸਕੋਨ ਮੰਦਿਰ, ਕਾਲੀ ਮਾਤਾ ਮੰਦਿਰ ਹੈਬੋਵਾਲ, ਡੰਡੀ ਸੁਆਮੀ ਮੰਦਿਰ, ਦੁਰਗਾ ਮਾਤਾ ਮੰਦਿਰ ਜਗਰਾਉਂ ਪੁਲ, ਸੰਗਲਾ ਵਾਲਾ ਸ਼ਿਵਾਲਾ ਜਿੱਥੇ ਮਹੰਤ ਨਰਾਇਣ ਪੁਰੀ ਜੀ ਨੂੰ ਸ਼ਰਧਾ ਸਤਿਕਾਰ ਭੇਂਟ ਕਰਾਂਗੇ, ਜੋ ਸੁਸਾਇਟੀ ਦੇ ਮੁੱਖ ਸਰਪ੍ਰਸਤ ਸਨ। ਉਪਰੋਕਤ ਸਮਾਗਮ 27 ਸਤੰਬਰ ਦਿਨ ਐਤਵਾਰ ਸਵੇਰੇ 6 ਵਜੇ ਤੋਂ 11 ਵਜੇ ਤੱਕ ਹੋਵੇਗਾ। ਇਸ ਸਮੇਂ ਸਮੁੱਚੀ ਭਗਤਾਂ ਦੀ ਟੀਮ ਸਰਾਭਾ ਨਗਰ ਮੰਦਰ ਤੋਂ ਗੱਡੀਆਂ ਵਿਚ ਝੰਡੇ ਲਗਾ ਕੇ ਜਾਵੇਗੀ। ਇਸ ਸਮੇਂ ਸ਼੍ਰੀ ਬਾਵਾ ਨੇ ਕਿਹਾ ਕਿ ਖੁਸ਼ੀ ਦੀ ਗੱਲ ਹੈ ਕਿ ਹੋਰ ਸੰਸਥਾਵਾਂ ਵੀ ਪੰਡਤ ਸ਼ਰਧਾ ਰਾਮ ਫਿਲੌਰੀ ਦਾ ਜਨਮ ਦਿਨ ਮਨਾ ਰਹੀਆਂ ਹਨ। ਮੀਟਿੰਗ ਵਿਚ ਅਮਿਤ ਕੁਮਾਰ, ਵਿਜੇ ਸ਼ੁਕਲਾ, ਮਹੇਸ਼ ਊਜਾ (ਮੰਡਲ ਪ੍ਰਧਾਨ), ਕੁਨਾਲ ਗਰਗ, ਵਿਨੇ ਜੈਨ, ਰਾਕੇਸ਼ ਸਚਦੇਵਾ, ਸੁਨੀਲ ਪੁਸ਼ਕਰਨਾ, ਅਮਰੀਕਾ ਸਿੰਘ ਬੱਤਰਾ, ਗੁਰਨਾਮ ਸਿੰਘ ਕਲੇਰ ਸਮਾਜ ਸੇਵੀ, ਸਨੀ ਬੱਤਰਾ, ਲੱਕੀ ਮੂੰਗਾ ਅਹੁਦੇਦਾਰ ਸ਼ਾਮਿਲ ਹੋਏ।
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪੁਰਾਣੀ ਸਬਜ਼ੀ ਮੰਡੀ ਵਿਖੇ ਸੰਗਰਾਂਦ ਦਾ ਦਿਹਾੜਾ ਮਨਾਇਆ ਅਗਲੀ ਖ਼ਬਰ ਸੀ . ਐਮ . ਸੀ . ਦੇ ਅੱਖਾਂ ਦੇ ਵਿਭਾਗ ਵਲੋਂ 21 ਵਾਂ ਸਾਲਾਨਾ ‘ ਆਈ ਕੁਇਜ਼ ’ ਮੁਕਾਬਲਾ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।